ਕਾਂਗਰਸ ਵੱਲੋਂ ਬਾਗੀਆਂ ਖਿਲਾਫ਼ ਸਖਤ ਐਕਸ਼ਨ, 7 ਬਾਗੀ ਉਮੀਦਵਾਰਾਂ ਨੂੰ 6 ਸਾਲਾਂ ਲਈ ਕਾਂਗਰਸ ਪਾਰਟੀ ਵਿਚੋਂ ਕੱਢਿਆ

ਮੋਗਾ,14 ਸਤੰਬਰ(ਜਸ਼ਨ)-ਅੱਜ ਮੋਗਾ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਮੋਗਾ ਜ਼ਿਲੇ ਵਿਚ ਜ਼ਿਲਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਵਿਚ ਕਾਂਗਰਸ ਨਾਲ ਸਬੰਧਤ 7 ਬਾਗੀ ਉਮੀਦਵਾਰਾਂ ਨੂੰ 6 ਸਾਲਾਂ ਲਈ ਕਾਂਗਰਸ ਪਾਰਟੀ ਵਿਚੋਂ ਕੱਢੇ ਜਾਣ ਦਾ ਐਲਾਨ ਕੀਤਾ । ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ,ਗੁਰਬਚਨ ਸਿੰਘ ਬਰਾੜ ਮੈਂਬਰ ਕਾਰਜਕਾਨੀ ਪੰਜਾਬ,ਇੰਦਰਜੀਤ ਸਿੰਘ ਬੀੜ ਚੜਿੱਕ ਜਨਰਲ ਸਕੱਤਰ ਪੰਜਾਬ , ਡਾ: ਪਵਨ ਥਾਪਰ, ਉਪਿੰਦਰ ਸਿੰਘ ਗਿੱਲ ਸਾਬਕਾ ਸ਼ਹਿਰੀ ਪ੍ਰਧਾਨ ਕਾਂਗਰਸ ਅਤੇ ਦਰਬਾਰਾ ਸਿੰਘ ਜਨਰਲ ਸਕੱਤਰ ਮੋਗਾ ਸ਼ਾਮਲ ਸਨ । ਕਰਨਲ ਬਾਬੂ ਸਿੰਘ ਨੇ ਸਪੱਸ਼ਟ ਕੀਤਾ ਕਿ ਇਹ ਐਕਸ਼ਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ  ਪ੍ਰਧਾਨ ਸੁਨੀਲ ਜਾਖੜ ਦੇ ਆਦੇਸ਼ਾਂ ਅਨੁਸਾਰ ਲਿਆ ਗਿਆ ਹੈ । ਉਹਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਆਖਿਆ ਕਿ ਇਹ ਕਾਂਗਰਸੀ ਬਾਗੀ ਹੋ ਕੇ ਪਾਰਟੀ ਦੇ ਅਧਿਕਾਰਕ ਉਮੀਦਵਾਰਾਂ ਦੇ ਵਿਰੁੱਧ ਚੋਣ ਲੜ ਰਹੇ ਹਨ ਜਿਸ ਕਰਕੇ ਉਹਨਾਂ ਨੂੰ ਕਾਂਗਰਸ ਪਾਰਟੀ ਵਿਚੋਂ ਕੱਢਿਆ ਗਿਆ ਹੈ। ਉਹਨਾਂ ਕਾਂਗਰਸ ਪਾਰਟੀ ਵਿਚੋਂ ਕੱਢੇ ਬਾਗੀਆਂ ਬਾਰੇ ਦੱਸਦਿਆਂ ਕਿਹਾ ਕਿ ਜ਼ਿਲਾ ਪ੍ਰੀਸ਼ਦ ਦੀ ਚੋਣ ਲੜ ਰਹੇ ਬਿਲਾਸਪੁਰ ਜ਼ੋਨ ਤੋਂ ਪਰਮਜੀਤ ਸਿੰਘ ਨੰਗਲ, ਪੱਤੋ ਹੀਰਾ ਸਿੰਘ ਜ਼ੋਨ ਤੋਂ ਕੁਲਦੀਪ ਸਿੰਘ ਭੱਟੀ ਦੇ ਸਪੁੱਤਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਸੰਮਤੀ ਚੋਣ ਲੜ ਰਹੇ ਦਰਸ਼ਨ ਸਿੰਘ ਪੁੱਤਰ ਨਗਿੰਦਰ ਸਿੰਘ ,ਭਿੰਦਰ ਕੌਰ ਪਤਨੀ ਜਗੀਰ ਸਿੰਘ ,ਕੁੱਸਾ ਜ਼ੋਨ ਤੋਂ ਬਲਦੇਵ ਸਿੰਘ ਕੁੱਸਾ,ਕਿਸ਼ਨਪੁਰਾ ਜ਼ੋਨ ਤੋਂ ਇੰਦਰਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਅਤੇ ਬੁੱਧ ਸਿੰਘ ਵਾਲਾ ਜ਼ੋਨ ਤੋਂ ਹਰਜਿੰਦਰ ਕੌਰ ਨੂੰ ਪਾਰਟੀ ਵਿਚੋਂ ਕੱਢਿਆ ਗਿਆ ਹੈ ।          
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।