ਇੰਜਨੀਅਰਜ਼ ਡੇਅ ਮੌਕੇ ਥਰਮਲ ਕਲੋਨੀ ਬਠਿੰਡਾ ਵਿਖੇ ਰਾਜ ਪੱਧਰੀ ਖੂਨਦਾਨ ਕੈਂਪ ਦਾ ਆਯੋਜਨ

ਬਠਿੰਡਾ,16 ਸਤੰਬਰ (ਪੱਤਰ ਪਰੇਰਕ)- ਇੰਜਨੀਅਰਜ਼ ਡੇਅ ਦੇ ਮੌਕੇ ਤੇ ਪੀ.ਐੱਸ.ਪੀ.ਸੀ.ਐਲ.ਪੰਜਾਬ ਦੇ ਇੰਜਨੀਅਰਜ ਵੱਲੋਂ ਚੀਫ ਇੰਜਨੀਅਰਜ ਭਗਵਾਨ ਸਿੰਘ ਮਠਾੜੂ ਦੀ ਅਗਵਾਈ ਵਿੱਚ ਬਲੱਡ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਆਫੀਸਰਜ਼ ਕਲੱਬ, ਥਰਮਲ ਕਲੋਨੀ ਬਠਿੰਡਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ 150 ਇੰਜਨੀਅਰਾਂ ਵੱਲੋਂ ਖੂਨਦਾਨ ਕੀਤਾ ਗਿਆ । ਇਸ ਮੌਕੇ ਬਲੱਡ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਭਰ ਦੀਆਂ ਖੂਨਦਾਨੀ ਸੰਸਥਾਵਾਂ ਨੇ ਪ੍ਧਾਨ ਸੁਖਵਿੰਦਰ ਸਿੰਘ ਮਠਾੜੂ ਦੀ ਅਗਵਾਈ ਵਿੱਚ ਇਸ ਕੈਂਪ ਵਿੱਚ ਸ਼ਮੂਲੀਅਤ ਕੀਤੀ ਅਤੇ ਪੰਜਾਬ ਭਰ ਦੇ ਇੰਜਨੀਅਰਜ਼ ਨੂੰ ਇੰਜਨੀਅਰਜ਼ ਡੇਅ ਦੀ ਵਧਾਈ ਦਿੰਦਿਆਂ ਖੂਨਦਾਨ ਕੈਂਪ ਦਾ ਸਫਲ ਆਯੋਜਨ ਕਰਨ ਲਈ ਵਧਾਈ ਵੀ ਦਿੱਤੀ । ਇਸ ਤੋਂ ਬਾਅਦ ਬਲੱਡ ਐਸੋਸੀਏਸ਼ਨ ਪੰਜਾਬ ਵੱਲੋਂ ਗੈਸਟ ਹਾਊਸ ਬਠਿੰਡਾ ਮੀਟਿੰਗ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 14 ਜੂਨ ਨੂੰ ਵਰਲਡ ਬਲੱਡ ਡੋਨਰਜ਼ ਡੇਅ ਮੌਕੇ ਤੇ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਥੈਲੀਸੀਮੀਆ ਤੋਂ ਪੀੜਤ ਬੱਚਿਆਂ ਲਈ ਖੂਨਦਾਨ ਕਰਨ ਅਤੇ ਬੋਨ ਮੈਰੋ ਰਜਿਸਟਰ ਕਰਵਾਉਣ ਦਾ ਦੁਨੀਆਂ ਪੱਧਰ ਤੇ ਸਫਲ ਸੁਨੇਹਾ ਦੇਣ ਵਾਲੇ ਖੂਨਦਾਨੀਆਂ ਅਤੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਆਪਣੇ ਸੰਬੋਧਨ ਦੌਰਾਨ ਬਲੱਡ ਐਸੋਸੀਏਸ਼ਨ ਪੰਜਾਬ ਦੇ ਪ੍ਧਾਨ ਸੁਖਵਿੰਦਰ ਸਿੰਘ ਮਠਾੜੂ, ਜਨਰਲ ਸਕੱਤਰ ਮਹਿੰਦਰ ਪਾਲ ਲੂੰਬਾ, ਮੀਤ ਪ੍ਧਾਨ ਵਰਦਾਨ ਚੱਢਾ, ਚੇਅਰਮੈਨ ਦਵਿੰਦਰ ਨੀਟੂ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਖੂਨਦਾਨੀ ਸੰਸਥਾ ਵੱਲੋਂ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਨਿੱਕਲ ਕੇ ਅੰਤਰਰਾਸ਼ਟਰੀ ਪੱਧਰ ਤੇ ਖੂਨਦਾਨ ਅਤੇ ਬੋਨ ਮੈਰੋ ਰਜਿਸਟ੍ੇਸ਼ਨ ਦਾ ਸੁਨੇਹਾ ਦਿੱਤਾ ਹੈ, ਜਿਸ ਲਈ ਪੰਜਾਬ ਭਰ ਦੀਆਂ ਖੂਨਦਾਨੀ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ । ਉਹਨਾਂ ਪੰਜਾਬ ਸਰਕਾਰ ਵੱਲੋਂ ਪਿਛਲੇ ਦੋ ਸਾਲ ਤੋਂ ਖੂਨਦਾਨੀਆਂ ਅਤੇ ਖੂਨਦਾਨੀ ਸੰਸਥਾਵਾਂ ਨੂੰ ਉਤਸਾਹਿਤ ਕਰਨ ਲਈ ਕਰਵਾਇਆ ਜਾਂਦਾ ਰਾਜ ਪੱਧਰੀ ਸਮਾਗਮ ਆਯੋਜਿਤ ਨਾ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ 100 ਪ੍ਤੀਸ਼ਤ ਵਲੰਟੀਅਰ ਬਲੱਡ ਡੋਨੇਸ਼ਨ ਦਾ ਟੀਚਾ ਪੂਰਾ ਕਰਨ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਖੂਨਦਾਨੀ ਸੰਸਥਾਵਾਂ ਅਤੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਬਹਾਨੇਬਾਜ਼ੀਆਂ ਕਰਕੇ ਰਾਜ ਪੱਧਰੀ ਸਮਾਗਮ ਆਯੋਜਿਤ ਕਰਨ ਤੋਂ ਟਾਲਾ ਵੱਟ ਰਹੀ ਹੈ । ਇਸ ਮੌਕੇ ਖੂਨਦਾਨੀ ਸੰਸਥਾਵਾਂ ਨੇ ਆ ਰਹੀਆਂ ਸਮੱਸਿਆਵਾਂ ਤੋਂ ਸੂਬਾ ਕਮੇਟੀ ਨੂੰ ਜਾਣੂ ਕਰਵਾਇਆ ਤੇ ਐਸੋਸੀਏਸ਼ਨ ਵੱਲੋਂ ਇਹਨਾ ਸਮੱਸਿਆਵਾਂ ਬਾਰੇ ਸਰਕਾਰ ਨੂੰ ਪੱਤਰ ਲਿਖਣ ਦਾ ਫੈਸਲਾ ਕੀਤਾ । ਇਸ ਮੌਕੇ 125 ਵਾਰ ਖੂਨਦਾਨ ਕਰਨ ਵਾਲੇ ਜਲੰਧਰ ਨਿਵਾਸੀ ਜਤਿੰਦਰ ਸੋਨੀ ਅਤੇ 110 ਵਾਰ ਖੂਨਦਾਨ ਵਾਲੇ 60 ਪ੍ਤੀਸ਼ਤ ਅੰਗਹੀਣ ਖੂਨਦਾਨੀ ਹਰਦੀਪ ਸਿੰਘ ਨਰੂਆਣਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਨੇਪਾਲ ਕੈਂਪ ਦੇ ਖੂਨਦਾਨੀਆਂ ਨੂੰ ਰੈਡ ਕਰਾਸ ਨੇਪਾਲ ਵੱਲੋਂ ਜਾਰੀ ਕੀਤੇ ਗਏ ਸਰਟੀਫਿਕੇਟ  ਅਤੇ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ । ਇਸ ਸਨਮਾਨ ਸਮਾਰੋਹ ਵਿੱਚ ਗੁਰਨਾਮ ਸਿੰਘ ਮਹਿਸਮਪੁਰ, ਤੁਸ਼ਾਰ ਮਹੇਸ਼ਵਰੀ ਅਤੇ ਵਿਜੇ ਭੱਟ ਬਠਿੰਡਾ, ਅਜੇਪਾਲ ਬਰਗਾੜੀ, ਨਛੱਤਰ ਸਿੰਘ ਜੀਰਾ, ਮਨਪ੍ੀਤ ਤਨੇਜਾ ਫਰੀਦਕੋਟ, ਕੰਵਲਜੀਤ ਸਿੰਘ ਰੋਪੜ, ਦੀਦਾਰ ਸਿੰਘ ਚਮਕੌਰ ਸਾਹਿਬ, ਸੰਨੀ ਭਾਟੀਆ ਅਮਿ੍ਤਸਰ, ਗੁਰਪ੍ੀਤ ਸਿੰਘ ਭੰਮੇ ਖੁਰਦ, ਗੁਰਸੇਵਕ ਬੀੜ, ਹਰਦੀਪ ਸਿੰਘ ਨਰਵਾਣਾ, ਜਤਿੰਦਰ ਸੋਨੀ ਜਲੰਧਰ, ਹਰਦੀਪ ਸੋਹਲ ਪਾਤੜਾਂ, ਪਿ੍ੰਸ ਧੁੰਨਾ ਤਰਨਤਾਰਨ, ਦਵਿੰਦਰਜੀਤ ਗਿੱਲ, ਜਸਵੀਰ ਡਾਲਾ ਅਤੇ ਕਮਲਜੀਤ ਮੋਗਾ, ਸ਼ੁਸ਼ਾਂਤ ਕੁਮਾਰ ਮੁਕਤਸਰ, ਅਮਨਦੀਪ ਸਿੰਘ, ਸਰਬਜੀਤ ਧਾਮੀ, ਬਲਜਿੰਦਰ ਸਿੰਘ ਅਤੇ ਹਰਦੀਪ ਸਿੰਘ ਮਾਨਸਾ, ਹਰਭਜਨ ਸਿੰਘ ਅਤੇ ਅਸ਼ਵਨੀ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬ ਭਰ ਤੋਂ ਖੂਨਦਾਨੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ ।