ਸੁਖਾਨੰਦ ਕਾਲਜ ਦੇ ਅੰਗਰੇਜ਼ੀ ਵਿਭਾਗ ਦਾ ਨਤੀਜਾ ਰਿਹਾ ਸ਼ਾਨਦਾਰ

ਸੁਖਾਨੰਦ,12 ਸਤੰਬਰ(ਜਸ਼ਨ): ਸੰਤ ਬਾਬਾ ਹਜੂਰਾ ਸਿੰਘ ਦੀ ਰਹਿਨੁਮਾਈ  ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ, (ਮੋਗਾ) ਦੇ ਐੱਮ.ਏ. ਅੰਗਰੇਜ਼ੀ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾ। ਐੱਮ.ਏ. ਭਾਗ ਪਹਿਲਾ ਅਮਨਦੀਪ ਕੌਰ ਨੇ 59.62  ਫੀਸਦੀ, ਰਮਨਪ੍ਰੀਤ ਕੌਰ ਨੇ 58.25 ਫੀਸਦੀ ਅਤੇ ਬਲਜੀਤ ਕੌਰ ਨੇ 56.75  ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ’ਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਐੱਮ.ਏ. ਭਾਗ ਦੂਜਾ ’ਚੋਂ ਬਲਜਿੰਦਰ ਕੌਰ ਨੇ 60 ਫੀਸਦੀ ਅੰਕ ਹਾਸਲ ਕਰਕੇ ਕਾਲਜ ’ਚ ਪਹਿਲਾ, ਕੁਲਦੀਪ ਕੌਰ ਨੇ 57.93  ਫੀਸਦੀ ਅੰਕ ਹਾਸਲ ਕਰਕੇ ਦੂਜਾ ਅਤੇ ਜ਼ਸਪ੍ਰੀਤ ਕੌਰ ਨੇ 57.68 ਫੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਸ ਮਾਣ ਭਰੀ ਪ੍ਰਾਪਤੀ ਲਈ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਉਪ ਚੇਅਰਮੈਨ ਸ. ਮੱਖਣ ਸਿੰਘ , ਪਿ੍ਰੰਸੀਪਲ ਡਾ. ਸੁਖਵਿੰਦਰ ਕੌਰ  ਨੇ ਸਮੂਹ ਅੰਗਰੇਜ਼ੀ ਵਿਭਾਗ ਸੰਬੰਧਿਤ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦਿੱਤੀ  ਅਤੇ ਉਹਨਾਂ ਨੂੰ ਭਵਿੱਖ ’ਚ ਹੋਰ ਵਧੇਰੇ ਪ੍ਰਾਪਤੀਆਂ ਕਰਨ ਲਈ ਹੱਲਾਸ਼ੇਰੀ ਵੀ ਦਿੱਤੀੇ।