ਤਖਤੂਪੁਰਾ ਨੇੜੇ ਰਾਏਕੋਟ ਰਜਵਾਹੇ ਵਿੱਚ ਪਾੜ ਪੈਣ ਕਾਰਨ ਦੋ ਸੌ ਏਕੜ ਫ਼ਸਲ ਪ੍ਰਭਾਵਿਤ,ਮੁਆਵਜ਼ੇ ਦੀ ਮੰਗ

ਨਿਹਾਲ ਸਿੰਘ ਵਾਲਾ , 9 ਸਤੰਬਰ( ਸਰਗਮ ਰੌਂਤਾ) ਨਿਹਾਲ ਸਿੰਘ ਵਾਲਾ ਦੇ ਪਿੰਡ ਤਖ਼ਤੂਪੁਰਾ ਸਾਹਿਬ ਨੇੜਿਓਂ ਲੰਘਦਾ ਸੂਆ ਟੁੱਟ ਗਿਆ ਜਿਸ ਨਾਲ ਖੇਤਾਂ ਵਿੱਚ ਪਾਣੀ ਹੀ .ਪਾਣੀ ਭਰਨ ਨਾਲ ਦੋ ਸੌ ਏਕੜ ਦੇ ਕਰੀਬ ਫ਼ਸਲ ਤਬਾਹ ਹੋਣ ਦਾ ਅਨੁਮਾਨ ਹੈ। ਸਰਪੰਚ ਗੁਰਮੇਲ ਸਿੰਘ ਤਖਤੂਪਰਾ ਨੇ ਦੱਸਿਆ ਕਿ ਇਹ ਰਾਏਕੋਟ ਰਜਵਾਹਾ ਕਈ ਦਿਨ ਤੋਂ ਉੱਛਲ ਰਿਹਾ ਸੀ ਮਹਿਕਮੇਂ ਦੇ ਧਿਆਨ ‘ਚ ਲਿਆਉਣ ਦੇ ਬਾਵਜੂਦ ਕਿਸੇ ਅਧਿਕਾਰੀ ਨੇ ਸਾਰ ਲੈਣ ਦੀ ਲੋੜ ਨਹੀਂ ਸਮਝੀ । ਜਦੋਂ ਔੜ ਵੇਲੇ ਪਾਣੀ ਦੀ ਲੋੜ ਹੁੰਦੀ ਹੈ ਕਿਸਾਨ ਪਾਣੀ ਨੂੰ ਤਰਸਦੇ ਹਨ ਹੁਣ ਪਾਣੀ  ਫ਼ਸਲਾਂ ਨੂੰ ਮਾਰ ਰਹੇ ਹਨ। ਸੈਕਟਰੀ ਜਗਤਾਰ ਸਿੰਘ ਸਰਾਂ , ਸਵਰਨਜੀਤ  ਸਿੰਘ ,  ਅਵਤਾਰ ਸਿੰਘ  , ਸੁਖਚੈਨ ਸਿੰਘ,ਗੁਰਮੀਤ ਸਿੰਘ ,ਸਤਨਾਮ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਇਹ ਸੂਆ ਬਣੇ ਨੂੰ 15 ਸਾਲ ਹੋ ਚੁੱਕੇ ਹਨ ਅਤੇ  ਇਸੇ ਜਗਾਂ ਤੋਂ ਚਾਰ ਪੰਜ਼ ਵਾਰ ਟੁੱਟ ਚੁੱਕਾ ਹੈ। ਸੂਏ ਦੇ ਟੁੱਟਣ ਕਾਰਨ ਨੇੜਲੀ ਬਸਤੀ ਦਾ ਵੀ   ਪਾਣੀ ਦੀ ਮਾਰ ਹੇਠ ਆਉਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਪੀੜਤ ਕਿਸਾਨਾਂ ਨੇ ਮੰਗ ਕੀਤੀ ਕਿ ਉਹਨਾਂ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਈ ਜਾਵੇ।