ਡਿਪਟੀ ਕਮਿਸ਼ਨਰ ਮੋਗਾ ਨੇ ਸਹਿਕਾਰੀ ਸਭਾਵਾਂ ਨੂੰ ਪ੍ਰਾਪਤ ਹੋਣ ਵਾਲੇ 80 ਫੀਸਦੀ ਸਬਸਿਡੀ ਵਾਲੇ ਸੰਦਾਂ ਦਾ ਲਿਆ ਜਾਇਜ਼ਾ

ਮੋਗਾ 14 ਸਤੰਬਰ:(ਜਸ਼ਨ): ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ. ਖਰਬੰਦਾ ਆਈ.ਏ.ਐਸ ਵੱਲੋਂ ਸਹਿਕਾਰੀ ਖੇਤੀਬਾੜੀ ਸਭਾਵਾਂ ਵਿੱਚ ਇਨ ਸੀਟੂ ਮੈਨੇਜਮੈਟ ਆਫ ਕਰਾਪ ਰੈਜੀਡਿਊ ਸਕੀਮ ਤਹਤਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੁਹੱਈਆ ਕਰਵਾਏ ਜਾਣ ਵਾਲੇ 80 ਫੀਸਦੀ ਸਬਸਿਡੀ ਵਾਲੇ ਸੰਦਾਂ ਦੀ ਪ੍ਰਗਤੀ ਦਾ ਜਾਇਜਾ ਲਿਆ। ਉਨਾਂ ਕਿਹਾ ਕਿ ਇਸ ਸਕੀਮ ਨੂੰ ਪਹਿਲ ਦੇ ਆਧਾਰ ਤੇ ਪਾਰਦਰਸ਼ੀ ਤਰਕੇ ਨਾਲ ਲਾਗੂ ਕੀਤਾ ਜਾਵੇ। ਮੀਟਿੰਗ ਵਿੱਚ ਹਾਜ਼ਰ ਕੁਲਦੀਪ ਕੁਮਾਰ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਮੋਗਾ ਨੇ ਦੱਸਿਆ ਕਿ ਸਹਿਕਾਰੀ ਖੇਤੀਬਾੜੀ ਸਭਾਵਾਂ ਨਾਲ ਹੋਏ ਸਮਝੌਤੇ ਅਨੁਸਾਰ ਪ੍ਰਵਾਨਿਤ ਉਤਪਾਦਕ/ਡੀਲਰ ਸਹਿਕਾਰੀ ਖੇਤੀਬਾੜੀ ਸਭਾਵਾਂ ਨੂੰ ਖੇਤੀਬਾੜੀ ਸੰਦ ਸਪਲਾਈ ਕਰਨਗੇ। ਇਸ ਉਪਰੰਤ ਖੇਤੀਬਾੜੀ ਸੰਦਾਂ ਦੇ ਇੰਸਪੈਕਟਰ ਸਹਿਕਾਰੀ ਸਭਾਵਾਂ ਵੱਲੋ ਸਭਾ ਵਿੱਚ ਜਾ ਕੇ ਭੌਤਿਕ ਪੜਤਾਲ ਕੀਤੀ ਜਾਵੇਗੀ ਅਤੇ ਦਫ਼ਤਰ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਚੰਡੀਗੜ ਵੱਲੋ ਭੇਜੇ ਨਿਰਧਾਰਤ ਪ੍ਰੋਫਾਰਮੇ ਤੇ ਸੰਦਾਂ ਦੇ ਨਾਮ, ਕੀਮਤ, ਸਬਸਿਡੀ ਦੀ ਰਕਮ, ਫਰਮ ਦੇ ਨਾਮ, ਖਾਤਾ ਨੰਬਰ, ਆਈ.ਐਫ.ਐਸ.ਈ. ਕੋਡ ਅਤੇ ਬੈਕ ਸ਼ਾਖਾ ਦੇ ਵੇਰਵੇ ਦੀ ਰਿਪੋਰਟ ਕੰਮਪਾਈਲ ਕੀਤੀ ਜਾਵੇਗੀ ਅਤੇ ਲੋੜੀਦਾ ਸਰਟੀਫਿਕੇਟ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ ਇਸ ਨਿਰਧਾਰਤ ਪ੍ਰੋਫਾਰਮੇ ਤੇ ਸਬੰਧਤ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਪ੍ਰਤੀਹਸਤਾਖਰ ਹੋਣਗੇ। ਦਫ਼ਤਰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਵੱਲੋ ਯੋਗ ਪ੍ਰਰਾਹੀ ਇਹ ਕੇਸ ਦਫ਼ਤਰ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਚੰਡੀਗੜ ਨੂੰ ਭੇਜੇ ਜਾਣਗੇ। ਦਫ਼ਤਰ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਚੰਡੀਗੜ ਵਾਲੇ 80 ਫੀਸਦੀ ਸਬਸਿਡੀ ਦੀ ਬਣਦੀ ਰਾਸ਼ੀ ਉਕਤ ਪ੍ਰੋਫਾਰਮੇ ਵਿੱਚ ਦਰਸਾਏ ਬੈਕ ਖਾਤੇ ਵਿੱਚ ਟਰਾਂਸਫਰ ਕਰਨ ਲਈ ਲੋੜੀਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਮੋਗਾ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖੇਤੀਬਾੜੀ ਸੰਦਾਂ ਦੀ ਸਪਲਾਈ ਉਪਰੰਤ ਭੌਤਿਕ ਪੜਤਾਲ ਅਤੇ ਨੱਥੀ ਪ੍ਰੋਫਾਰਮੇ ਸਮੇਤ 80 ਫੀਸਦੀ ਸਬਸਿਡੀ ਦੇ ਕਲੇਮ ਲੈਣ ਲਈ ਕੋਈ ਵੀ ਕੇਸ ਉਨਾਂ ਦੇ ਦਫ਼ਤਰ ਨੂੰ ਪ੍ਰਾਪਤ ਨਹੀ ਹੋਏ ਅਤੇ ਉਨਾਂ ਦੇ ਦਫ਼ਤਰ ਵਿੱਚ ਪ੍ਰਾਪਤ ਹੋਣ ਵਾਲੇ ਕੇਸਾਂ ਨੂੰ ਬਿਨਾਂ ਕਿਸੇ ਦੇਰੀ ਦੇ ਮੁੱਖ ਦਫ਼ਤਰ ਨੂੰ ਭੇਜ਼ ਦਿੱਤਾ ਜਾਵੇਗਾ। ਇਸ ਸਕੀਮ ਅਧੀਨ ਮਿਲਣ ਵਾਲੀ ਸਬਸਿਡੀ ਸਬੰਧੀ ਜਾਣਕਾਰੀ ਪ੍ਰਵਾਨਤ ਡੀਲਰਾਂ/ਫਰਮਾਂ ਨੂੰ ਪੱਤਰ ਰਾਹੀ ਦਿੱਤੀ ਜਾਵੇ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।