ਟਕਸਾਲੀ ਕਾਂਗਰਸੀ ਪਰਿਵਾਰ ‘ਚੋਂ ਰਾਜਵਿੰਦਰ ਕੌਰ ਵਿਰਕ ਬਹਿਰਾਮਕੇ ਦੀ ਜਿੱਤ ਹੋਈ ਯਕੀਨੀ

ਧਰਮਕੋਟ,17 ਸਤੰਬਰ(ਜਸ਼ਨ)- 19 ਸਤੰਬਰ ਨੂੰ ਹੋ ਰਹੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਧਰਮਕੋਟ ਹਲਕੇ ਦੇ ਬਲਾਕ ਕੋਟਈਸੇਖਾਂ ਜ਼ੋਨ ਨੰਬਰ 8 ਬਹਿਰਾਮ ਕੇ ਤੋਂ ਕਾਂਗਰਸ ਆਈ ਦੇ ਉਮੀਦਵਾਰ ਰਾਜਵਿੰਦਰ ਕੌਰ ਪਤਨੀ ਸ: ਦਲਜੀਤ ਸਿੰਘ ਵਿਰਕ ਦੀ ਚੋਣ ਮੁਹਿੰਮ ਦੌਰਾਨ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਤੋਂ ਇਲਾਵਾ ਸ਼ਿਵਾਜ਼ ਭੋਲਾ ਮਸਤੇਵਾਲਾ ਅਤੇ ਹੋਰਨਾਂ ਸੀਨੀਅਰ ਆਗੂਆਂ ਨੇ ਘਰ ਘਰ ਜਾ ਕੇ ਬੀਬੀ ਰਾਜਵਿੰਦਰ ਕੌਰ ਨੂੰ ਸਫ਼ਲ ਬਣਾਉਣ ਲਈ 19 ਸਤੰਬਰ ਵਾਲੇ ਦਿਨ ਪੰਜੇ ਦੇ ਨਿਸ਼ਾਨ ’ਤੇ ਮੋਹਰਾਂ ਲਗਾਉਣ ਦੀ ਅਪੀਲ ਕੀਤੀ। ਨੁੱਕੜ ਮੀਟਿੰਗਾਂ ਦੌਰਾਨ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਪਿੰਡ ਬਹਿਰਾਮ ਕੇ,ਗੁਰੂ ਨਾਨਕ ਕਲੌਨੀ,ਜਾਫ਼ਰਵਾਲ ,ਬਾਜੇਕੇ ,ਢੋਲੇਵਾਲਾ,ਢੋਲੇਵਾਲਾ ਖੁਰਦ ਅਤੇ ਕੈਲਾ ਵਿਖੇ ਸੰਬੋਧਨ ਕਰਦਿਆਂ ਆਖਿਆ ਕਿ ਬੀਬੀ ਰਾਜਵਿੰਦਰ ਕੌਰ ਅਤੇ ਉਹਨਾਂ ਦੇ ਪਤੀ ਸੀਨੀਅਰ ਕਾਂਗਰਸੀ ਆਗੂ ਦਲਜੀਤ ਸਿੰਘ ਵਿਰਕ ਅਜਿਹੇ ਟਕਸਾਲੀ ਪਰਿਵਾਰ ਵਿਚੋਂ ਹਨ ਜਿਸ ਨੇ ਦਹਾਕਿਆਂ ਬੱਧੀ ਲੋਕਾਂ ਦੀ ਨਿਸ਼ਕਾਮ ਸੇਵਾ ਕੀਤੀ ਹੈ ਇਸੇ ਕਰਕੇ  ਸਤਿਕਾਰ ਵਜੋਂ ਕਾਂਗਰਸ ਪਾਰਟੀ ਵੱਲੋਂ ਨੇਕ ਅਤੇ ਬੇਦਾਗ ਸ਼ਖਸੀਅਤ ਬੀਬੀ ਰਾਜਵਿੰਦਰ ਕੌਰ ਨੂੰ ਬਲਾਕ ਸੰਮਤੀ ਚੋਣਾਂ ਵਿਚ ਉਮੀਦਵਾਰ ਬਣਾਇਆ ਗਿਆ ਹੈ।