ਖੋਸਾ ਕੋਟਲਾ ਜ਼ੋੋਨ ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਗੁਰਮੀਤ ਕੌਰ ਲੌਗੀਵਿੰਡ ਲਈ ਚੋਣ ਪ੍ਰਚਾਰ ਹੋਇਆ ਸ਼ੁਰੂ

ਧਰਮਕੋਟ,12 ਸਤੰਬਰ(ਜਸ਼ਨ): ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਸਬੰਧ ਵਿੱਚ ਨੁੱਕੜ ਮੀਟਿੰਗ ਦੌਰਾਨ ਖੋਸਾ ਕੋਟਲਾ ਜ਼ੋੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਗੁਰਮੀਤ ਕੌਰ ਲੌਗੀਵਿੰਡ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਸਮੂਹ ਕਾਂਗਰਸੀ ਆਗੂਆਂ ਸ਼ਮੂਲੀਅਤ ਕੀਤੀ। ਪਿੰਡ ਸਿੰਘਪੁਰਾ ਮੁੰਨਣ ਵਿਖੇ ਹਲਕਾ ਧਰਮਕੋਟ ਦੇ ਵਿਧਾਇਕ ਸ: ਸੁਖਜੀਤ ਕਾਕਾ ਲੋਹਗੜ ਦੀ ਅਗਵਾਈ ਹੋਏ ਇਕੱਠ ਦੌਰਾਨ ਵੱਖ ਵੱਖ ਆਗੂਆਂ ਨੇ ਕਾਂਗਰਸ ਦੀਆਂ ਲੋਕ ਭਲਾਈ ਨੀਤੀਆਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ  ਵੱਲੋਂ ਸੂਬੇ ਦੇ ਵਿਕਾਸ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਤੋਂ ਸੂਬੇ ਦੇ ਲੋਕ ਸ਼ੰਤੁਸ਼ਟ ਹਨ ।

ਆਗੂਆਂ ਨੇ ਆਖਿਆ ਕਿ ਲੋਕ ਕੈਪਟਨ ਵੱਲੋਂ ਨਿਡਰਤਾ ਨਾਲ ਲਏ ਗਏ ਫੈਸਲਿਆਂ ਦੇ ਕਾਇਲ ਹਨ । ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਖੋਸਾ ਕੋਟਲਾ ਜ਼ੋੋਨ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਗੁਰਮੀਤ ਕੌਰ ਲੌਗੀਵਿੰਡ ਨੂੰ ਵੱਡੀ ਲੀਡ ਨਾਲ ਜਿੱਤਾਉਣ ਤਾਂ ਕਿ ਪਿੰਡਾਂ ਦਾ ਸੰਪੂਰਨ ਵਿਕਾਸ ਹੋ ਸਕੇ। ਇਸ ਮੌਕੇ ਕਾਕਾ ਲੋਹਗੜ੍ਹ ਦੇ ਸਪੁੱਤਰ ਸ: ਰੁਪਿੰਦਰ ਸਿੰਘ ਰਾਜੂ ਸਮਰਾ ਲੋਹਗੜ੍ਹ, ਸੋਹਣਾ ਖੇਲ੍ਹਾ ,ਸ਼ਿਵਾਜ ਸਿੰਘ ਭੋਲਾ ਮਸਤੇਵਾਲ, ਰਾਜ ਕਾਦਰਵਾਲਾ ਬਲਾਕ ਸੰਮਤੀ ਮੈਂਬਰ, ਜਸਵਿੰਦਰ ਸਿੰਘ ਬਲਖੰਡੀ ਬਲਾਕ ਸੰਮਤੀ ਮੈਂਬਰ,ਸਰਪੰਚ ਕੁਲਬੀਰ ਸਿੰਘ ਲੌਗੀਵਿੰਡ,MC ਬਿੱਟੂ ਮੋਹਲਤਰਾ,ਬਲਵੀਰ ਸਿੰਘ ਮਨਾਵਾਂ ਬਲਾਕ ਸੰਮਤੀ ਮੈਂਬਰ, ਪਰਮਿੰਦਰ ਸਿੰਘ ਸਰਪੰਚ ਮਨਾਵਾਂ, ਇੰਦਰ ਸਿੰਘ ਮਾਨਵਾ, ਕਰਿਸ਼ਨ ਤਿਵਾੜੀ  ,  ਪੱਪੀ , ਵਿਜੇ ਕੁਮਾਰ ਧੀਰ, ਮਨਜੀਤ ਸਿੰਘ ਸਰਪੰਚ ਕੋਟ ਸਦਰ ਖਾਂ, ਕੁਲਬੀਰ ਸਿੰਘ ਮਸੀਤਾਂ, ਗੁਰਪ੍ਰੀਤ ਸਿੰਘ ਮਸੀਤਾਂ, ਸਰਦੂਲ ਸਿੰਘ ਬੈਸ, ਸੰਤ ਸਿੰਘ ਬੈਸ, ਟੀਨਾ ਬੈਸ, ਲੱਖਾ ਲਾਟੀਆਂ, ਅਵਤਾਰ ਸਿੰਘ ਮਨਾਵਾਂ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।