ਹਲਕਾ ਧਰਮਕੋਟ ਦੇ ਜ਼ੋਨ ਨੰਬਰ 1 ਤੋਂ ਬਲਾਕ ਸੰਮਤੀ ਉਮੀਦਵਾਰ ਅਮਨਦੀਪ ਕੌਰ ਨੂੰ ਮਿਲ ਰਿਹੈ ਭਾਰੀ ਸਮਰਥਨ

ਧਰਮਕੋਟ,14 ਸਤੰਬਰ (ਰਾਜਵਿੰਦਰ ਸਿੰਘ) : ਹਲਕਾ ਧਰਮਕੋਟ ਦੇ ਜ਼ੋਨ ਨੰਬਰ 1 ਚੋਟੀਆਂ ਦੀ ਬਲਾਕ ਸੰਮਤੀ ਚੋਣਾ ਲਈ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਅਮਨਦੀਪ ਕੌਰ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਸੀਨੀਅਰ ਅਕਾਲੀ ਆਗੂ ਰਾਜਵਿੰਦਰ ਸਿੰਘ ਦੀ ਸੁਪਤਨੀ ਅਮਨਦੀਪ ਕੌਰ ਨੇ ਆਪਣੀ ਚੋਣ ਮੁਹਿੰਮ ਨੂੰ ਜਾਰੀ ਰੱਖਦਿਆਂ ਅਤੇ  ਪਿੰਡਾਂ ਵਿੱਚ ਵਿਚਰਦਿਆਂ ਚੋਣ ਪ੍ਰਚਾਰ ਕਰਨ ਉਪਰੰਤ ‘ਸਾਡਾ ਮੋਗਾ ਡੌਟ ਕੋਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਿੰਡਾਂ ਵਿਚੋਂ ਉਹਨਾਂ ਨੂੰ ਭਾਰੀ ਸਮਰਥਨ ਮਿਲ ਰਿਹੈ ਅਤੇ ਉਹਨਾਂ ਨੂੰ ਖੁਸ਼ੀ ਅਤੇ ਹੌਸਲਾ ਹੈ ਕਿ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਦੇ  ਭਰਵੇਂ  ਸਾਥ ਸਦਕਾ ਉਹਨਾਂ ਨੂੰ ਜਿੱਤਣ ਉਪਰੰਤ ਇਲਾਕੇ ਦੀ ਸੇਵਾ ਦਾ ਮੌਕਾ ਮਿਲੇਗਾ। ਇਸ ਮੌਕੇ ਉਹਨਾਂ ਨਾਲ ਜੋਗਿੰਦਰ ਸਿੰਘ ਚੈਅਰਮੈਨ, ਭੋਲਾ ਸਰਪੰਚ ਫਤਿਹਗੜ੍ਹ ਪੰਜਤੂਰ ,ਤਰਸੇਮ ਸਰਪੰਚ ਮੁੰਡੀ ਜਮਾਲ ,ਪਰਮਜੀਤ ਸਰਪੰਚ ਮੁੰਡੀ ਜਮਾਲ, ਬਲਵੀਰ ਸਿੰਘ ਸਰਪੰਚ ਕੜਾਹੇ ਵਾਲਾ, ਜਸਵੰਤ ਸਿੰਘ ਸਰਪੰਚ ਕੜਾਹੇ ਵਾਲਾ  ਅਤੇ ਅੰਗਰੇਜ਼ ਸਰਾਂ ਵੀ ਇਸ ਚੋਣ ਮੁਹਿੰਮ ਵਿੱਚ ਪੂਰਾ ਸਾਥ ਦੇ ਰਹੇ ਹਨ।    ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।