ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ‘ਚ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਯਕੀਨੀ :ਡਾ. ਹਰਜੋਤ,ਵਿਨੋਦ ਬਾਂਸਲ,ਰਵੀ ਗਰੇਵਾਲ,ਦਵਿੰਦਰ ਰਣੀਆਂ

ਮੋਗਾ, 17 ਸਤੰਬਰ (ਜਸ਼ਨ): ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਜਿਲਾ ਪ੍ਰੀਸ਼ਦ ਜੋਨ ਘੱਲ ਕਲਾਂ ਤੋਂ ਕਾਂਗਰਸੀ ਉਮੀਦਵਾਰ ਹਰਦੀਪ ਕੌਰ ਅਤੇ ਬਲਾਕ ਸੰਮਤੀ ਜੋਨ ਖੋਟੇ ਤੋਂ ਉਮੀਦਵਾਰ ਬਲਜੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਜੋਨ ਵਿੱਚ ਪੈਂਦੇ ਪਿੰਡਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਤੇ ਡਾ. ਹਰਜੋਤ ਕਮਲ ਵਲੋਂ ਬਲਾਕ ਸੰਮਤੀ ਜੋਨ ਖੋਟੇ ਅਧੀਨ ਪੈਂਦੇ ਪਿੰਡ ਸੰਧੂਆਂਵਾਲਾ, ਤਾਰੇਵਾਲਾ, ਨਾਹਰ ਅਤੇ ਖੋਟੇ ਪਿੰਡ ਦਾ ਦੌਰਾ ਕੀਤਾ ਗਿਆ। ਇਸ ਮੌਕੇ ਤੇ ਉਨਾਂ ਨਾਲ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਦਵਿੰਦਰ ਸਿੰਘ ਰਣੀਆਂ, ਜਗਸੀਰ ਸਿੰਘ ਸੀਰਾ ਤੋਂ ਇਲਾਵਾ ਹੋਰ ਸੀਨੀਅਰ ਕਾਂਗਰਸੀ ਲੀਡਰ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦੇ ਹੋਏ ਡਾ. ਹਰਜੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਡੇਢ ਸਾਲ ਵਿੱਚ ਜੋ ਵਿਕਾਸ ਕਰਕੇ ਦਿਖਾਇਆ ਹੈ, ਉਸ ਨਾਲ ਪਿੰਡਾ ਦੀ ਨੁਹਾਰ ਬਦਲ ਗਈ ਹੈ, ਉਨਾਂ ਕਿਹਾ ਕਿ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਜਿੱਤ ਤੋਂ ਬਾਅਦ ਪੰਜਾਬ ਦੇ ਪਿੰਡਾਂ ਦਾ ਹਰ ਤਰਾਂ ਦਾ ਵਿਕਾਸ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਇਨਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਤੇ ਮੋਹਰ ਬਣਕੇ ਲੱਗੇਗੀ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਰਵੀ ਗਰੇਵਾਲ ਅਤੇ ਦਵਿੰਦਰ ਸਿੰਘ ਰਣੀਆਂ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਫਤਬਾ ਦੇ ਕੇ ਜਿਤਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਦਵਿੰਦਰ ਸਿੰਘ, ਬੂਟਾ ਸਿੰਘ,  ਤਰਸੇਮ ਸਿੰਘ  ਪੰਚ, ਗੁਰਦੇਵ ਸਿੰਘ  ਪੰਚ, ਲਖਵੀਰ ਸਿੰਘ ਪੰਚ,  ਸੁਖਬੀਰ ਸਿੰਘ, ਬਹਾਦਰ ਸਿੰਘ, ਮਲਕੀਤ ਸਿੰਘ, ਕੁਵਿੰਲਦਰ ਸਿੰਘ, ਸੁੱਖਾ, ਸੋਨੀ, ਸੁਖਦੇਵ ਸਿੰਘ, ਹਰਜੀਤ ਸਿੰਘ, ਜਸਵਿੰਦਰ ਸਿੰਘ,  ਗੁਰਮੀਤ ਸਿੰਘ ਸਾਬਕਾ ਪੰਚ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ, ਇਸੇ ਤਰਾਂ ਪਿੰਡ ਨਾਹਲ ਤੋਂ ਬਲਵੀਰ ਸਿੰਘ, ਗੁਰਮੇਲ ਸਿੰਘ, ਅੰਗਰੇਜ਼ ਸਿੰਘ, ਭਜਨ ਸਿੰਘ, ਹਰਬੰਸ ਸਿੰਘ, ਬਹਾਦਰ ਸਿੰਘ, ਨਿਰਭੈ ਸਿੰਘ, ਸੁਰਜੀਤ ਸਿੰਘ, ਪ੍ਰੀਤਮ ਸਿੰਘ, ਰੇਸ਼ਮ ਸਿੰਘ, ਦਵਿੰਦਰ ਸਿੰਘ, ਹਰਬੰਸ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ, ਇਸੇ ਤਰਾਂ ਪਿੰਡ ਖੋਟੇ ਵਿੱਚ ਗੁਰਚਰਨ ਸਿੰਘ ਕਾਕਾ, ਸੁਖਦੇਵ ਸਿੰਘ, ਤਾਰਾ ਸਿੰਘ, ਪ੍ਰੀਤਮ ਸਿੰਘ, ਨਛੱਤਰ ਸਿੰਘ, ਤਿ੍ਰਲੋਚਨ ਸਿੰਘ, ਵਿੱਕੀ, ਬਲਵੀਰ ਸਿੰਘ, ਨਿਰਮਲ ਸਿੰਘ ਆਦਿ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।