ਬੀ.ਐਲ.ਓ ਦੀਆਂ ਮੰਗਾ ਨਾ ਮੰਨੀਆਂ ਤਾਂ ਪ੍ਰਸ਼ਾਸਨ ਦੇ ਸਮੂਹ ਕਾਰਜਾਂ ਦਾ ਕੀਤਾ ਜਾਵੇਗਾ ਬਾਈਕਾਟ-ਬੀ.ਐਲ.ਓ.ਯੂਨੀਅਨ

ਮੋਗਾ, 12 ਸਤੰਬਰ (ਜਸ਼ਨ):ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਬੀ. ਐਲ. ਓ. ਕਰਮਚਾਰੀਆਂ ਦੀ ਤਰਸ ਯੋਗ ਸਥਿਤੀ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਅੜਿਆਲ ਰਵਈਏ ਕਾਰਣ ਗੁਰਜੀਤ ਸਿੰਘ ਮੱਲੀ,ਹਰਜੀਤ ਸਿੰਘ ਨੱਥੂਵਾਲਾ ਜਦੀਦ,ਸਮਸ਼ੇਰ ਸਿੰਘ ਬਲਾਕ ਪ੍ਰਧਾਨ ਬੀ.ਐਲ.ਓਜ.ਯੂਨੀਅਨ ਮੋਗਾ ਵੱਲੋਂ ਕਰੜੇ ਸਬਦਾਂ ਵਿੱਚ ਨਿੰਦਾ ਕੀਤੀ ਗਈ ਉਨਾਂ ਦੱਸਿਆ ਕਿ ਪੰਜਾਬ ਅੰਦਰ ਹਰੇਕ ਚੋਣਾ ਲਈ ਅਹਿਮ ਰੋਲ ਅਦਾ ਕਰਨ ਵਾਲੇ ਅਤੇ ਛੁੱਟੀਆਂ ਦੇ ਦਿਨਾਂ ‘ਚ ਸਾਰਾ-ਸਾਰਾ ਦਿਨ ਆਪੋ ਆਪਣੇ ਬੂਥਾਂ ਤੇ ਬੈਠ ਕੇ ਨਵੀਆਂ ਵੋਟਾਂ ਬਣਾਉਣ ਅਤੇ ਕੱਟਣ ਵਾਲੇ ਬੀ.ਐਲ.ਓਜ. ਨੂੰ ਦੀਆਂ ਜਾਇਜ ਮੰਗਾਂ ਅਣਗੋਲਿਆਂ ਕੀਤਾ ਹੈ।ਜਰਨਲ ਸਕੱਤਰ ਗੁਰਪਿਆਰ ਸਿੰਘ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਵੋਟਰ ਰਜਿਸਟ੍ਰੇਸ਼ਨ ਸੂਚੀਆਂ ਦੀ ਪ੍ਰਕਾਸ਼ਨਾ ਮਿਤੀ 08 ਸਤੰਬਰ 2018 ਨੂੰ ਹੋਣੀ ਸੀ  ਜੋ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਵਿੱਚ ਜਿਲ੍ਹਾ ਦੇ ਸਮੂਹ ਬੀ.ਐਲ.ਓ. ਡਬਲ ਡਿਊਟੀ ਕਾਰਨ ਨਹੀਂ ਹੋ ਸਕੀ।ਉਸ ਦਿਨ ਹੀ ਚੋਣਾਂ ਦੀ ਰਹਿਸ਼ਲ ਸੀ ਅਤੇ ਸਭ ਬੀ.ਐਲ.ਓਜ ਦੀਆਂ ਡਬਲ ਡਿਊਟੀਆਂ ਹੋਣ ਕਾਰਣ ਵੋਟਰ ਸੂਚੀਆਂ ਨੂੰ ਪੜ੍ਹ ਕੇ ਨਹੀ ਸੁਣਾਇਆ ਜਾ ਸਕਿਆ। 
ਸਾਲ 2019 ਵਿੱਚ ਲੋਕ ਸਭਾ ਚੋਣਾਂ ਹੋ ਰਹੀਆ ਹਨ ਅਤੇ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਮੁਤਬਿਕ 1 ਸਤੰਬਰ 2018 ਤੋਂ ਬੀ.ਐਲ.ਓ. ਨਵੀਆਂ ਵੋਟਾਂ ਦਾ ਕੰਮ ਕਰਨਗੇ ਅਤੇ ਇਸ ਦੌਰਾਨ ਹੀ 8 ਅਤੇ 15 ਸਤੰਬਰ ਨੂੰ ਸਮੁਹ ਬੀ.ਐਲ.ਓ.