ਜ਼ਿਲਾ ਪੁਲੀਸ ਮੋਗਾ ਵੱਲੋਂ 80 ਗ੍ਰਾਮ ਹੈਰੋਇਨ ਤੇ 97 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਦੋ ਦੋਸ਼ੀ ਗਿ੍ਰਫ਼ਤਾਰ

ਮੋਗਾ 15 ਸਤੰਬਰ: (ਜਸ਼ਨ): ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਗੁਰਪ੍ਰੀਤ ਸਿੰਘ ਤੂਰ ਆਈ.ਪੀ.ਐਸ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਵੇਚਣ ਵਾਲਿਆ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਥਾਣਾ ਸਿਟੀ ਸਾਊਥ ਮੋਗਾ ਅਤੇ ਐਂਟੀ ਨਾਰਕੋਟਿਕ ਡਰੱਗ ਸੈਲ ਮੋਗਾ ਦੀਆਂ ਪੁਲੀਸ ਪਾਰਟੀਆਂ ਵੱਲੋਂ ਦੋ ਦੋਸ਼ੀਆਂ ਨੂੰ 80 ਗ੍ਰਾਮ ਹੈਰੋਇਨ ਤੇ 97 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਗਿ੍ਰਫ਼ਤਾਰ ਕੀਤਾ ਗਿਆ ਹੈ ਅਤੇ ਉਨਾਂ ਵਿਰੁੱਧ ਮੁਕੱਦਮੇ ਦਰਜ ਕੀਤੇ ਗਏ ਹਨ। ਸ੍ਰੀ ਤੂਰ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਬਲੂਰ (ਫਿਰੋਜਪੁਰ) ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਅਤੇ ਉਸ ਵਿਰੁੱਧ ਐਨ.ਡੀ.ਪੀ.ਐਸ ਐਕਟ ਤਹਿਤ ਸਦਰ ਮੋਗਾ ਵਿਖੇ ਮੁਕੱਦਮਾ ਨੰਬਰ 82 ਮਿਤੀ 12.09.2018 ਅ/ਧ 21/61/85 ਦਰਜ ਕੀਤਾ ਗਿਆ ਹੈ। ਇਸੇ ਤਰਾਂ ਸੁਖਵੰਤ ਸਿੰਘ ਪੁੱਤਰ ਇੰਦਰ ਸਿੰਘ ਕੌਮ ਅਰੋੜਾ ਵਾਸੀ ਅਹਾਤਾ ਬਦਨ ਸਿੰਘ ਮੋਗਾ ਪਾਸੋਂ 70 ਗ੍ਰਾਮ  ਹੈਰੋਇਨ ਅਤੇ 97,000 ਰੁਪਏ ਡਰੱਗ ਮਨੀ ਬਰਾਮਦ ਹੋਏ ਹਨ ਅਤੇ ਉਸ ਵਿਰੁੱਧ ਥਾਣਾ ਸਿਟੀ ਸਾਊਥ ਮੋਗਾ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਨੰਬਰ 199 ਮਿਤੀ 14.09.2018 ਅ/ਧ 21/61/85 ਦਰਜ ਕੀਤਾ ਗਿਆ ਹੈ।