ਕੇਂਦਰ ਦੀ ਐੱਨ ਡੀ ਏ ਸਰਕਾਰ ਨੂੰ ਮਨਮਰਜ਼ੀਆਂ ਦਾ ਖਮਿਆਜ਼ਾ 2019 ‘ਚ ਉਠਾਉਣਾ ਪਵੇਗਾ-ਸੁਖਜੀਤ ਸਿੰਘ ਕਾਕਾ ਲੋਹਗੜ

ਮੋਗਾ,9 ਸਤੰਬਰ (ਜਸ਼ਨ)-ਦੇਸ਼ ਵਿਚ ਤੇਲ ਕੀਮਤਾਂ ਵਿਚ ਭਾਰੀ ਵਾਧੇ ਖਿਲਾਫ਼ 10 ਸਤੰਬਰ ਦੇ ਭਾਰਤ ਬੰਦ ਲਈ ਵਰਕਰਾਂ ਨੂੰ ਲਾਮਬੰਦ ਕਰਦਿਆਂ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਆਖਿਆ ਕਿ ਕੇਂਦਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਦੇਸ਼ ਦੀ ਜਨਤਾ ਭਾਰੀ ਬੋਝ ਹੇਠ ਦੱਬੀ ਜਾ ਰਹੀ ਹੈ। ਪੈਟਰੌਲ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਨੇ ਜਿੱਥੇ ਆਮ ਵਿਅਕਤੀ ਦਾ ਬਜਟ ਵਿਗਾੜ ਦਿੱਤਾ ਹੈ ਉਥੇ ਕਿਸਾਨ ਵੀ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ । ਉਹਨਾਂ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਮੋਦੀ ਸਰਕਾਰ ਦੀਆਂ ਮਨਮਾਨੀਆਂ ਖਿਲਾਫ਼ ਰੋਹ ਪ੍ਰਗਟਾਵਾ ਕਰਦਿਆਂ 10 ਸਤੰਬਰ ਦੇ ਬੰਦ ਨੂੰ ਭਰਪੂਰ ਸਹਿਯੋਗ ਦੇਣ।