TEJINDER SINGH JASHAN

Image: 
Designation: 
DRAMA ARTIST DD JALANDHAR
Phone: 
98727 54321
Email: 
redgreen1966@gmail.com

ਸਰਪੰਚ ਅਮਰਜੀਤ ਸਿੰਘ ਖੇਲਾ

‘ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਨੀਂਦ ਵਿਚ ਦੇਖਦੇ ਹਾਂ ਬਲਕਿ ਸੁਪਨੇ ਉਹ ਹੰੁਦੇ ਨੇ ਜੋ ਸਾਨੂੰ ਸੌਣ ਨਾ ਦੇਣ -ਸਰਪੰਚ ਅਮਰਜੀਤ ਸਿੰਘ ਖੇਲਾ

‘ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਨੀਂਦ ਵਿਚ ਦੇਖਦੇ ਹਾਂ ਬਲਕਿ ਸੁਪਨੇ ਉਹ ਹੰੁਦੇ ਨੇ ਜੋ ਸਾਨੂੰ ਸੌਣ ਨਾ ਦੇਣ ’ਅੱਖਾਂ ਵਿਚ ਸਮੁੰਦਰ ਜਿਹੀ ਗਹਿਰਾਈ ਲਈ ‘ਸੋਚਦਿਆਂ’ ਸਰਪੰਚ ਅਮਰਜੀਤ ਸਿੰਘ ਖੇਲਾ ਆਖਦਾ ਹੈ ‘ਮੈਂ ਬਚਪਨ ਵਿਚ ਹੀ ਕੁਝ ਕਰ ਗੁਜ਼ਰਨ ਦੀ ਸੋਚ ਲਈ ਸੀ ’ । ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਜਲਾਲਾਬਾਦ ਪੂਰਬੀ ਪਿੰਡ ਦੇ ਸਰਪੰਚ ਅਮਰਜੀਤ ਸਿੰਘ ਖੇਲਾ ਨੇ ਦੱਸਿਆ ਕਿ ਅਠਵੀਂ ਜਮਾਤ ਵਿਚ ਪੜ੍ਹਦਿਆਂ ਉਹ ਸੋਚਿਆ ਕਰਦਾ ਸੀ ਕਿ ਪਿੰਡਾਂ ਦੇ ਸਰਪੰਚ ਲੋਕਾਂ ਨੂੰ ਸਮਰਪਿਤ ਹੋ ਕੇ ਕੰਮ ਨਹੀਂ ਕਰਦੇ ਪਰ ਜੇ ਕਿਤੇ ਉਸ ਨੂੰ ਮੌਕਾ ਮਿਲ ਜਾਵੇ ---- । -----------ਤੇ ਕਈ ਸਾਲਾਂ ਬਾਅਦ ਜਦੋਂ 2013 ਦੀਆਂ ਪੰਚਾਇਤੀ ਚੋਣਾਂ ਬਾਅਦ ਅਮਰਜੀਤ ਸਿੰਘ ਖੇਲਾ ਜਲਾਲਾਬਾਦ ਪਿੰਡ ਦਾ ਸਰਪੰਚ ਚੁਣਿਆ ਗਿਆ ਤਾਂ ਤੜਕਸਾਰ ਟੈਲੀਫੋਨ ਦੀ ਘੰਟੀ ਵਜੀ , ਇਹ ਉਸ ਦਾ ਬਚਪਨ ਦਾ ਦੋਸਤ ਹਰਵਿੰਦਰ ਸਿੰਘ ਖਹਿਰਾ ਸੀ , ਫਿਨਲੈਂਡ ਤੋਂ , ਉਹ ਬੋਲਿਆ ‘ ਲੈ ,ਤੇਰੀ ਬਚਪਨ ਦੀ ਰੀਝ ਪੂਰੀ ਹੋ ਗਈ ਐ , ਹੁਣ ਕੁਝ ਕਰਕੇ ਦਿਖਾ ’ ।

