ਜਥੇਦਾਰ ਤੀਰਥ ਸਿੰਘ ਮਾਹਲਾ ਨੇ ਭਖਾਈ ਅਕਾਲੀ ਦਲ ਦੇ ਉਮੀਦਵਾਰਾਂ ਦੀ ਚੋਣ ਮੁਹਿੰੰਮ,ਬਲਾਕ ਸੰਮਤੀ ਜੋਨ ਭਲੂਰ ਤੋਂ ਸੁਖਮੰਦਰ ਬਰਾੜ ਦੀ ਚੜ੍ਹਤ

ਮੋਗਾ, 11 ਸਤੰਬਰ (ਜਸ਼ਨ): -ਜਿਵੇ ਜਿਵੇ 19 ਸਤੰਬਰ ਵੋਟਾਂ ਦਾ ਦਿਨ ਨੇੜੇ ਆ ਰਿਹਾ ਹੈ ਵੋਟਾਂ ਵਿੱਚ ਖੜੇ੍ਹ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਅੱਡੀ ਚੋਟੀ ਦਾ ਜੋਰ ਲਗਾ ਕੇ ਵੋਟਰਾਂ ਨੂੰ ਆਪੋ ਆਪਣੇ ਹੱਕ ਵਿੱਚ ਭੁਗਤਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।ਬਲਾਕ ਸੰਮਤੀ ਜੋਨ ਭਲੂਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸੁਖਮੰਦਰ ਸਿੰਘ ਬਰਾੜ ਦੀ ਜਿੱਤ ਵਾਸਤੇ ਜਿਲਾ੍ਹ ਜਥੇਦਾਰ ਤੀਰਥ ਸਿੰਘ ਮਾਹਲਾ ਵੱਲੋਂ ਆਪਣੀ ਪੂਰੀ ਤਾਕਤ ਲਗਾਈ ਜਾ ਚੁੱਕੀ ਹੈ ।ਉਨਾ੍ਹ ਵੱਲੋਂ ਘਰ ਘਰ ਜਾ ਕੇ ਵੋਟਰਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਰਿਹਾ ਹੈ ਉੱਥੇ ਹੀ ਨੁੱਕੜ ਮੀਟਿੰਗਾਂ ਕਰਕੇ ਵੀ ਚੋਣ ਮੁਹਿੰਮ ਨੂੰ ਪੂੁਰਾ ਭਖਾਇਆ ਜਾ ਚੁੱਕਾ ਹੈ।ਅੱਜ ਦੀ ਘੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਮੰਦਰ ਸਿੰਘ ਬਰਾੜ ਭਲੂਰ ਦੂਜੇ ਉਮੀਦਵਾਰਾਂ ਤੋਂ ਕਾਫੀ ਅੱਗੇ ਚੱਲ ਰਹੇ ਹਨ ।ਇੱਕ ਤਾਂ ਪਾਰਟੀ ਵਰਕਰਾਂ ਅਤੇ ਮਾਹਲਾ ਸਾਹਿਬ  ਦੀ ਮਿਹਨਤ ਅਤੇ ਦੂਸਰਾ ਉਸ ਦੀ ਸ਼ਰਾਫਤ ਅਤੇ ਬਿਨਾ ਕਿਸੇ ਭੇਦ ਭਾਵ ਹਰ ਇਨਸਾਨ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਉਸ ਵਾਸਤੇ ਲਾਹੇਵੰਦ ਸਾਬਤ ਹੋ ਰਿਹਾ ਹੈ।ਵੱਡੀ ਗਿਣਤੀ ਵਿੱਚ ਮਾਹਲਾ ਅਤੇ ਭਲੂਰ ਦੇ ਲੋਕ ਖੁੱਲ ਕੇ ਉਸ ਦੀ ਮਦਦ ਕਰ ਰਹੇ ਹਨ।ਪਿੰਡ ਮਾਹਲਾ ਕਲਾਂ ਵਿਖੇ ਘਰ ਘਰ ਵੋਟਾਂ ਮੰਗਣ ਸਮੇ ਉਨਾ੍ਹ ਦੇ ਨਾਲ ਜਿਲਾ੍ਹ ਪ੍ਰੀਸ਼ਦ ਜੋਨ ਲੰਗੇਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਸਰਪੰਚ ਜਰਨੈਲ ਸਿੰਘ ਲੰਗੇਆਣਾ,ਹਲਕਾ ਬਾਘਾਪੁਰਾਣਾ ਦੇ ਇੰਚਾਰਜ਼ ਜਥੇਦਾਰ ਤੀਰਥ ਸਿੰਘ ਮਾਹਲਾ, ਸਰਪੰਚ ਗੁਰਮੇਲ ਸਿੰਘ ਮਾਹਲਾ, ਸਰਪੰਚ ਬੋਹੜ ਸਿੰਘ ਭਲੂਰ,ਪ੍ਰਧਾਨ ਰਾਜਾ ਢਿੱਲੋਂ ,ਨੰਬਰਦਾਰ ਘਬਵਾਨ ਸਿੰਘ,ਪੰਚ ਵੀਰਪਾਲ ਸਿੰਘ,ਯੂਥ ਆਗੂ ਸ਼ੇਰੀ ਬਰਾੜ,ਮਨਜੀਤ ਸਿੰਘ ਕਾਕੂ ਬਰਾੜ,ਲਖਵੀਰ ਸਿੰਘ ਬਰਾੜ ਭੱਠੇ ਵਾਲੇ,ਸਰਪੰਚ ਗੁਰਦੀਪ ਸਿੰਘ ਮਾਹਲਾ,ਗੁਰਮੇਲ ਸਿੰਘ ਮਾਹਲਾ.ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜਰ ਸਨ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।