ਪਾਣੀ ਦੀ ਬੂੰਦ ਬੂੰਦ ਨੂੰ ਤਰਸੇ ਲੋਕ ,ਨਗਰ ਨਿਗਮ ਦੇ ਐਕਸੀਅਨ ਨੇ ਹਾਈਵੇ ਤੇ ਪੁਲ ਬਨਾਉਣ ਵਾਲੀ ਠੇਕਾ ਕੰਪਨੀ ਦੀ ਜਿੰਮੇਵਾਰੀ ਆਖ ਕੇ ਪੱਲਾ ਝਾੜਿਆ

ਮੋਗਾ 10ਅਗਸਤ (ਜਸ਼ਨ): ਲਧਿਆਣਾ ਫਿਰੋਜਪੁਰ ਰੋਡ ਤੇ ਗੋਇਲ ਮਾਰਕੀਟ ਨੇੜੇ ਪਾਣੀ ਸਪਲਾਈ ਵਾਲੀ ਪਾਈਪ ਟੁੱਟਣ ਕਾਰਨ ਪੱਟੀ ਵਾਲੀ ਗਲੀ ਗੋਬਿੰਦ ਨਗਰ, ਐਲ.ਆਈ.ਸੀ ਵਾਲੀ ਗਲੀ ਅਤੇ  ਚੇਅਰਮੈਨ ਵਾਲੀ ਗਲੀ ਦੇ ਮਹੁੱਲਾ ਨਿਵਾਸੀਆਂ ਨੰੂ ਪਾਣੀ ਨਾ ਮਿਲਣ ਕਾਰਨ ਉਹ ਵੱਡੀ ਸਮੱਸਿਆ ਨਾਲ ਜੂਝ ਰਹੇ ਹਨ।ਇਸ ਮੌਕੇ ਇਕੱਠੇ ਹੋਏ ਮਹੁੱਲਾ ਨਿਵਾਸੀਆ ਜਿਨਾਂ ਵਿੱਚ ਐਡਵੋਕੇਟ ਬਰਿੰਦਰ ਸਿੰਘ, ਨਿੱਕਾ ਮੋਗਾ ਗੈਸਟ ਹਾਊਸ ਵਾਲੇ, ਵਿਸਾਖੀ ਰਾਮ, ਪਿ੍ਰੰਸ, ਬਿੱਟੂ ਕਲਾਥ ਹਾਊਸ ਵਾਲਿਆ ਤੋ ਇਲਾਵਾ ਹਾਜਰ ਮਹੁੱਲਾ ਨਿਵਾਸੀਆਂ ਨੇ ਦੱਸਿਆ ਕਿ ਬੀਤੇ ਦਿਨੀ ਗੋਇਲ ਮਾਰਕੀਟ ਨੇੜੇ ਹਾਈਵੇ ਉਪਰ ਪੁਲ ਨੇੜਿਓ ਘਰਾਂ ਨੰੂ ਜਾਂਦੀ ਪਾਣੀ ਦੀ ਸਪਲਾਈ ਵਾਲੀ ਪਾਈਪ ਟੁੱਟ ਗਈ ਤੇ ਉਹਨਾਂ ਦੇ ਘਰਾਂ ਨੰੂ ਪਾਣੀ ਦੀ ਸਪਲਾਈ ਨੰੂ ਬੰਦ ਹੋ ਗਈ ਹੈ। ਉਹਨਾਂ ਕਿਹਾ ਕਿ ਹੁਣ ਪੈ ਰਹੀ ਅੱਤ ਦੀ ਗਰਮੀ ਕਾਰਨ ਉਨਾਂ ਨੰੂ ਘਰਾਂ ਵਿੱਚ ਪਾਣੀ ਦੀ ਵੱਧ ਜਰੂਰਤ ਹੁੰਦੀ ਹੈ ਜਿਸ ਕਾਰਨ ਉਹਨਾਂ ਨੰੂ ਪਾਣੀ ਦੀ ਬੂੰਦ ਬੂੰਦ ਨੰੂ ਤਰਸਣਾ ਪੈ ਰਿਹਾ ਹੈ। ਮਹੁੱਲਾ ਨਿਵਾਸੀਆਂ ਨੇ  ਦੱਸਿਆ ਕਿ ਉਹ ਆਪਣਾ ਡੰਗ ਟਪਾਉਣ ਲਈ ਉਹ ਨੇੜਲੇ ਗਲੀ ਮਹੁੱਲਿਆਂ ’ਚੋ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਮਜਬੂਰ ਹਨ। ਸਬੰਧਤ ਇਲਾਕਾ ਨਿਵਾਸੀਆਂ ਨੇ ਹਾਈਵੇ ਤੇ ਪੁਲ ਦਾ ਨਿਰਮਾਣ ਕਰਨ ਵਾਲੀ ਕੰਪਨੀ, ਸਬੰਧਤ ਵਿਭਾਗਾ  ਤੇ ਪ੍ਰਸ਼ਾਸ਼ਨ ਕੋਲੋ ਮੰਗ ਕੀਤੀ ਕਿ ਉਹਨਾਂ ਦੀ ਇਸ ਵੱਡੀ ਸਮੱਸਿਆ ਦਾ ਪਹਿਲ ਤੇ ਅਧਾਰ ਜਲਦੀ ਤੋਂ ਜਲਦੀ ਹੱਕ ਕਰਕੇ ਉਨਾਂ ਦੇ ਘਰਾਂ ਦੀ ਪਾਣੀ ਵਾਲੀ ਸਪਲਾਈ ਚਲਾਈ ਜਾਵੇ। ਜਦ ਇਸ ਸਬੰਧੀ ਨਗਰ ਨਿਗਮ ਦੇ ਐਕਸੀਅਨ ਸਤੀਸ ਵਰਮਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਆਖਿਆ ਕਿ ਹਾਈਵੇ ਤੇ ਕੋਈ ਵੀ ਪਾਈਪ ਲਾਈਨ ਸਬੰਧੀ ਸਮੱਸਿਆ ਆਉਦੀ ਹੈ ਤਾਂ ਇਸ ਦਾ ਹੱਲ ਕਰਨ ਦੀ ਜਿੰਮੇਵਾਰੀ ਹਾਈਵੇ ਤੇ ਕੰਮ ਕਰਨ/ ਪੁਲ ਬਨਾਉਣ ਵਾਲੀ ਠੇਕਾ ਕੰਪਨੀ ਦੀ ਹੈ। ਉਨਾਂ ਆਖਿਆ ਕਿ ਉਹ ਫਿਰ ਵੀ ਮਹੁੱਲਾ ਨਿਵਾਸੀਆਂ ਦੀ ਇਸ ਸਮੱਸਿਆ ਨੰੂ ਦੇਖਦੇ ਹੋਏ ਨਗਰ ਨਿਗਮ ਵੱਲੋਂ ਉਨਾਂ ਨੰੂ ਪਾਣੀ ਦੇ ਟੈਂਕਰ ਭੇਜੇ ਜਾ ਰਹੇ ਹਨ। ਇਸ ਤੋ ਇਲਾਵਾ ਨਗਰ ਨਿਗਮ ਵੱਲੋਂ ਇਸ ਸਮੱਸਿਆ ਦੇ ਸਥਾਈ ਹੱਲ ਲਈ ਨੈਸ਼ਨਲ ਹਾਈਵੇ ਤੇ ਪੁਲਾਂ ਦੀ ਉਸਾਰੀ ਕਰਨ ਵਾਲੀ ਕੰਪਨੀ ਨੰੂ ਇਹਨਾਂ ਹਲਾਤਾਂ ਬਾਰੇ ਜਾਣੂੰ ਕਰਵਾ ਦਿੱਤਾ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