ਸਰਪੰਚ ਅਮਰਜੀਤ ਸਿੰਘ ਖੇਲਾ ਆਖਦਾ ਹੈ ਉਹ ਦਿਨ ਜਾਵੇ, ਕੁਝ ਕਰਨ ਦੀ ਨਹੀਂ ਸਗੋਂ ਬਹੁਤ ਕੁਝ ਕਰਨ ਦੀ ਤਮੰਨਾ ਨੇ ਉਸ ਨੂੰ ਇਕ ਪਲ ਵੀ ਆਰਾਮ ਨਹੀਂ ਕਰਨ ਦਿੱਤਾ । ਉਹ ਪਿੰਡ ਦਾ ਮੂੰਹ ਮੁਹਾਂਦਰਾ ਬਦਲਣ ਲਈ ਤੇਜ਼ ਕਦਮ ਤੁਰਿਆ , ਨਾ ਥੱਕਿਆ ਨਾ ਅੱਕਿਆ । ਉਹ ਦੱਸਦਾ ਹੈ ਕਿ 2008 ਦੀ ਚੋਣ ਦੌਰਾਨ ਉਸਦੀ ਪਤਨੀ ਹਰਵਿੰਦਰ ਕੌਰ ਭਾਵੇਂ ਸਰਪੰਚ ਨਹੀਂ ਸੀ ਬਣ ਸਕੀ ਪਰ ਪੰਚਾਇਤ ਮੈਂਬਰ ਦੇ ਤੌਰ ’ਤੇ ਉਸਦਾ ਪੰਜ ਸਾਲ ਦਾ ਤਜਰਬਾ ਹੁਣ ਮੰਜ਼ਿਲ ਦੀ ਪ੍ਰਾਪਤੀ ਵਿਚ ਸਹਾਈ ਹੋ ਰਿਹਾ ਹੈ। ਬੇਸ਼ੱਕ ਸਰਪੰਚ ਅਮਰਜੀਤ ਸਿੰਘ ਖੇਲਾ ਨੇ ਜ਼ਿੰਦਗੀ ਵਿਚ ਕਦੇ ਪਿਛਾਂਹ ਮੁੜ ਕੇ ਨਹੀਂ ਦੇਖਿਆ ਪਰ ਉਸ ਨੂੰ ਯਾਦ ਹੈ ਕਿ ਸ਼ੇਰੇ ਪੰਜਾਬ ਵੈੱਲਫੇਅਰ ਕਲੱਬ ਦੇ ਮੈਂਬਰ ਅਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਸਰਗਰਮ ਵਰਕਰ ਵਜੋਂ ਵਿਚਰਦਿਆਂ ਉਸ ਨੇ ਤਨਦੇਹੀ ਨਾਲ ਕੰਮ ਕੀਤਾ । ਤਰਕਸ਼ੀਲ ਸੁਸਾਇਟੀ ’ਚ ਕੰਮ ਕਰਦਿਆਂ ਗੀਤ ਤੇ ਨਾਟਕ ਲਿਖਣ ਦੇ ਨਾਲ ਨਾਲ ਸਟੇਜਾਂ ’ਤੇ ਜਾ ਕੇ ਡਰਾਮੇਂ ਅਤੇ ਥੀਏਟਰ ਦੇ ਸਹਾਰੇ ਚਾਨਣ ਰਿਸ਼ਮਾ ਫੈਲਾਈਆਂ ਤਾਂ ਕਿ ਵਹਿਮਾਂ ਭਰਮਾਂ ਵਿਚ ਫਸੀ ਲੁਕਾਈ ਨੂੰ ਨਵਾਂ ਰਾਹ ਦਿਖਾਇਆ ਜਾ ਸਕੇ।

