ਨੌਜਵਾਨ ਦੀ ਨਜਾਇਜ਼ ਕੁੱਟਮਾਰ ਕਰਨ ਦੇ ਮਾਮਲੇ ਵਿੱਚ 8 ਨੌਜਵਾਨਾਂ ਖਿਲਾਫ਼ ਮਾਮਲਾ ਦਰਜ

ਜੈਤੋ,(ਮਨਜੀਤ ਸਿੰਘ ਢੱਲਾ)- ਅੱਜ ਦਿਨ ਦਿਹਾੜੇ ਇੱਕ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਸਾਦਾ ਪੱਤੀ ਦੇ ਵਸਨੀਕ ਜਗਦੇਵ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਲੜਕਾ ਹਿੰਮਾਸ਼ੂ (ਮਿੱਕੂ) ਜਿੰਮ ਲਾਉਣ ਲਈ ਘਰ ਤੋਂ ਜਾ  ਰਿਹਾ ਸੀ । ਉਨ੍ਹਾਂ ਕਿਹਾ ਕਿ ਰਸਤੇ ਵਿੱਚ ਕੁੱਝ ਨੌਜਵਾਨਾਂ ਨੇ ਘੇਰ ਕੇ  ਉਸ ਦੀ ਕੁੱਟਮਾਰ ਕੀਤੀ ਮੌਕੇ ਤੇ ਮੌਜੂਦ ਲੋਕਾਂ ਰੌਲਾ ਪਾ ਦਿੱਤਾ ਘਟਨਾ ਸਥਾਨ ਤੋਂ ਦੌਸ਼ੀ ਭੱਜਣ ਵਿੱਚ ਸਫਲ ਹੋ ਗਏ   । ਜਿਸ ਉਪਰੰਤ  ਲੜਕੇ ਨੂੰ ਸੱਟਾਂ ਲੱਗੀਆਂ ਹਨ ਤੇ ਉਸ ਨੂੰ ਜੈਤੋ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਮੌਕੇ ਤੇ ਡਾਕਟਰਾਂ ਵੱਲੋਂ  ਜ਼ਖਮੀ ਲੜਕੇ ਦਾ ਇਲਾਜ ਕੀਤਾ। ਇਸ ਮੌਕੇ ਪੁਲਿਸ ਪਾਰਟੀ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ ਤੇ ਪੁਲਿਸ ਨੇ ਕੁੱਟਮਾਰ ਕਰਨ ਵਾਲਿਆਂ 8 ਨੌਜਵਾਨਾਂ  ਖਿਲਾਫ਼ ਕੁਲਦੀਪ ਸਿੰਘ,ਲਵਪ੍ਰੀਤ ਸਿੰਘ,ਕਿਰਨਾਂ,ਦਿੰਪੂ ਸ਼ਰਮਾ ਦੇ ਖਿਲਾਫ਼ ਧਾਰਾ 323/341/506/148/49 ਅਧੀਨ ਮਾਮਲਾ ਦਰਜ ਕਰਕੇ   ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਇਸ ਕੇਸ ਵਿਚ ਚਾਰ ਅਣਪਛਾਤੇ ਨੌਜਵਾਨਾਂ ਖਿਲਾਫ਼ ਵੀ ਮਾਮਲਾ ਦਰਜ ਕੀਤਾ ਹੈ ਤੇ ਦੌਸ਼ੀਆਂ ਦੀ ਭਾਲ ਜਾਰੀ ਹੈ ।