ਮੈਕਰੋ ਗਲੋਬਲ ਮੋਗਾ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ -ਡੱਲਾ

ਮੋਗਾ,17 ਸਤੰਬਰ (ਜਸ਼ਨ)- ਮੈਕਰੋ ਗਲੋਬਲ ਮੋਗਾ ਆਪਣੇ ਆਈਲਜ਼ ਅਤੇ ਵੀਜ਼ਾ ਸਬੰਧੀ ਸੇਵਾਵਾਂ ਕਰਕੇ ਇਕ ਪ੍ਰਸਿੱਧ ਸੰਸਥਾ ਵਜੋਂ ਜਾਣੀ ਜਾਂਦੀ ਹੈ। ਮੈਕਰੋ ਗਲੋਬਲ ਮੋਗਾ ਦੇ ਵਿਦਿਆਰਥੀ ਆਏ ਦਿਨ ਚੰਗੇ ਬੈਂਡ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੋਸ਼ਨ ਕਰ ਰਹੇ ਹਨ । ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਪਿਛਲੇ ਦਿਨੀਂ ਆਏ ਨਤੀਜਿਆਂ ਵਿੱਚ ਹਰਦੀਪ ਕੌਰ ਨਿਵਾਸੀ ਮੋਗਾ ਨੇ 7.0 ਬੈਂਡ, ਨਵਜੋਤ ਕੌਰ ਲੋਹਾਰਾ ਨੇ 6.5 ਬੈਂਡ ਅਤੇ ਹਰਪ੍ਰੀਤ ਕੌਰ ਨਿਵਾਸੀ ਜਗਰਾਉ ਨੇ 6.5 ਬੈਂਡ ਪ੍ਰਾਪਤ ਕੀਤੇ ਹਨ। ਡੱਲਾ  ਨੇ ਦੱਸਿਆ ਕਿ ਪੜਾਈ ਵਿੱਚ ਕਮਜ਼ੋਰ ਵਿਦਿਆਰਥੀਆਂ ਨੂੰ ਐਕਸਟਰਾਂ ਕਲਾਸਾਂ ਦਿੱਤੀਆ ਜਾਂਦੀਆਂ ਹਨ ਅਤੇ ਘਰ ਲੈ ਕੇ ਜਾਣ ਲਈ ਐਕਸਟਰਾਂ ਮਟੀਰੀਅਲ ਵੀ ਦਿੱਤਾ ਜਾਂਦਾ ਹੈ ਤਾਂ ਕਿ ਵਿਦਿਆਰਥੀ ਲੋੜੀਂਦੇ ਬੈਂਡ ਪ੍ਰਾਪਤ ਕਰਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਸਾਕਾਰ ਕਰ ਸਕਣ। ਮੈਕਰੋ ਗਲੋਬਲ ਵਿੱਚ ਆਈਲੈਟਸ ਦੇ ਨਾਲ-ਨਾਲ ਵਿਜ਼ਿਟਰ ਵੀਜ਼ਾ,ਸਟੂਡੈਂਟ ਵੀਜ਼ਾ, ਡਿਪੈਂਡਟ ਵੀਜ਼ਾ ਅਤੇ ਓਪਨ ਵਰਕ ਪਰਮਿਟ ਵੀਜ਼ਾ ਵੀ ਅਪਲਾਈ ਕੀਤੇ ਜਾਂਦੇ ਹਨ।