ਆਪਣੇ ਆਪਣੇ ਪੋਲਿੰਗ ਸਟੇਸ਼ਨ ਦੇ ਇਲਾਕੇ ਅੰਦਰ ਮੁੱਢਲੀ ਪ੍ਰਕਾਸ਼ਨਾਂ ਵਾਲੀ ਫੋਟੋ ਵੋਟਰ ਸੂਚੀ ਪੜ੍ਹਕੇ ਸੁਣਾਉਣਗੇ । 9 ਅਤੇ 16 ਸਤੰਬਰ ਨੂੰ ਆਪੋ-ਆਪਣੇ ਪੋਲਿੰਗ ਬੂਥ ਤੇ ਬੈਠ ਕੇ ਫਾਰਮ ਨੰ. 6, 6 ੳ, 7, 8, 8 ੳ ਪ੍ਰਾਪਤ ਕਰਨਗੇ।ਇਹ ਸਾਰਾ ਸੁਧਾਈ ਦਾ ਕੰਮ ਚੋਣਾਂ ਵਿੱਚ ਲੱਗੀ ਡਬਲ ਡਿਊਟੀ ਕਾਰਨ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ। ਰੋਹਿਤ ਸ਼ਰਮਾ  ਸੀਨੀਅਰ ਮੀਤ ਪ੍ਰਧਾਂਨ ਅਤੇ ਯੂਨੀਅਨ ਆਗੂਆ ਵੱਲੋਂ ਵੱਲੋਂ ਮੰਗ ਕੀਤੀ ਗਈ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹਨ ਬੀ.ਐਲ.ਓ. ਦੀਆਂ ਚੋਣ ਡਿਊਟੀਆਂ ਕੱਟੀਆਂ ਜਾਣ ਕਿਉਕਿ ਬੀ.ਐਲ.ਓ. ਤਾਂ ਪਹਿਲਾਂ ਹੀ ਨਵੀਆਂ ਵੋਟਾਂ ਬਣਾਉਣ ਦਾ ਕੰਮ ਕਰ ਰਹੇ ਹਨ।ਇਸ ਦੇ ਨਾਲ ਹੀ ਯੂਨੀਅਨ ਵੱਲੋ ਬੀ.ਐਲ.ਓ. ਦਾ 2 ਸਾਲਾਂ ਦਾ ਬਕਾਇਆ ਮਿਹਨਤਾਨਾਂ ਜਾਰੀ ਕਰਨ ਮੰਗ ਕੀਤੀ ਗਈ।ਯੂਨੀਅਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਿਲ੍ਹਾ ਪ੍ਰਸ਼ਾਸਨ ਨੇ ਬੀ.ਐਲ.ਓ ਕਰਮਚਾਰੀਆਂ ਦੀ ਡਬਲ ਡਿਊਟੀ ਰੱਦ ਕਰਨ ਸਮੇਤ ਹੋਰ ਮੰਗਾਂ ਨੂੰ ਅਣਗੋਲਿਆਂ ਕੀਤਾ ਤਾਂ ਜੱਥੇਬੰਦੀ ਨੂੰ ਸੰਘਰਸ਼ ਦੇ ਰਾਹ ਤੇ ਚੱਲਣ ਲਈ ਮਜਬੂਰ ਹੋਣਾ ਪਵੇਗਾ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਸਮੂਹ ਕਾਰਜਾਂ ਦਾ ਬਾਈਕਾਟ ਕੀਤਾ ਜਾਵੇਗਾ।ਇਸ ਮੋਕੇਹਰਪ੍ਰਤਾਪ ਸਿੰਘ, ਅਮਰਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ,ਸੰਦੀਪ ਸਿੰਘ,ਗੋਬਿੰਦ ਸਿੰਘ ਬਾਘਾਪੁਰਾਣਾ,ਹੀਰਾ ਸਿੰਘ,ਬਲਦੇਵ ਸਿੰਘ,ਨਛੱਤਰ ਸਿੰਘ,ਕ੍ਰਿਸ਼ਨਪ੍ਰਤਾਪ,ਹਰਜੀਤ ਸਿੰਘ,ਗੁਰਮੀਤ ਸਿੰਘ.ਲਖਵਿੰਦਰ ਢਿੱਲੋਂ,ਸ਼ਸੀ ਅਗਰਵਾਲ,ਜਤਿੰਦਰ ਡੇਨੀਅਲ,ਰਾਕੇਸ਼ ਕੁਮਾਰ,ਜਸਵੀਰ ਸਿੰਘ ਆਦਿ ਵੱਡੀ ਗਿਨਤੀ ਵਿੱਚ ਬੀ.ਐਲ.ਓ.ਹਾਜਰ ਸਨ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।