ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰੇਗਾ ਭਾਰਤ ਬੰਦ-- ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ

ਮੋਗਾ ,9 ਸਤੰਬਰ (ਜਸ਼ਨ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦਾ ਆਖਣਾ ਏ ਕਿ ਕੱਲ 10 ਸਤੰਬਰ ਦਾ ਭਾਰਤ ਬੰਦ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰੇਗਾ। ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਨੇ ਆਖਿਆ ਕਿ ਬੰਦ ਦੇ ਸਮਰਥਨ ਵਿਚ ਵਪਾਰਕ ਸਗੰਠਨ ,ਟਰਾਂਸਪੋਰਟਰ ਅਤੇ ਹਰ ਖੇਤਰ ਦੇ ਆਮ ਲੋਕਾਂ ਦੇ ਆਉਣ ਨਾਲ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੋ ਗਈ ਹੈ ਕਿ ਹੁਣ ਮੋਦੀ ਦੀ ਲਤੀਫ਼ੇ ਬਾਜ਼ੀ ਦੇ ਦਿਨ ਲੱਦ ਗਏ ਹਨ ਤੇ 2019 ਵਿਚ ਕੇਂਦਰ ‘ਚ ਕਾਂਗਰਸ ਸਰਕਾਰ ਆਉਣ ਨਾਲ ਦੇਸ਼ ਵਾਸੀ ਮੁੜ ਤੋਂ ਰਾਹਤ ਪ੍ਰਾਪਤ ਕਰ ਸਕਣਗੇ।