ਬਾਬਾ ਰਾਮ ਥੰਮਣ ਜੀ ਦਾ ਸਾਲਾਨਾ ਭੰਡਾਰਾ ਬੜੀ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ,ਸਾਲਾਨਾ ਭੰਡਾਰੇ ਦੋਰਾਨ ਦੇਸ਼ ਭਰ ਤੋ ਵੱਡੀ ਦੀ ਗਿਣਤੀ ਵਿਚ ਸੰਗਤਾਂ ਹੋਈਆਂ ਨਤਮਸਤਕ

ਫਿਰੋਜ਼ਪੁਰ 17 ਸਿਤੰਬਰ ( ਸੰਦੀਪ ਕੰਬੋਜ ਜਈਆ) : ਜਿਲਾ ਫਿਰੋਜ਼ਪੁਰ ਦੇ ਪਿੰਡ ਬਾਜੇ ਕਾ ਵਿਖੇ ਧੰਨ ਧੰਨ ਬਾਬਾ ਰਾਮ ਥੰਮਣ ਜੀ ਦਾ ਸਾਲਾਨਾ ਭੰਡਾਰਾ ਇਸ ਵਾਰ ਵੀ ਬੜੀ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਸਲਾਨਾ ਭੰਡਾਰੇ ਦੋਰਾਨ ਵੱਖ ਵੱਖ ਰਾਜਾਂ ਤੋ ਬਹੁਤ ਵੱਡੀ ਗਿਣਤੀ ਸੰਗਤਾਂ ਨੇ ਪਹੁੰਚ ਕੇ ਗੂਰੁ ਜੀ ਆਸ਼ੀਰਵਾਦ ਪ੍ਰਾਪਤ ਕਰਕੇ ਜੀਵਨ ਸਫਲਾ ਕੀਤਾ।ਜਿਕਰਯੋਗ ਹੈ ਕਿ ਸ਼੍ਰੀਮਾਨ ਵੈਸ਼ਨੂੰ ਅਚਾਰੀਆ ਧੰਨ ਬਾਬਾ ਰਾਮ ਥੰਮਣ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੱਕੇ ਮਸੇਰ ਹੋਏ ਹਨ ਅਤੇ ਇਹ ਉਹਨਾਂ ਦੀ 15 ਵੀ ਗੱਦੀ ਚੱਲ ਰਹੀ ਹੈ ਹੈ ਅਤੇ ਪੂਜਨੀਕ ਬਾਬਾ ਹਰਮੇਸ਼ ਦਾਸ ਜੀ ਇਸ ਸਮੇਂ ਗੱਦੀ ਤੇ ਬਿਰਾਜਮਾਨ ਹਨ।ਇਸ ਭੰਡਾਰੇ ਦੋਰਾਨ ਡੇਰਾ ਬਾਜੇ ਕਾ ਵਿਖੇ ਸ਼੍ਰੀ 16 ਸਿਤੰਬਰ ਦੀ ਰਾਤ ਭਜਨ ਸੰਧਿਆ ਅਤੇ ਬਾਬਾ ਹਰਮੇਸ਼ ਦਾਸ ਜੀ ਵੱਲੋਂ ਸਤਿਸੰਗ ਕਰਕੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਗੂਰੁ ਸ਼ਬਦ ਨਾਲ ਜੁੜਨ ਦਾ ਉਪਦੇਸ਼ ਦਿੱਤਾ ਗਿਆ ਅਤੇ ਅਨੇਕਾਂ ਸੰਗਤਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਗਈ।

ਅੱਜ ਡੇਰਾ ਵਿਖੇ ਸ਼੍ਰੀ ਰਮਾਇਣ ਦੇ ਰੱਖੇ ਗਏ ਅਖੰਡ ਪਾਠਾਂ ਦੇ ਭੋਗ ਪਾਏ ਜਾਣ ਉਪਰੰਤ ਵੱਖ - ਵੱਖ ਰਾਗੀ ਜੱਥਿਆਂ ਵਲੋਂ ਕੀਰਤਨ ਦਰਬਾਰ ਸਜਾਇਆ ਗਿਆ।ਇਸ ਮੌਕੇ ਬਾਬਾ ਰਾਮ ਥੰਮਣ ਜੀ ਮਹਾਰਾਜ ਦਾ ਗੁਣਗਾਣ ਕਰਨ ਲਈ ਯਮੁਨਾਨਗਰ ਤੋ ਸਵਾਮੀ ਸ਼੍ਰੀ ਰਾਮਜੀ ਵਿਸ਼ੇਸ਼ ਤੋਰ ਪਹੁੰਚੇ ਸਨ ਜਿੰਨਾ ਨੇ ਆਪਣੇ ਭਜਨ ਤੇ ਗੂਰ ਜੱਸ ਗਾ ਕੇ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।ਇਸੇ ਤਰ੍ਹਾਂ ਬਾਬਾ ਰਾਮ ਥੰਮਣ ਭੰਜਨ ਮੰਡਲੀ, ਪਰਗਟ ਭੁੱਲਰ ਤੋ ਇਲਾਵਾ ਹੋਰ ਕਈ ਕਲਾਕਾਰ ਫਨਕਾਰਾਂ ਨੇ ਆਪਣੇ ਅੰਦਾਜ ਰਾਹੀ ਬਾਬਾ ਰਾਮ ਥੰਮਣ ਜੀ ਦਾ ਗੁਣਗਾਣ ਕਰਕੇ ਸੰਗਤਾਂ ਨੂੰ ਘੰਟਿਆਂਬੱਧੀ ਗੂਰੁ ਸ਼ਬਦ ਨਾਲ ਜੋੜ ਕੇ ਰੱਖਿਆ।ਇਸ ਸਾਲਾਨਾ ਭੰਡਾਰੇ ਦੋਰਾਨ ਗੂਰੁ ਕਾ ਅਤੁੱਟ ਲੰਗਰ ਵਰਤਾਇਆ ਗਿਆ ਜਿਸ ਵਿਚ ਸੰਗਤਾਂ ਨੇ ਪੂਰੀ ਸ਼ਰਧਾ ਭਾਵਨਾ ਨਾਲ ਸੇਵਾ ਕਰਦਿਆਂ ਖੂਬ ਅਨੰਦ ਮਹਿਸੂਸ ਕੀਤਾ। ਇਸ ਮੋਕੇ ਡੇਰਾ ਬਾਬਾ ਭੁੰਮਣ ਸ਼ਾਹ ਜੀ ਗੁਮਾਨੀ ਵਾਲਾ ਦੇ ਗੱਦੀਨਸ਼ੀਨ ਬਾਬਾ ਦਿਆਲ ਦਾਸ ਜੀ ਮੁੱਖ ਤੌਰ ਤੇ ਪਹੁੰਚੇ।