ਸੀਨੀਅਰ ਕਪਤਾਨ ਪੁਲਿਸ ਨੇ ਇਹ ਵੀ ਦੱਸਿਆ ਕਿ ਭਗੋੜੇ ਅਪਰਾਧੀਆਂ ਨੂੰ ਗਿ੍ਰਫਤਾਰ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਮਿਤੀ 01.09.2015 ਤੋਂ 15.09.2018 ਤੱਕ ਜਿਲਾ ਪੁਲੀਸ ਮੋਗਾ ਵੱਲੋਂ 15 ਅਪਰਾਧੀਆਂ ਨੂੰ ਗਿ੍ਰਫਤਾਰ ਕਰਕੇ ਉਨਾਂ ਵਿਰੁੱਧ ਮੁਕੱਦਮੇ ਦਰਜ ਕੀਤੇ ਗਏੇ ਹਨ। ਉਨਾਂ ਦੱਸਿਆ ਕਿ ਮੁਕੱਦਮਾ ਨੰਬਰ 142 ਮਿਤੀ 01.09.2015 ਅ/ਧ 324/323/34 ਭ:ਦ ਥਾਣਾ ਧਰਮਕੋਟ ਵਿੱਚ ਭਗੋੜਾ ਕਰਾਰ ਦਿੱਤੇ ਰਛਪਾਲ ਸਿੰਘ ਉਰਫ ਲਾਲਾ ਪੁੱਤਰ ਸੁਖਦੇਵ ਸਿੰਘ ਵਾਸੀ ਬੱਡੂਵਾਲਾ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਸੇ ਤਰਾਂ ਮੁਕੱਦਮਾ ਨੰਬਰ 60 ਮਿਤੀ 09.09.2012 ਅ/ਧ 379/411 ਭ:ਦ ਥਾਣਾ ਅਜੀਤਵਾਲ ਵਿੱਚ ਭਗੋੜਾ ਕਰਾਰ ਦਿੱਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਸੁਖਦੇਵ ਸਿੰਘ ਵਾਸੀ ਰੇੜਵਾ, ਮੁਕੱਦਮਾ ਨੰਬਰ 336 ਮਿਤੀ 27.11.2014 ਅ/ਧ 326/325/452/324/323/34 ਭ:ਦ ਥਾਣਾ ਧਰਮਕੋਟ ਵਿੱਚ ਭਗੋੜਾ ਕਰਾਰ ਦਿੱਤੇ ਸੁੱਖਾ  ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਕਮਾਲਕੇ, ਮੁਕੱਦਮਾ ਨੰਬਰ 57 ਮਿਤੀ 04.06.2011 ਅ/ਧ 420 ਭ:ਦ ਥਾਣਾ ਮਹਿਣਾ ਵਿੱਚ ਭਗੋੜਾ ਕਰਾਰ ਦਿੱਤੇ ਜਸਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਅਯਾਲੀ ਖੁਰਦ, ਲੁਧਿਆਣਾ, ਮੁਕੱਦਮਾ ਨੰਬਰ 44 ਮਿਤੀ 19.04.2016 ਅ/ਧ 379/411 ਭ:ਦ ਥਾਣਾ ਬਾਘਾਪੁਰਾਣਾ ਵਿੱਚ ਭਗੋੜਾ ਕਰਾਰ ਦਿੱਤੇ ਸਰਬਜੀਤ ਸਿੰਘ ਉਰਫ ਬਿੱਟੂ ਪੁੱਤਰ ਆਤਮਾ ਸਿੰਘ ਵਾਸੀ ਬਾਘਾਪੁਰਾਣਾ, ਮੁਕੱਦਮਾ ਨੰਬਰ 46 ਮਿਤੀ 23.03.2016 ਅ/ਧ 323/325/34 ਭ:ਦ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਭਗੋੜਾ ਕਰਾਰ ਦਿੱਤੇ ਸੁਖਦੇਵ ਸਿੰਘ ਉਰਫ ਮੰਤਰੀ ਪੁੱਤਰ ਭਜਨ ਸਿੰਘ ਵਾਸੀ ਮਾਣੂੰਕੇ, ਮੁਕੱਦਮਾ ਨੰਬਰ 79 ਮਿਤੀ 26.08.2012 ਅ/ਧ 22/61/85 ਭ:ਦ ਥਾਣਾ ਮਹਿਣਾ ਵਿੱਚ ਭਗੋੜਾ ਕਰਾਰ ਦਿੱਤੇ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਜੋਗਿੰਦਰ ਸਿੰਘ ਵਾਸੀ ਦੋਲੇਵਾਲਾ, ਮੁਕੱਦਮਾ ਨੰਬਰ 