ਸਲ੍ਹੀਣਾ ਦੀ ਸਾਰੀ ਪੰਚਾਇਤ ਕਾਂਗਰਸ ਚ ਸ਼ਾਮਿਲ, ਵਿਧਾਇਕ ਨੇ ਕੀਤਾ ਪਾਰਟੀ ‘ਚ ਸ਼ਾਮਿਲ

ਮੋਗਾ, 12 ਸਤੰਬਰ (ਜਸ਼ਨ)- ਮੋਗਾ ਹਲਕੇ ਦੇ ਪਿੰਡ ਸਲ੍ਹੀਣਾ ਵਿਖੇ ਸਾਰਾ ਪਿੰਡ ਉਸ ਸਮੇਂ ਕਾਂਗਰਸ ਪਾਰਟੀ ਦੇ ਰੰਗ ਵਿੱਚ ਰੰਗਿਆ ਗਿਆ ਜਦੋਂ ਸਲ੍ਹੀਣਾ ਦੀ ਮੌਜੂਦਾ ਅਕਾਲੀ ਦਲ ਦੀ ਸਮੂਹ ਪੰਚਾਇਤ ਸਰਪੰਚ ਗੁਰਪਾਲ ਕੌਰ ਦੀ ਅਗੁਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਵਿਧਾਇਕ ਡਾ. ਹਰਜੋਤ ਕਮਲ ਵਲੋਂ ਸ਼ਾਮਿਲ ਕੀਤਾ ਗਿਆ। ਇਸ ਮੌਕੇ ਤੇ ਵਿਧਾਇਕ ਡਾ. ਹਰਜੋਤ ਕਮਲ ਨੇ ਸਰਪੰਚ ਗੁਰਪਾਲ ਕੌਰ, ਸੁਖਮੰਦਰ ਸਿੰਘ ਮੰਦਰ ਪੰਚ, ਗੁਰਦੇਵ ਸਿੰਘ ਪੰਚ, ਨਾਹਰ ਸਿੰਘ ਪੰਚ, ਰਵਿੰਦਰ ਕੌਰ ਪੰਚ, ਸੁਖਮਨਪਾਲ ਸਿੰਘ, ਗੁਰਦੇਵ ਸਿੰਘ ਫੌਜੀ, ਹਰਵੈਲ ਸਿੰਘ ਫੌਜੀ, ਸੁਖਦੇਵ ਸਿੰਘ,ਕਾਕਾ ਸਿੰਘ, ਹਰਜਿੰਦਰ ਸਿੰਘ, ਜੱਗਾ ਸਿੰਘ, ਅਜੀਤ ਸਿੰਘ, ਮਲਕੀਤ ਸਿੰਘ, ਤੇਜ ਸਿੰਘ ਵਪਾਰੀ, ਜੋਟਾ ਸਿੰਘ, ਚਰਨ ਸਿੰਘ, ਜੋਗਿੰਦਰ ਸਿੰਘ, ਅਮਰ ਸਿੰਘ, ਸਤਨਾਮ ਸਿੰਘ, ਪਾਲ ਸਿੰਘ, ਜਗਦੇਵ ਸਿੰਘ, ਛਿੰਦਾ ਸਿੰਘ, ਮਿਲਖਾ ਸਿੰਘ, ਗੋਰਾ ਸਿੰਘ, ਗੱਗੂ ਸਿੰਘ, ਤੇਜਾ ਸਿੰਘ, ਗਿਆਨੀ, ਚਮਕੌਰ ਸਿੰਘ, ਸ਼ਾਹਨੀ ਸਿੰਘ, ਸੋਨੀ ਸਿੰਘ, ਮੰਦਰ ਸਿੰਘ, ਗੁਰਬੰਸ ਸਿੰਘ, ਅਜਮੇਰ ਸਿੰਘ, ਗੁਰਪ੍ਰੀਤ ਸਿੰਘ, ਕਾਲਾ ਸਿੰਘ, ਜਿੰਦਰ ਸਿੰਘ, ਪ੍ਰੇਮ ਸਿੰਘ, ਕਾਕਾ ਸਿੰਘ, ਸੋਨੀ ਸਿੰਘ, ਸਤਪਾਲ ਸਿੰਘ ਸੱਤਾ, ਅਰਸ਼ ਸਿੰਘ ਬਰਾੜ ਆਦਿ ਨੂੰ ਕਾਂਗਰਸ ਪਰਾਟੀ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਤੇ ਸਰਪੰਚ ਗੁਰਪਾਲ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਮੋਗਾ ਦੇ ਵਿਕਾਸ ਵਿੱਚ ਵਿਧਾਇਕ ਦਾ ਭਰਪੂਰ ਸਹਿਯੋਗ ਕਰਨਗੇ।