ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਲ੍ਹੀਣਾ ਵਿਖੇ ਹਫਤਾਵਾਰੀ ਸਮਾਗਮ ਕਰਵਾਇਆ ਗਿਆ

ਨੱਥੂਵਾਲਾ ਗਰਬੀ, 17 ਸਤੰਬਰ (ਪੱਤਰ ਪਰੇਰਕ)-ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਜੀ ਦੀ ਯਾਦ ਵਿੱਚ ਸਸ਼ੋਭਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਲੀਣਾ ਦੇ ਮੁੱਖ ਸੇਵਾਦਾਰ ਪਰਮਹੰਸ ਸੰਤ ਗੁਰਜੰਟ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਵਿਖੇ ਹਫਤਾਵਾਰੀ ਧਾਰਮਿਕ ਸਮਾਗਮ ਕਰਾਇਆ ਗਿਆ।ਜਿਸ ਵਿੱਚ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਉਪਰੰਤ ਖੁੱਲੇ ਪੰਡਾਲ ਵਿੱਚ ਦਿਵਾਨ ਸਜਾਏ ਗਏ।ਸੰਗਤਾਂ ਨੇ ਮਿਲ ਕੇ ਮੂਲ ਮੰਤਰ ਅਤੇ ਚੌਪਈ ਸਾਹਿਬ ਦੇ ਪਾਠ ਕੀਤੇ।ਇਸ ਸਮੇ ਪਰਮਹੰਸ ਸੰਤ ਗੁਰਜੰਟ ਸਿੰਘ ਨੇ ਕਥਾ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਪ੍ਰਮਾਤਮਾ ਨੂੰ ਹਾਜਰ ਨਾਜਰ ਮੰਨ ਕੇ ਸਮਾਜ ਵਿੱਚ ਵਿਚਰਨਾ ਚਾਹੀਦਾ ਹੈ ਅਤੇ ਸੱਚ ਦਾ ਸਾਥ ਦੇਣਾ ਚਾਹੀਦਾ  ਹੈ ।ਸਤਿਗੁਰ ਦੀ ਕਿ੍ਰਪਾ ਨਾਲ ਹੀ ਪ੍ਰਮਾਤਮਾ ਦੀ ਸ਼ਿਫਤ ਸਲਾਹ ਕੀਤੀ ਜਾ ਸਕਦੀ ਹੈ ਜੋ ਕਰਦਾ ਹੈ ਉਹ ਪ੍ਰਭੂ ਦੀ ਭਗਤੀ ਵਿੱਚ ਰੰਗਿਆ ਜਾਂਦਾ ਹੈ ਉਸ ਦਾ ਮਨ ਤੇ ਤਨ ਖਿੜ ਆਉਦਾ ਹੈ ਤੇ ਅੰਹਕਾਰ ਦਾ ਨਾਸ਼ ਹੋ ਜਾਂਦਾ ਹੈ।ਇਹ ਸਾਰਾ ਜਗਤ ਪ੍ਰਭੂ ਦਾ ਬਣਾਇਆ ਹੋਇਆ ਤਮਾਸ਼ਾ ਹੈ ਸਤਿਗੁਰ ਦੇ ਰਾਹੀ ਹੀ ਕਿਸੇ ਵਿਰਲੇ ਨੂੰ ਇਸ ਖੇਡ ਦੀ ਸਮਝ ਆਉਦੀ ਹੈ।ਸਾਨੂੰ ਹਮੇਸ਼ਾ ਸੱਚੀ ਸਿੱਖਿਆ ਸੁਣਨੀ ਚਾਹੀਦੀ ਹੈ ਅਤੇ ਉਸ ਤੇ ਅਮਲ ਵੀ ਕਰਨਾ ਚਾਹੀਦਾ ਹੈ ।ਸੋ ਸਾਨੂੰ ਪ੍ਰਮਾਤਮਾ ਦੀ ਰਜਾ ਵਿੱਚ ਰਹਿੰਦਿਆਂ ਸਬਰ ਸੰਤੋਖ ਤੇ ਰਹਿਣਾ ਚਾਹੀਦਾ ਹੈ।ਇਸ ਮੌਕੇ ਤੇ ਸਾਬਕਾ ਮੰਤਰੀ ਜਥੇਦਾਰ ਹਰੀ ਸਿੰਘ ਜੀਰਾ,ਮਾਸਟਰ ਬਲਦੇਵ ਸਿੰਘ , ਸਾਬਕਾ ਚੇਅਰਮੈਨ ਬਹਾਦਰ ਸਿੰਘ, ਪਿ੍ਰੰਸੀਪਲ ਅਵਤਾਰ ਸਿੰਘ ਖੋਸਾ, ਕਰਨਲ ਸ਼ੇਰ ਸਿੰਘ,ਸੈਕਟਰੀ ਜਗਸੀਰ ਸਿੰਘ,  ਪ੍ਰਧਾਨ  ਗੁਰਨਾਮ ਸਿੰਘ, ਐਕਸੀਅਨ ਸੋਹਣ ਲਾਲ, ਆਰ. ਆਰ. ਬਾਂਸਲ, ਪ੍ਰਧਾਨ ਸ਼ਮਸ਼ੇਰ ਸਿੰਘ ਸਲੀ੍ਹਣਾ,ਮਾਸਟਰ ਗੁਰਦੀਪ ਸਿੰਘ ਖੋਸਾ ਅਟਾਰੀ,ਨੰਬਰਦਾਰ ਸੂਬਾ ਸਿੰਘ ਸਲੀ੍ਹਣਾ, ਲੈਕਚਰਾਰ ਪ੍ਰਭਦੀਪ ਸਿੰਘ ਖੋਸਾ ਅਟਾਰੀ, ਨੰਬਰਦਾਰ ਲਖਵਿੰਦਰ ਸਿੰਘ ਸੁੱਖੇਵਾਲਾ ਮੈਂਬਰ ਜਿਲਾ੍ਹ ਪ੍ਰੀਸ਼ਦ,ਸਰਪੰਚ ਬਲਕਾਰ ਸਿੰਘ ਨਵਾਂ ਜੀਰਾ,ਸਰਪੰਚ ਨਗਿੰਦਰ ਸਿੰਘ ਖੋਸਾ ਦਲ ਸਿੰਘ, ਸਰਪੰਚ ਸਰਦੂਲ ਸਿੰਘ ਮਰਖਾਈ, ਪੰਚ ਬੋਹੜ ਸਿੰਘ ਢਿੱਲੋਂ ਸਲੀ੍ਹਣਾ,ਪੰਚ ਜਗਸੀਰ ਸਿੰਘ ਗਿੱਲ ਮਰਖਾਈ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।ਸਮਾਗਮ ਦੇ ਅੰਤ ਵਿੱਚ ਗੁਰੂ ਕਾ ਲੰਗਰ ਆਤੁੱਟ ਵਰਤਿਆ।