ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੀ ਮਿਲੀ ਮੰਜੂਰੀ

ਮੋਗਾ, 12 ਸਤੰਬਰ (ਜਸ਼ਨ):  -ਆਲ ਇੰਡੀਆ ਕੌਸਲ ਫਾਰ ਟੈਕਨੀਕਲ ਐਜੁਕੇਸ਼ਨ ਨਵੀਂ ਦਿੱਲੀ (ਏ.ਆਈ.ਸੀ.ਟੀ.ਈ) ਵੱਲੋਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਹੈਲਥ ਕੇਅਰ ਅਤੇ ਲਾਈਫ ਸਾਇੰਸ ਲਈ ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਨੂੰ ਮਾਨਤਾ ਮਿਲ ਗਈ ਹੈ। ਇਸ ਸਬੰਧੀ ਪ੍ਰੈਸ ਕਾਂਫਰੰਸ ਨੂੰ ਸੰਬੋਧਨ ਕਰਦੇ ਹੋਏ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਡਾਇਰੈਕਟਰ ਡਾ. ਜੀ.ਡੀ.ਗੁਪਤਾ ਤੇ ਵਾਈਸ ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ ਨੇ ਦੱਸਿਆ ਕਿ ਏ.ਆਈ.ਸੀ.ਟੀ.ਈ ਵੱਲੋਂ ਲਾਈਫ ਸਾਇੰਸ ਵਿਚ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਸਾਲ 2018-19 ਤੋਂ ਡੱਰਗ ਰੈਗੁਲੇਟਰੀ ਅਫੇਅਰ, ਲੈਬ ਟੈਕਨੀਸ਼ੀਅਨ, ਮੈਡੀਕਲ ਸੇਲਸ ਰਿਪ੍ਰਜੇਂਟਿਵ, ਰਿਸਰਚ ਐਸੋਸੀਏਟ ਪ੍ਰੋਡਕਸ਼ਨ ਡਿਵਲਪਮੈਂਟ, ਸਾਇੰਟੀਫਿਕ ਮੈਡੀਕਲ ਰਾਈਟਰ, ਰੈਗੁਲੇਟਰੀ ਮੈਡੀਕਲ ਰਾਈਟਰ, ਐਮਰਜੈਂਸੀ ਮੈਡੀਕਲ ਟੈਕਨੀਸ਼ਿਅਨ ਕੋਰਸਾਂ ਨੂੰ ਮੰਜੂਰੀ ਮਿਲ ਗਈ ਹੈ। ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ  ਦੱਸਿਆ ਕਿ ਇਸ ਵਿਚ ਹਰੇਕ ਕੋਰਸ ਲਈ 25 ਸੀਟਾਂ ਨੂੰ ਨਿਰਧਾਰਿਤ ਕੀਤਾ ਗਿਆ ਹੈ। ਇਨਾਂ ਕੋਰਸਾਂ ਵਿਚ ਐਡਮੀਸ਼ਨ ਲਈ ਫਾਰਮੇਸੀ ਦੇ ਨਾਲ-ਨਾਲ ਬੇਸਿਕ ਸਾਇੰਸ ਦੇ ਵਿਦਿਆਰਥੀਆ ਨੂੰ ਦਾਖਲਾ ਦਿੱਤਾ ਜਾਵੇਗਾ। ਇਸਦੇ ਨਾਲ ਹੈਲਥ ਕੇਅਰ ਵਿਚ ਨਿਮਨ ਕੋਰਸਾਂ ਨੂੰ ਮੰਜੂਰ ਪ੍ਰਾਪਤ ਹੋਈ ਹੈ। ਡਾ. ਗੁਪਤਾ ਤੇ ਡਾ. ਨਾਰੰਗ ਨੇ ਦੱਸਿਆ ਕਿ ਫਾਰਮੇਸੀ ਸਹਾਇਕ, ਹੋਮ ਹੈਲਥ ਐਡ, ਐਮਰਜੇਂਸੀ ਮੈਡੀਕਲ ਟੈਕਨੀਸ਼ਿਅਨ ਬੇਸਿਕ, ਡਾਇਬਟੀਜ ਐਜੁਕੇਸ਼ਨ ਜਨਰਲ ਡਿੳੂਟੀ ਸਹਾਇਕ ਆਦਿ ਕੋਰਸਾਂ ਦੀ ਕਾਲਜ ਨੂੰ ਮਾਨਤਾ ਪ੍ਰਾਪਤ ਹੋਈ ਹੈ। ਹਰੇਕ ਕੋਰਸ ਵਿਚ 25 ਸੀਟਾਂ ਦਿੱਤੀ ਗਈ ਹੈ। ਇਸ ਵਿਚ ਐਡਮੀਸ਼ਨ ਲੈਣ ਲਈ ਪਲਸ-2 ਪਾਸ ਵਿਦਿਆਰਥੀਆ ਨੂੰ ਲਿਆ ਜਾਵੇਗਾ, ਤਾਂ ਜੋ ਇਨਾਂ ਟ੍ਰੇਨਿੰਗ ਦੇ ਕੇ ਸਿੱਧੀ ਨਿਯੁਕਤੀ ਕੀਤੀ ਜਾ ਸਕੇ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਨਾਂ ਕੋਰਸਾਂ ਨੂੰ ਚਲਾਏ ਜਾਣ ਦਾ ਮੁੱਖ ਮੰਤਵ ਸਾਰੀਆਂ ਸ਼੍ਰੇਣੀਆ ਅਤੇ ਹਰ ਖੇਤਰ ਵਿਚ ਯੋਗਤਾ ਦੇ ਅਨੂਰੂਪ ਸਿਕਲ ਡਿਵਲਪਮੈਂਟ ਕਰਕੇ ਵਿਦਿਆਰਥੀਆ ਨੂੰ ਇਕ ਨਿਸ਼ਚਤ ਫੀਲਡ ਵਿਚ ਮਾਹਿਰ ਬਣਾਉਣਾ ਹੈ, ਤਾਂ ਜੋ ਉਹ ਫਾਰਮਾਸਿਉਟਿਕਲ ਇੰਡਸਟਰੀ, ਹੈਲਥ ਕੇਅਰ ਅਤੇ ਇਸ ਨਾਲ ਜੁੜੇ ਹੋਏ ਸੈਕਟਰ ਵਿਚ ਆਸਾਨੀ ਨਾਲ ਨੌਕਰੀ ਨੂੰ ਪ੍ਰਾਪਤ ਕਰ ਸਕਣ। ਇਹ ਸੰਸਥਾ ਹੈਲਥ ਕੇਅਰ ਅਤੇ ਲਾਇਫ ਸਾਂਈਸ ਵਿਚ ਬਹੁਤ ਹੀ ਮਾਹਿਰ ਅਤੇ ਅਨੁਭਵੀ ਟੀਚਰ ਕੰਮ ਕਰ ਰਹੇ ਹਨ। ਇਸਦੇ ਨਾਲ-ਨਾਲ 39 ਲੈਬ ਹਨ, ਜਿਸ ਵਿਚ ਫਾਰਮੇਸੀ ਦੇ ਵਿਦਿਆਰਥੀਆ ਨੂੰ ਪ੍ਰਯੋਗ ਸਿਖਾਏ ਜਾਂਦੇ ਹਨ। ਇਹ ਸੰਸਥਾ ਦੇਸ਼ ਦੀ ਮੋਹਰੀ ਖੇਤਰਾ ਵਿਚ ਆਪਣਾ ਨਾਂਅ ਰੋਸ਼ਨ ਕਰ ਚੁੱਕੀ ਹੈ। ਏ.ਆਈ.ਸੀ.ਟੀ.ਈ ਵੱਲੋਂ ਪ੍ਰਾਪਤ ਇਨਾਂ ਕੋਰਸਾਂ ਵਿਚ ਐਡਮੀਸ਼ਨ ਲੈ ਕੇ ਵਿਦਿਆਰਥੀਆ ਨੂੰ ਰੋਜ਼ਗਾਰ ਪ੍ਰਾਪਤ ਕਰਨ ਵਿਚ ਆਸਾਨੀ ਹੋਵੇਗੀ ਅਤੇ ਇੰਡਸਟਰੀ ਖੇਤਰ ਵਿਚ ਵਿਦਿਆਰਥੀਆ ਨੂੰ ਕੰਮ ਕਰਨ ਦੇ ਕਈ ਮੌਕੇ ਪ੍ਰਾਪਤ ਹੋਣਗੇ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਤੇ ਸੈਕਟਰੀ ਇੰਜੀ. ਜਨੇਸ਼ ਗਰਗ ਨੇ ਖੁਸ਼ੀ ਜਾਹਰ ਕਰਦੇ ਕਿਹਾ ਕਿ ਇਨਾਂ ਕੋਰਸਾਂ ਨੂੰ ਕਰਕੇ ਵਿਦਿਆਰਥੀਆ ਦਾ ਪਲੇਸਮੈਂਟ ਅਤੇ ਸਿਕਲ ਦੇ ਅਨੂਰੂਪ ਇੰਡਸਟਰੀ ਵਿਚ ਸਿੱਧੀ ਨੌਕਰੀ ਦੇ ਮੌਕੇ ਮਿਲਣਗੇ। ਇਸਦੇ ਲਈ ਸੰਸਥਾ ਲਾਈਫ ਸਾਂਈਸ ਸਿਕਲ ਸੈਕਟਰ ਡਿਵਲਪਮੈਂਟ ਕੌਸਲ ਨਾਲ ਸਮਝੌਤਾ ਕਰ ਚੁੱਕੀ ਹੈ, ਤਾਂ ਜੋ ਵਿਦਿਆਰਥੀਆ ਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਕੋਰਸ ਨੂੰ ਪੂਰਾ ਕਰਨ ਤੋਂ ਬਾਅਦ ਤੁਰੰਤ ਰੋਜ਼ਗਾਰ ਦਿਤਾ ਜਾ ਸਕੇ। ਇਸ ਮੌਕੇ ਪ੍ਰੋ. ਗੌਤਮ ਰਥ, ਪ੍ਰੋ. ਅਨੂਪ ਕੁਮਾਰ, ਪ੍ਰੋ. ਡੇਜੀ ਅਰੋੜਾ ਤੇ ਫੈਕਲਿਟੀ ਸਟਾਫ ਹਾਜ਼ਰ ਸਨ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।