112 ਮਿਤੀ 04.08.2010 ਅ/ਧ 379/411 ਭ:ਦ ਥਾਣਾ ਸਦਰ ਮੋਗਾ ਵਿੱਚ ਭਗੋੜਾ ਕਰਾਰ ਦਿੱਤੇ ਹਰਦੇਵ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਵੇਦਾਂਤ ਨਗਰ ਮੋਗਾ, ਮੁਕੱਦਮਾ ਨੰਬਰ 116 ਮਿਤੀ 26.11.14 ਅ/ਧ 457/380/411/413 ਭ:ਦ ਥਾਣਾ ਮਹਿਣਾ ਵਿੱਚ ਭਗੋੜਾ ਕਰਾਰ ਦਿੱਤੇ ਨਰਾਇਣ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਮਨਾਂਵਾਂ, ਮੁਕੱਦਮਾ ਨੰਬਰ 191 ਮਿਤੀ 25.12.2016 ਅ/ਧ 465/468/471 ਭ:ਦ ਥਾਣਾ ਧਰਮਕੋਟ ਵਿੱਚ ਭਗੋੜਾ ਕਰਾਰ ਦਿੱਤੇ ਸਤਿੰਦਰ ਸਿੰਘ ਉਰਫ ਸਾਊ ਪੁੱਤਰ ਅਜੀਤ ਸਿੰਘ ਵਾਸੀ ਢਿੱਲਵਾਂ (ਗੁਰਦਾਸਪੁਰ), ਮੁਕੱਦਮਾ ਨੰਬਰ 27 ਮਿਤੀ 17.02.2009 ਅ/ਧ 420/120ਬੀ ਭ:ਦ ਥਾਣਾ ਧਰਮਕੋਟ ਵਿੱਚ ਭਗੋੜਾ ਕਰਾਰ ਦਿੱਤੇ ਕਿੱਕਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸੁਧ, ਥਾਣਾ ਮਖੂ, ਮੁਕੱਦਮਾ ਨੰਬਰ 167 ਮਿਤੀ 02.11.2012 ਅ/ਧ 279/304ਏ ਭ:ਦ ਥਾਣਾ ਸਿਟੀ ਸਾਊਥ ਮੋਗਾ ਵਿੱਚ ਭਗੋੜਾ ਕਰਾਰ ਦਿੱਤੇ ਗੁਰਪ੍ਰੀਤ ਸਿੰਘ ਪੁੱਤਰ ਬਾਰਾ ਸਿੰਘ ਵਾਸੀ ਘੋਲੀਆ ਕਲਾਂ, ਮੁਕੱਦਮਾ ਨੰਬਰ 106 ਮਿਤੀ 27.06.2015 ਅ/ਧ 325 ਭ:ਦ ਥਾਣਾ ਧਰਮਕੋਟ ਵਿੱਚ ਭਗੋੜਾ ਕਰਾਰ ਦਿੱਤੇ ਬਗੀਚਾ ਸਿੰਘ ਪੁੱਤਰ ਕਿੱਕਰ ਸਿੰਘ ਵਾਸੀ ਮੌਜਗੜ, ਮੁਕੱਦਮਾ ਨੰਬਰ 121 ਮਿਤੀ 04.09.2013 ਅ/ਧ 3/4/5 ਇੰਮੋਰਲ ਟਰੈਫਕਿੰਗ ਪ੍ਰੋਵੈਨਸ਼ਨ ਐਕਟ 1956, ਥਾਣਾ ਸਿਟੀ ਮੋਗਾ ਵਿੱਚ ਭਗੋੜਾ ਕਰਾਰ ਦਿੱਤੇ ਸਤਨਾਮ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਮਾਣੂੰਕੇ ਅਤੇ ਮੁਕੱਦਮਾ ਨੰਬਰ 02 ਮਿਤੀ 11.01.2014 ਅ/ਧ 356/411 ਭ:ਦ ਥਾਣਾ ਸਿਟੀ ਮੋਗਾ ਵਿੱਚ ਭਗੋੜਾ ਕਰਾਰ ਦਿੱਤੇ ਦਵਿੰਦਰ ਸਿੰਘ ਉਰਫ ਕਾਕਾ ਪੁੱਤਰ ਸੁਰਜੀਤ ਸਿੰਘ ਵਾਸੀ ਕੋਟ ਈਸੇ ਖਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।