ਸੰਤ ਬਾਬਾ ਭਾਗ ਸਿੰਘ ਸੰਸਥਾਵਾਂ ਵਿਖੇ ਨਵੇਂ ਸੈਸ਼ਨ ਦਾ ਆਗਾਜ਼ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤਾ

ਮੋਗਾ ,11 ਸਤੰਬਰ (ਜਸ਼ਨ): ਰਹਿਨੁਮਾ ਸੰਤ ਬਾਬਾ ਹਜੂਰਾ ਸਿੰਘ ਜੀ ਦੀ ਅਗਵਾਈ ਹੇਠ ਪ੍ਰਗਤੀਸ਼ੀਲ ਸੰਤ ਬਾਬਾ ਭਾਗ ਸਿੰਘ ਯਾਦਗਾਰੀ ਵਿਦਿਅਕ ਸੰਸਥਾਵਾਂ ਦੇ ਨਵੇਂ ਸੈਸ਼ਨ ਦਾ ਆਗਾਜ਼ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸੰਸਥਾ ਦੀ ਸਮੁੱਚੀ ਪ੍ਰਬੰਧਕੀ ਕਮੇਟੀ, ਡਾ.ਸੁਖਵਿੰਦਰ ਕੌਰ ਪਿ੍ਰੰਸੀਪਲ ਡਿਗਰੀ ਕਾਲਜ, ਡਾ.ਰਵਿੰਦਰ ਕੌਰ, ਪਿ੍ਰੰਸੀਪਲ ਕਾਲਜ ਆਫ਼ ਐਜੂਕੇਸ਼ਨ, ਮੈਡਮ ਗੁਰਜੀਤ ਕੌਰ ਪਿ੍ਰੰਸੀਪਲ ਸੀਨੀਅਰ ਸੈਕੰਡਰੀ ਸਕੂਲ ਅਤੇ ਮੈਡਮ ਸਤਿਨਾਮ ਕੌਰ ਪਿ੍ਰੰਸੀਪਲ ਪਬਲਿਕ ਹਾਈ ਸਕੂਲ, ਸਮੂਹ  ਸਟਾਫ਼ ਅਤੇ ਵਿਦਿਆਰਥੀਆਂ ਨੇ ਪਾਠ ਤੇ ਕੀਰਤਨ ਸਰਵਨ ਕੀਤੇ ਅਤੇ ਅਰਦਾਸ ਵਿੱਚ ਹਾਜ਼ਰੀ ਲਗਵਾਈ। ਉਪਰੰਤ ਦੇਗ ਵਰਤਾਈ ਗਈ ਅਤੇ ਨਾਮ ਸਿਮਰਨ ਦਾ ਆਨੰਦ ਮਾਣਿਆ ਗਿਆ।ਸੰਸਥਾ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ ਜੀ ਨੇ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਉਹਨਾਂ ਨਵੇਂ ਸੈਸ਼ਨ ਦੌਰਾਨ ਗੁਰੂ ਦੇ ਹੁਕਮਨਾਮੇ ਨੂੰ ਪ੍ਰੇਰਣਾਵਾਕ ਮੰਨ ਕੇ ਉਸ ਉੱਪਰ ਚੱਲਣ ਦੀ ਤਾਕੀਦ ਕੀਤੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।