ਨਸੀਬ ਸੰਧੂ ਵੱਲੋਂ ਵੱਖ - ਵੱਖ ਪਿੰਡਾਂ ਵਿਚ ਚੋਣ ਮੁਹਿੰਮ ਜੰਗੀ ਪੱਧਰ ਤੇ ਕੀਤਾ ਗਿਆ ਤੇਜ਼,ਰਾਣਾ ਸੋਢੀ ਆਪਣੇ ਜੁਝਾਰੂ ਵਰਕਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ : ਸੰਦੀਪ ਮਾਹਮੂਜੋਈਆ

ਫਿਰੋਜ਼ਪੁਰ 13 ਸਿਤੰਬਰ ( ਸੰਦੀਪ ਕੰਬੋਜ ਜਈਆ) : ਜ਼ਿਲਾ ਪਰਿਸ਼ਦ ਫਿਰੋਜ਼ਪੁਰ ਦੇ ਜੋਧਪੁਰ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਸੀਬ ਸਿੰਘ ਸੰਧੂ ਵੱਲੋਂ ਚੋਣਾਂ ਦਾ ਸਮਾਂ ਨੇੜੇ ਹੋਣ ਦੇ ਚੱਲਦੇ ਚੋਣ ਮੁਹਿੰਮ ਨੂੂੰ ਜੰੰਗੀ ਪੱਧਰ ਤੇ ਤੇਜ ਕਰਦਿਆਂ ਜੋਧਪੁਰ ਦੇ ਵੱਖ - ਵੱਖ ਪਿੰਡਾਂ ਵਿਚ ਲੋਕ ਮਿਲਣੀਆਂ ਕੀਤੀਆਂ ਜਾ ਰਹੀਆਂ ਹਨ।ਜਿਕਰਯੋਗ ਹੈ ਕਿ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿੱਜੀ ਸਕੱਤਰ ਅਤੇ ਖਾਸਮਖਾਸ ਹੋੋੋਣ ਕਾਰਨ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਹੀ ਨਸੀਬ ਸਿੰੰਘ ਸੰੰਧੂ ਨੂੰ ਚੋੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਅਤੇ ਇਸੇੇ ਟਿਕਟ ਨੂੰ ਲੈੈ ਕੇ ਸੋਸ਼ਲ ਮੀਡੀਆ ਤੇ ਮਾਹੌਲ ਅਜੇ ਤੱਕ ਸਰਗਰਮ ਬਣਿਆ ਹੋਇਆ ਹੈ। ਉਧਰ ਜਨ ਕਲਿਆਣ ਤੇ ਪ੍ਰਚਾਰ ਸੈੱਲ ਦੇ ਜ਼ਿਲਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਸੰਦੀਪ ਮਾਹਮੂਜੋਈਆ ਦੇ ਨਾਲ ਇਕਬਾਲ ਚੰਦ ਪਾਲਾ ਬੱਟੀ, ਪਰਵੀਨ ਥਿੰਦ ਜੀਵਾਂ ਅਰਾਈ, ਰਮਨ ਢੋਟ ਮੰਡੀਵਾਲ, ਚਾਂਦ ਢੀਂਗਰਾ ਯੂਥ ਆਗੂ ਗੁਰੂਹਰਸਹਾਏ ਵੱਲੋਂ ਵੀ ਨਸੀਬ ਸਿੰਘ ਸੰਧੂ ਦੇ ਹੱਕ ਵਿੱਚ ਖੁੱਲ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।ਨਸੀਬ ਸਿੰਘ ਸੰਧੂ ਵੱਲੋਂ ਅੱਜ ਵੱਖ ਵੱਖ ਪਿੰਡਾਂ ਵਿਚ ਪਬਲਿਕ ਮੀਟਿੰਗਾਂ ਕੀਤੀਆਂ ਗਈਆਂ, ਜਿਸ ਦੋੋੋਰਾਨ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨਾਂ ਨੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਦੇ ਨਾਮ ‘ਤੇ ਹੀ ਉਨਾਂ ਦੀ ਜਿੱਤ ਹੋਵੇਗੀ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂਂ ਅੱਜ ਹਰ ਵਰਗ ਬੇਹੱਦ ਖੁਸ਼ ਨਜ਼ਰ ਆ ਰਿਹਾ ਹੈ। ਸੀਨੀਅਰ ਕਾਂਗਰਸੀ ਆਗੂ ਸੰਦੀਪ ਮਾਹਮੂਜੋਈਆ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ ਕਿ ਰਾਣਾ ਗੁਰਮੀਤ ਸਿੰਘ ਸੋਢੀ ਹਮੇਸ਼ਾ ਆਪਣੇ ਜੁਝਾਰੂ ਵਰਕਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਇਸ ਦੀ ਮਿਸਾਲ ਸਭ ਦੇ ਸਾਹਮਣੇ ਹੈ।