ਡਗਰੂ ‘ਚ ਆਮ ਆਦਮੀ ਪਾਰਟੀ ਨੂੰ ਝਟਕਾ, ਆਪ ਅਹੁਦੇਦਾਰ ਅਤੇ ਵਰਕਰ ਕਾਂਗਰਸ ‘ਚ ਸ਼ਾਮਿਲ,ਐਮ.ਐਲ.ਏ. ਡਾ. ਹਰਜੋਤ ਨੇ ਕਾਂਗਰਸ ‘ਚ ਕੀਤਾ ਸ਼ਾਮਿਲ

ਮੋਗਾ, 12 ਸਤੰਬਰ (ਜਸ਼ਨ): ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਦੇ ਮੱਦੇਨਜ਼ਰ ਮੋਗਾ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਤੂਫ਼ਾਨੀ ਦੌਰੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਲੋਕਾਂ ਵਲੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਇਸੇ ਕੜੀ ਤਹਿਤ ਮੋਗਾ ਹਲਕੇ ਦੇ ਪਿੰਡ ਡਗਰੂ ਵਿਖੇ ਆਮ ਆਦਮੀ ਪਾਰਟੀ ਦੇ ਭਾਰੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਐਮ.ਐਲ.ਏ. ਡਾ. ਹਰਜੋਤ ਕਮਲ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਤੇ ਆਪ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਰੁਲਦੂ ਸਿੰਘ ਸਰਪੰਚ, ਸੁਖਜਿੰਦਰ ਸਿੰਘ ਸਰਪੰਚ, ਬਾਘ ਸਿੰਘ ਸਰਪੰਚ, ਜਗਤਾਰ ਸਿੰਘ ਨੰਬਰਦਾਰ, ਅਮਿ੍ਰਤਪਾਲ ਸਿੰਘ ਪੰਚ, ਬਲਵੀਰ ਕੌਰ ਪੰਚ, ਹਰਬੰਸ ਸਿੰਘ ਪੰਚ, ਸਵਰਨਪ੍ਰੀਤ ਕੌਰ ਪੰਚ, ਗੁਰਮੀਤ ਸਿੰਘ ਪ੍ਰਧਾਨ ਕਲੱਬ, ਜਗਤਾਰ ਸਿੰਘ ਪੰਚ, ਬਲਵਿੰਦਰ ਸਿੰਘ ਪੰਚ, ਗੁਰਜੰਟ ਸਿੰਘ ਪੰਚ, ਅਮਰ ਸਿੰਘ ਪੰਚ, ਮੁਲਖਰਾਜ ਸਿੰਘ ਪੰਚ, ਜੁਗਰਾਜ ਸਿੰਘ ਪੰਚ, ਕੁਰਸ਼ੀਦ ਮਸੀਹ ਪੰਚ, ਨੇਕ ਮਸੀਹ ਪੰਚ, ਕਾਲਾ ਮਸੀਹ, ਲਾਜ਼ਰ ਮਸੀਹ, ਤਾਰਾ, ਗੇਜਾ, ਕ੍ਰਾਂਤੀ ਪ੍ਰਸ਼ਾਦ ਪ੍ਰਧਾਨ, ਨੇਕ ਸਿੰਘ ਮੈਂਬਰ, ਬਸੰਤ ਸਿੰਘ ਜੇ.ਵੀ., ਸੁਰਿੰਦਰ ਸਿੰਘ ਜੇ.ਵੀ, ਬੂਟਾ ਸਿੰਘ, ਸਾਧੂ ਸਿੰਘ, ਜੰਗੀਰ ਸਿੰਘ, ਨਛੱਤਰ ਸਿੰਘ, ਤੇਜਾ ਸਿੰਘ, ਬਲਜੀਤ ਸਿੰਘ, ਕੀਰਤ ਪ੍ਰਧਾਨ, ਪੀਤਾ ਬਰਾੜ ਆਦਿ ਗੁਰਬੀਰ ਸਿੰਘ ਗੋਗਾ ਸੰਗਲਾ ਬਲਾਕ ਪ੍ਰਧਾਨ ਅਤੇ ਬਲਵਿੰਦਰ ਸਿੰਘ ਕਿੰਦਰ ਡਗਰੂ ਦੀ ਅਗੁਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਤੇ ਡਾ. ਹਰਜੋਤ ਕਮਲ ਨੇ ਨਵੇਂ ਸ਼ਾਮਿਲ ਹੋਏ ਵਰਕਰਾਂ ਨੂੰ ਸ਼ਾਮਿਲ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਪੂਰੇ ਦੇਸ਼ ਵਿੱਚ ਵੱਡੀ ਸ਼ਕਤੀ ਦੇ ਰੂਪ ਵਿੱਚ ਉੱਭਰ ਚੁੱਕੀ ਹੈ। ਇਸ ਮੌਕੇ ਤੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਅਤੇ ਉਹ ਮੋਗਾ ਦੇ ਵਿਕਾਸ ਲਈ ਐਮ.ਐਲ.ਏ. ਡਾ. ਹਰਜੋਤ ਕਮਲ ਦਾ ਪੂਰਾ ਸਾਥ ਦੇਣਗੇ ਅਤੇ ਪੰਜਾਬ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਆਪਣਾ ਸਹਿਯੋਗ ਦੇਣਗੇ। ਇਸ ਮੌਕੇ ਤੇ ਰਵਿੰਦਰ ਸਿੰਘ ਰਵੀ ਗਰੇਵਾਲ, ਦਵਿੰਦਰ ਸਿੰਘ ਰਣੀਆਂ, ਜਗਸੀਰ ਸਿੰਘ ਸੀਰਾ, ਸਟੀਫ਼ਨ ਪਾਲ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।