ਸਰਪੰਚ ਵਜੋਂ ਆਪਣੀ ਕਾਰਗੁਜ਼ਾਰੀ ਬਾਰੇ ਦੱਸਦਿਆਂ ਅਮਰਜੀਤ ਖੇਲਾ ਆਖਦਾ ਹੈ ਕਿ ਪਿੰਡ ਦੀ 50 ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਵਿਚੋਂ ਰੇਤਾ ਕੱਢਕੇ ਨਾ ਸਿਰਫ ਜ਼ਮੀਨ ਨੂੰ ਉਪਜਾੳੂ ਬਣਾਇਆ ਬਲਕਿ ਉਹੀ ਰੇਤਾ ਵਰਮਾਂ ’ਤੇ ਪਾ ਕੇ ਸੜਕਾਂ ਵੀ ਸੁਰੱਖਿਅਤ ਕੀਤੀਆਂ । ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਨਾ ਸਿਰਫ ਨਜ਼ਾਇਜ਼ ਕਬਜ਼ੇ ਖਤਮ ਕੀਤੇ ਬਲਕਿ ਪੰਜ ਨਵੀਆਂ ਮੋਟਰਾਂ ਲਗਾਉਣ ਸਦਕਾ ਪੰਚਾਇਤੀ ਜ਼ਮੀਨ ਦੀ ਆਮਦਨ 6 ਲੱਖ ਤੋਂ 15 ਲੱਖ ’ਤੇ ਪਹੰੁਚਾ ਦਿੱਤੀ । ਉਹ ਆਖਦਾ ਹੈ ਕਿ ਵਿਕਾਸ ਲਈ ਸਿੱਖਿਆ ਦੇ ਖੇਤਰ ਵੱਲ ਧਿਆਨ ਬੇਹੱਦ ਜ਼ਰੂਰੀ ਹੈ , ਇਸ ਲਈ ਪਿੰਡ ਵਿਚ ਲੜਕੀਆਂ ਦੀ ਆਈ ਟੀ ਆਈ ਵਾਸਤੇ ਪਿੰਡ ਦੀ ਚਾਰ ਕਿੱਲੇ ਜ਼ਮੀਨ ਦਿੱਤੀ ਗਈ ਹੈ ਅਤੇ ਇਸ ਪ੍ਰੌਜੈਕਟ ’ਤੇ ਜ਼ਮੀਨੀ ਤਬਾਦਲੇ ਦਾ ਕੰਮ ਚੱਲ ਰਿਹਾ ਹੈ। ਪਿੰਡ ਵਿਚ ਲੜਕੀਆਂ ਦੇ ਮਿਡਲ ਸਕੂਲ ਵਿਚ ਛੇ ਸੈਕਸ਼ਨ , 160 ਲੜਕੀਆਂ ਤੇ ਚਾਰ ਕਮਰੇ ਸੁਣ ਕੇ ਹਰ ਕੋਈ ਹੈਰਾਨ ਹੰੁਦਾ ਸੀ , ਇਸ ਲਈ ਲੜਕੀਆਂ ਲਈ ਸਕੂਲ ਦੀ ਨਵੀਂ ਇਮਾਰਤ ਦੀ ਉਸਾਰੀ ਆਰੰਭ ਕੀਤੀ ਗਈ । ਸਰਪੰਚ ਅਮਰਜੀਤ ਸਿੰਘ ਖੇਲਾ ਦੀ ਪ੍ਰੇਰਨਾ ਸਦਕਾ ਸੁਖਜਿੰਦਰ ਸਿੰਘ ਲੈਂਡਲਾਰਡ ਨੇ ਇਕ ਕਮਰਾ , ਨਿਰਮਲ ਸਿੰਘ ਤੂਰ ਕਨੇਡਾ ਨੇ ਇਕ ਕਮਰਾ , ਬਲਵੀਰ ਸਿੰਘ , ਰਣਵੀਰ ਸਿੰਘ ਅਤੇ ਸਪਿੰਦਰ ਸਿੰਘ ਚੂਹੜਚੱਕੀਏ ਪਰਿਵਾਰ ਨੇ ਇਕ ਕਮਰਾ ਉਸਾਰਦਿਆਂ ਨਵੇਂ ਸਕੂਲ ਦਾ ਮੁੱਢ ਬੰਨ ਦਿੱਤਾ । ਅਮਰਜੀਤ ਸਿੰਘ ਖੇਲਾ ਦੇ ਸਾਥੀ ਬਲਵਿੰਦਰ ਸਿੰਘ ਸਾਬਕਾ ਸਰਪੰਚ ਦੀ ਪ੍ਰੇਰਨਾ ਸਦਕਾ ਗੁਰਬਚਨ ਸਿੰਘ ਸਮਰਾ ਨੇ ਵੀ ਇਕ ਕਮਰਾ ਉਸਾਰ ਦਿੱਤਾ। ਧੀਆਂ ਧਿਆਣੀਆਂ ਲਈ ਚੱਲ ਰਹੇ ਇਸ ਜੱਗ ਵਿਚ ਹਿੱਸਾ ਪਾਉਣ ਵਾਸਤੇ ਗੁਰਮੇਲ ਸਿੰਘ ਬਾਸੀ ਪਰਿਵਾਰ ਤੋਂ ਇਲਾਵਾ ਗੁਰਦੁਆਰਾ ਬਾਬਾ ਤੇਜਾ ਸਿੰਘ ਦੀ ਕਮੇਟੀ ਪੱਬਾਂ ਭਾਰ ਹੋ ਕੇ ਸਹਿਯੋਗ ਦੇਣ ਲਈ ਤਿਆਰ ਹੈ । ਸਰਪੰਚ ਅਮਰਜੀਤ ਦੇ ਯਤਨਾ ਸਦਕਾ ਸਰਕਾਰੀ ਹਾਈ ਸਕੂਲ ਜਲਾਲਾਬਾਦ ਪੂਰਬੀ ਫਤਿਹਗੜ੍ਹ ਕੋਰੋਟਾਣਾ ਵਿਚ ਸ: ਸਾਧੂ ਸਿੰਘ ਮੈਂਬਰ ਪਾਰਲੀਮੈਂਟ ਵੱਲੋਂ ਭੇਜੀ ਗਰਾਂਟ ਨਾਲ ਇਕ ਕਮਰਾ , ਇਕ ਕਮਰਾ ਰਮਸਾ ਦੀ ਗਰਾਂਟ ਨਾਲ ਅਤੇ ਇਕ ਕਮਰਾ ਸਕੂਲ ਸਟਾਫ , ਗੁਰਦੁਆਰਾ ਬਾਬਾ ਤੇਜਾ ਸਿੰਘ ਅਤੇ ਪਤਵੰਤਿਆਂ ਦੀ ਸਹਾਇਤਾ ਨਾਲ ਉਸਾਰਿਆ ਗਿਆ । ਸਰਪੰਚ ਅਮਰਜੀਤ ਸਿੰਘ ਖੇਲਾ ਆਖਦਾ ਹੈ ਕਿ ਉਸ ਨੇ ਤਹੱਈਆ ਕੀਤਾ ਹੈ ਕਿ ਪਿੰਡ ਦੀ ਇਕ ਵੀ ਗਲੀ ਕੱਚੀ ਨਹੀਂ ਰਹਿਣ ਦੇਣੀ ਇਸ ਕਰਕੇ ਗਲੀਆਂ ਨਾਲੀਆਂ ਪੱਕੀਆਂ ਕਰਨ ਦਾ ਕੰਮ ਨਿਰੰਤਰ ਜਾਰੀ ਹੈ । ਉਸ ਦੀ ਤਮੰਨਾ ਹੈ ਕਿ ਪਿੰਡ ਦੇ ਤਿੰਨ ਛੱਪੜਾਂ ਦੀ ਸਫਾਈ ਕਰਵਾ ਕੇ ਪਾਣੀ ਅੰਡਰਗਰਾਂੳੂਡ ਪਿੰਡੋਂ ਬਾਹਰ ਲੈਜਾਇਆ ਜਾਵੇ । ਸਾਰੇ ਪਿੰਡ ਵਿਚ ਸੀਵਰੇਜ ਪਾ ਕੇ ਪਿੰਡ ਵਿਚੋਂ ਨਰਕ ਕੱਢਣ ਦੀ ਤਮੰਨਾ ਰੱਖਦਾ ਹੈ ਅਮਰਜੀਤ ਸਿੰਘ ਖੇਲਾ । ਡੂੰਘਾ ਹਾਉਕਾ ਲੈਂਦਿਆਂ ਸਰਪੰਚ ਅਮਰਜੀਤ ਆਖਦਾ ਹੈ ਕਿ ਜੇ ਕਿਤੇ ਸਰਕਾਰ ਪਿੰਡ ਦੀ ਬੰਦ ਪਈ ਵਾਟਰ ਸਪਲਾਈ ਦਾ ਅੱਠ ਲੱਖ ਦਾ ਬਿੱਲ ਮੁਆਫ ਕਰ ਦੇਵੇ ਤਾਂ ਪਿੰਡ ਵਾਸੀਆਂ ਨੂੰ ਪ੍ਰੇਰਿਤ ਕਰਕੇ ਬਿੱਲਾਂ ਦੀ ਮੁੜ ਅਦਾਇਗੀ ਸ਼ੁਰੂ ਕਰਵਾ ਸਕਦਾ ਹੈ ਤਾਂ ਕਿ ਪਾਣੀ ਦੀ ਸਮੱਸਿਆ ਸਦਾ ਲਈ ਹੱਲ ਹੋ ਜਾਵੇ । ਉਸ ਦੀ ਇਹ ਵੀ ਇੱਛਾ ਹੈ ਕਿ ਜਲਾਲਾਬਾਦ ਦੇ ਜੰਮਪਲ ਮਹਾਨ ਲੇਖਕ ਸਾਧੂ ਦਯਾ ਸਿੰਘ ਆਰਿਫ ਦੀ ਯਾਦ ਨੂੰ ਚਿਰ ਸਦੀਵੀਂ ਬਣਾਉਣ ਲਈ ਪਿੰਡ ਵਿਚ ਲਾਇਬਰੇਰੀ ਬਣਾਈ ਜਾਵੇ । ਸਰਪੰਚ ਅਮਰਜੀਤ ਸਿੰਘ ਖੇਲਾ ਨੂੰ ਸਿਹਤ ਵਿਭਾਗ ’ਤੇ ਗਿਲਾ ਵੀ ਹੈ , ਉਹ ਆਖਦਾ ਹੈ ਕਿ ਪਿੰਡ ਵਿਚ ਸਰਕਾਰੀ ਸਿਹਤ ਕੇਂਦਰ ਤਾਂ ਹੈ ਪਰ ਕਾਬਲ ਡਾਕਟਰ ਨੂੰ ਵੰਨ-ਸੁਵੰਨੀਆਂ ਡਿੳੂਟੀਆਂ ’ਤੇ ਭੇਜਣ ਕਰਕੇ ਇਲਾਜ ਲਈ ਭਾਰੀ ਗਿਣਤੀ ਵਿਚ ਆਉਂਦੇ ਮਰੀਜ਼ ਅਕਸਰ ਪਰੇਸ਼ਾਨ ਹੰੁਦੇ ਰਹਿੰਦੇ ਨੇ । ਉਹ ਆਖਦਾ ਹੈ ਕਿ ਸਿਹਤ ਕੇਂਦਰ ਦਾ ਦਰਜਾ ਚਾਰ ਕਰਮਚਾਰੀ ਵੀ ਡੈਪੂਟੇਸ਼ਨ ’ਤੇ ਮੋਗਾ ਵਿਖੇ ਡਿੳੂਟੀ ਦਿੰਦਾ ਹੈ । ਇਸ ਸਬੰਧੀ ਲਿਖਤੀ ਰੂਪ ਵਿਚ ਬੇਨਤੀ ਕਰਨ ਦੇ ਬਾਵਜੂਦ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ । ਸਫਲਤਾ ਦਾ ਰਾਜ਼ ਪੁੱਛੇ ਜਾਣ ’ਤੇ ਉਹ ਆਖਦਾ ਹੈ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹ ਪਿੰਡ ਦੇ 11 ਪੰਚਾਇਤ ਮੈਂਬਰਾਂ ਨੂੰ ਨਾਲ ਲੈ ਕੇ ਟੀਮ ਵਾਂਗ ਕੰਮ ਕਰਨ ਵਿਚ ਵਿਸ਼ਵਾਸ਼ ਰੱਖਦਾ ਹੈ । ਇਸ ਤੋਂ ਇਲਾਵਾ ਉਹ ਵਿਸ਼ੇਸ਼ ਤੌਰ ’ਤੇ ਸ਼ੁਬੇਗ ਸਿੰਘ ਸਮਰਾ ,ਬਲਵੰਤ ਸਿੰਘ ਸਮਰਾ , ਕੁਲਦੀਪ ਸਿੰਘ ਸੰਧੂ , ਗੁਰਮਿਲਾਪ ਸਿੰਘ ਕਲੇਰ , ਗੁਰਦਿੱਤ ਸਿੰਘ ਕਲੇਰ , ਸੁਖਦੇਵ ਸਿੰਘ ਕਲੇਰ ਪਟਵਾਰੀ, ਹਰਸਿਮਰਤ ਸਿੰਘ ਬਾਜਵਾ , ਰਣਜੀਤ ਸਿੰਘ ਸਮਰਾ , ਬਲਜੀਤ ਸਿੰਘ ਸੰਧੂ ਅਤੇ ਪਿੰਡ ਦੇ ਪਤਵੰਤਿਆਂ ਦਾ ਧੰਨਵਾਦੀ ਹੈ ਜਿਨ੍ਹਾਂ ਦੀ ਸਹਿਯੋਗ ਸਦਕਾ ਉਹ ਪਿੰਡ ਜਲਾਲਾਬਾਦ ਪੂਰਬੀ ਦਾ ਨਵ-ਨਿਰਮਾਣ ਕਰਨ ਵਿਚ ਸਫਲ ਪੁਲਾਘਾਂ ਪੁੱਟ ਰਿਹਾ ਹੈ ।