ਲੋਕ ਆਗੂ ਜਗਰੂਪ ਤਖਤੂਪੁਰਾ ਨੂੰ ਪਿੰਡਾਂ ਵਿਚ ਮਿਲ ਰਿਹੈ ਭਰਵਾਂ ਹੁੰਗਾਰਾ

ਨਿਹਾਲ ਸਿੰਘ ਵਾਲਾ, 13 ਸਤੰਬਰ (ਜਸ਼ਨ): ਸਮੁੱਚੇ ਪੰਜਾਬ ਵਿਚ ਹੋ ਰਹੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਕਾਰਨ ਸਿਆਸੀ ਮਾਹੌਲ ਪੂਰੀ ਤਰਾਂ ਗਰਮਾਇਆ ਹੋਇਆ ਹੈ। ਪਿੰਡਾਂ ਵਿਚ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹੈ। ਸ਼ੋ੍ਰਮਣੀ ਅਕਾਲੀ ਦਲ ਜਿੱਥੇ ਬੇਅਦਬੀ ਮਾਮਲੇ ਅਤੇ ਟਕਸਾਲੀ ਅਕਾਲੀਆਂ ਦੇ ਵਿਰੋਧ ਕਾਰਨ ਆਪਣੀ ਹੋਂਦ ਬਚਾਉਣ ਵਾਸਤੇ ਯਤਨਸ਼ੀਲ ਹੈ ਉੱਥੇ ਆਮ ਆਦਮੀ ਪਾਰਟੀ ਪਾਟੋਧਾੜ ਹੋਣ ਕਰਕੇ ਜਨਤਾ ਦੀ ਕਚਹਿਰੀ ਵਿਚ ਆਪਣੇ ਆਪ ਨੂੰ ਸਾਬਤ ਕਰਨ ਲਈ ਅਸਮਰੱਥ ਦਿਖਾਈ ਦੇ ਰਹੀ ਹੈ ਪਰ ਕਾਂਗਰਸ ਵੱਲੋਂ ਬੇਸ਼ੱਕ ਪਿਛਲੇ 18 ਮਹੀਨੇ ਦੌਰਾਨ ਜਨਤਾ ਦੀਆਂ ਬਹੁਤੀਆਂ ਮੁਸ਼ਕਿਲਾਂ ਹੱਲ ਹਾਲੇ ਨਹੀਂ ਕੀਤਾ ਜਾ ਸਕਿਆ ਪਰ ਫਿਰ ਇਸ ਦੇ ਦਿੱਗਜ ਆਗੂ ਲੋਕਾਂ ਨੂੰ ਆਪਣੇ ਨਾਲ ਜੋੜਨ ਵਿਚ ਸਫ਼ਲ ਹੋ ਰਹੇ ਹਨ। ਅਜਿਹਾ ਹੀ ਮਾਹੌਲ ਪਿੰਡ ਕੁੱਸਾ ਵਿਖੇ ਦੇਖਣ ਨੂੰ ਮਿਲਿਆ ਜਦੋਂ ਕਾਂਗਰਸ ਦੇ ਟਕਸਾਲੀ ਆਗੂ ਜਗਰੂਪ ਸਿੰਘ ਤਖਤੂਪੁਰਾ ਦੀ ਦਿਓ ਕੱਦ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ ਮੋਹਤਬਰਾਂ ਨੇ ਤਖਤੂਪੁਰਾ ਨੂੰ ਬਿਲਾਸਪੁਰ ਜ਼ੋਨ ਦੇ ਜ਼ਿਲਾ ਪ੍ਰੀਸ਼ਦ ਮੈਂਬਰ ਵਜੋਂ ਹਰ ਤਰਾਂ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਇਸ ਮੌਕੇ ਸਰਪੰਚ ਬਲਦੇਵ ਸਿੰਘ,ਜਸਵਿੰਦਰ ਸਿੰਘ,ਚਰਨ ਸਿੰਘ,ਚਮਕੌਰ ਸਿੰਘ,ਪ੍ਰੇਮ ਸਿੰਘ ਅਤੇ ਰਘਵੀਰ ਸਿੰਘ ਆਦਿ ਨੇ ਆਖਿਆ ਕਿ ਜਗਰੂਪ ਸਿੰਘ ਤਖਤੂਪੁਰਾ ਜ਼ਿਲਾ ਪ੍ਰੀਸ਼ਦ ਚੋਣ ਰਿਕਾਰਡ ਅੰਤਰ ਨਾਲ ਜਿੱਤਣਗੇ ਕਿਉਂਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਆਮ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਰਹੇ ਹਨ ਤੇ ਲੋਕ ਉਹਨਾਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝਦਿਆਂ ਹੋਇਆਂ ਧਰਤੀ ਨਾਲ ਜੁੜਿਆ ਲੋਕ ਆਗੂ ਤਸਲੀਮ ਕਰਦੇ ਹਨ।