PREM HOSPITAL

Address: 
OPP BHUPINDRA SCHOOL,G T ROAD MOGA
Contact no.: 
98140-27307
Category: 
Company Description: 
BEST ORTHO HOSPITAL IN MOGA AREA--------ਡਿਸਕ ਦਾ ਇਲਾਜ --- ਬਗੈਰ ਉਪਰੇਸ਼ਨ ਤੋਂ ਹਿੱਲੀ ਡਿੱਸਕ ਦਾ ਸੌਖਾ ਇਲਾਜ, ਬਗੈਰ ਬੇਹੋਸ਼ ਕੀਤੇ , ਬਗੈਰ ਚੀਰਾ ਦਿੱਤੇ ਅਤੇ ਬਗੈਰ ਟਾਂਕਾ ਲਾਏ , ਜੀ ਹਾਂ ਪ੍ਰੇਮ ਹਸਪਤਾਲ ਮੋਗਾ ਵਿਚ ਹੁਣ ਡਿਸਕ ਦਾ ਇਲਾਜ ਨਿਉਕਲਿਓਪਲਾਸਟੀ ਦੇ ਆਸਾਨ ਤਰੀਕੇ ਨਾਲ ਵੀ ਕੀਤਾ ਜਾਂਦਾ ਹੈ ਇਸ ਇਲਾਜ ਦੀ ਟ੍ਰਰੇਨਿੰਗ ਡਾ: ਪ੍ਰੇਮ ਸਿੰਘ ਵਿਦੇਸ਼ ਵਿਚੋਂ ਲੈ ਕੇ ਆਏ ਹਨ । ਡਿਸਕ ਕੀ ਹੁੰਦੀ ਹੈ - ਇਹ ਇਕ ਗੱਦੀ ਦੀ ਤਰਾਂ ਰੀੜ ਦੀ ਹੱਡੀ ਦੇ ਦੋ ਮਣਕਿਆਂ ਦੇ ਵਿਚ ਹੁੰਦੀ ਹੈ ਜਿਸ ਦਾ ਕੰਮ ਰੀੜ ਦੀ ਹੱਡੀ ਨੂੰ ਲਚਕੀਲਾ ਬਣਾਉਣਾ ਹੁੰਦਾ ਹੈ , ਜਦੋਂ ਡਿਸਕ ਆਪਣੀ ਥਾਂ ਤੋਂ ਹਿੱਲ ਜਾਂਦੀ ਹੈ ਤਾਂ ਇਹ ਸਪਾਈਨਲ ਕੌਰਡ ਅਤੇ ਇਸ ਵਿਚੋਂ ਨਿਕਲ ਰਹੀਆਂ ਨਾੜਾਂ ਉੱਤੇ ਦਬਾਅ ਪਾਉਂਦੀ ਹੈ । ਇਸ ਦੇ ਸਿੱਟੇ ਵਜੋਂ ਗਰਦਨ ਵਿਚ ਜਾਂ ਪਿੱਠ ਵਿਚ ਦਰਦ ਰਹਿਣ ਲੱਗ ਜਾਂਦਾ ਹੈ ਜਾਂ ਬਾਹਾਂ ਜਾਂ ਲੱਤਾਂ ਵਿਚ ਦਰਦ ਹੋਣ ਲੱਗ ਜਾਂਦਾ ਹੈ ਜਾਂ ਉਹ ਸੌਣ ਲੱਗ ਜਾਂਦੀਆਂ ਹਨ । ਇਸ ਬੀਮਾਰੀ ਨਾਲ ਮਰੀਜ਼ ਬਹੁਤ ਤੰਗ ਰਹਿੰਦਾ ਹੈ ਅਤੇ ਆਪਣੇ ਰੋਜ਼ ਦੇ ਕੰਮ ਵੀ ਸਹੀ ਢੰਗ ਨਾਲ ਨਹੀਂ ਕਰ ਸਕਦਾ , ਕਈ ਵਾਰੀ ਤਾਂ ਮੰਜੇ ਤੇ ਹੀ ਪੈ ਜਾਂਦਾ ਹੈ । ਆਮ ਤੌਰ 'ਤੇ ਇਸ ਦਾ ਇਲਾਜ ਦਵਾਈਆਂ , ਅਰਾਮ ਜਾਂ ਫਿਜ਼ਿਓਥਰੈਪੀ ਨਾਲ ਕੀਤਾ ਜਾਂਦਾ ਹੈ , ਪਰ ਜੇ ਇਸ ਇਲਾਜ ਨਾਲ ਵੀ ਅਰਾਮ ਨਾ ਆਵੇ ਤਾਂ ਡਿਸਕ ਦਾ ਓਪਰੇਸ਼ਨ ਵੀ ਕਰਨਾ ਪੈਂਦਾ ਹੈ। ਡਿਸਕ ਦੇ ਓਪਰੇਸ਼ਨ ਤੋਂ ਅਕਸਰ ਲੋਕ ਡਰਦੇ ਹਨ ਕਿਉਂਕਿ ਇਹ ਬੜਾ ਸੂਖਮ ਓਪਰੇਸ਼ਨ ਹੈ ਅਤੇ ਬਾਅਦ ਵਿਚ ਕਾਫੀ ਦੇਰ ਅਰਾਮ ਵੀ ਕਰਨਾ ਪੈਦਾ ਹੈ , ਪਰ ਹੁਣ ਇਸ ਦਾ ਇਲਾਜ ਬਗੈਰ ਓਪਰੇਸ਼ਨ ਤੋਂ ਵੀ ਸੰਭਵ ਹੈ । ਇਹ ਇਕ ਨਵੀਂ ਤਕਨੀਕ ਹੈ ਜਿਸ ਨੂੰ ਨਿਉਕਲਿਓਪਲਾਸਟੀ ਕਿਹਾ ਜਾਂਦਾ ਹੈ ਜਿਸ ਦੇ ਰਿਜ਼ਲਟ 100 ਪ੍ਰਤੀਸ਼ਤ ਆ ਰਹੇ ਹਨ ਇਸ ਲਈ ਨਾ ਤਾਂ ਮਰੀਜ਼ ਨੂੰ ਹਸਪਤਾਲ ਦਾਖਲ ਹੋਣ ਦੀ ਜ਼ਰੂਰਤ ਹੈ ਨਾ ਹੀ ਉਸ ਨੂੰ ਬੇਹੋਸ਼ ਕੀਤਾ ਜਾਂਦਾ ਹੈ, ਨਾ ਕੋਈ ਚੀਰਾ ਦਿੱਤਾ ਜਾਂਦਾ ਹੈ ਨਾ ਹੀ ਕੋਈ ਟਾਂਕਾ ਲਗਾਇਆ ਜਾਂਦਾ ਹੈ। ਇਸ ਵਿਚ ਇਕ ਖਾਸ ਤਰਾਂ ਦੀ ਸੂਈ ਨੂੰ ਬੋਨ ਸਕੈਨਰ ਦੀ ਮਦਦ ਨਾਲ ਹਿੱਲੀ ਡਿਸਕ ਵਿਚ ਪਾ ਦਿੱਤਾ ਜਾਂਦਾ ਹੈ ਫਿਰ ਇਸ ਸੂਈ ਨੂੰ ਇਕ ਅਮਰੀਕਨ ਮਸ਼ੀਨ ਨਾਲ ਜੋੜ ਦਿੱਤਾ ਜਾਂਦਾ ਹੈ ਅਤੇ ਜਿਸ ਨਾਲ ਗਰਮੀਂ ਰਹਿਤ ਕਿਰਨਾਂ ਨਾਲ ਅੰਦਰੋਂ ਡਿਸਕ ਠੀਕ ਕਰ ਦਿੱਤੀ ਜਾਂਦੀ ਹੈ । ਸਿੱਟੇ ਵਜੋਂ ਡਿਸਕ ਕਰਕੇ ਜੋ ਦਬਾਅ ਨਾੜਾਂ ਉੱਤੇ ਪੈਂਦਾ ਹੈ ਉਹ ਖਤਮ ਹੋ ਜਾਂਦਾ ਹੈ ਅਤੇ ਮਰੀਜ਼ ਉਸੇ ਵੇਲੇ ਠੀਕ ਹੋ ਜਾਂਦਾ ਹੈ। ਇਸ ਤਕਨੀਕ ਲਈ ਸਿਰਫ ਅੱਧੇ ਘੰਟੇ ਦਾ ਸਮਾਂ ਲੱਗਦਾ ਹੈ ਅਤੇ ਮਰੀਜ਼ ਨੂੰ ਕੋਈ ਤਕਲੀਫ ਨਹੀਂ ਹੁੰਦੀ ਅਤੇ ਮਰੀਜ਼ ਉਸੇ ਦਿਨ ਆਪਣੇ ਘਰ ਵਾਪਸ ਚਲਾ ਜਾਂਦਾ ਹੈ ਅਤੇ ਬਾਅਦ ਵਿਚ ਆਰਾਮ ਕਰਨ ਦੀ ਜ਼ਰੂਰਤ ਨਹੀਂ ਪੈਂਦੀ । ਨਿਓਕਲਿਓਪਲਾਸਟੀ ਹਰ ਉਸ ਮਰੀਜ਼ ਦੀ ਕੀਤੀ ਜਾ ਸਕਦੀ ਹੈ ਜੋ ਓਪਰੇਸ਼ਨ ਤੋਂ ਡਰਦਾ ਹੈ ਜੋ ਉਪਰੇਸ਼ਨ ਦੇ ਕਾਬਲ ਨਹੀਂ ਹੈ ਜਿਵੇਂ ਕਿ ਉਸ ਨੂੰ ਕੋਈ ਦਿਲ ਦੀ ਬੀਮਾਰੀ ਹੈ ਜਾਂ ਟੀ ਬੀ ਹੈ ਜਾਂ ਐੱਚ ਸੀ ਵੀ ਹੈ ਜਾਂ ਬਹੁਤ ਜ਼ਿਆਦਾ ਬੁਢਾਪਾ ਹੈ। ਪ੍ਰੇਮ ਹਸਪਤਾਲ ਮੋਗਾ ਮਾਲਵੇ ਦਾ ਪਹਿਲਾ ਅਤੇ ਇਕੱਲਾ ਹਸਪਤਾਲ ਹੈ ਜਿਥੇ ਇਹ ਤਕਨੀਕ ਉਪਲਬਦ ਹੈ ਅਤੇ ਅਨੇਕਾਂ ਹੀ ਮਰੀਜ਼ ਸਾਲ 2013 ਤੋਂ ਇਸ ਤਕਨੀਕ ਦਾ ਲਾਭ ਉਠਾ ਚੁੱਕੇ ਹਨ ਅਤੇ ਆਪਣੀ ਸੁੱਖੀ ਅਤੇ ਅਰਾਮ ਦੀ ਜ਼ਿੰਦਗੀ ਜੀ ਰਹੇ ਹਨ । ਇਸ ਇਲਾਜ ਰਾਹੀਂ ਮਰੀਜ਼ ਨੂੰ ਬੇਹੋਸ਼ ਨਹੀਂ ਕੀਤਾ ਜਾਂਦਾ ਚੀਰਾ ਨਹੀਂ ਦਿੱਤਾ ਜਾਂਦਾ ਕੋਈ ਟਾਂਕਾ ਨਹੀਂ ਲਗਾਇਆ ਜਾਂਦਾ ਇਹ ਇਲਾਜ ਅਮਰੀਕਨ ਮਸ਼ੀਨ ਨਾਲ ਕੀਤਾ ਜਾਂਦਾ ਹੈ ਜੋ ਬਹੁਤ ਸਰਲ ਹੈ ਇਸ ਨਾਲ ਕੋਈ ਦੁੱਖ ਤਕਲੀਫ ਨਹੀਂ ਹੁੰਦੀ । ਅੱਧੇ ਘੰਟੇ ਬਾਅਦ ਮਰੀਜ਼ ਪੂਰੀ ਤਰਾਂ ਨਾਲ ਤੰਦਰੁਸਤ ਹੋ ਕੇ ਘਰ ਜਾ ਸਕਦਾ ਹੈ ਤੇ ਕੰਮ ਵੀ ਕਰ ਸਕਦਾ ਹੈ। ੇ ਹਨ । ਇਸ ਇਲਾਜ ਰਾਹੀਂ ਮਰੀਜ਼ ਨੂੰ ਬੇਹੋਸ਼ ਨਹੀਂ ਕੀਤਾ ਜਾਂਦਾ ਚੀਰਾ ਨਹੀਂ ਦਿੱਤਾ ਜਾਂਦਾ ਕੋਈ ਟਾਂਕਾ ਨਹੀਂ ਲਗਾਇਆ ਜਾਂਦਾ ਇਹ ਇਲਾਜ ਅਮਰੀਕਨ ਮਸ਼ੀਨ ਨਾਲ ਕੀਤਾ ਜਾਂਦਾ ਹੈ ਜੋ ਬਹੁਤ ਸਰਲ ਹੈ ਇਸ ਨਾਲ ਕੋਈ ਦੁੱਖ ਤਕਲੀਫ ਨਹੀਂ ਹੁੰਦੀ । ਅੱਧੇ ਘੰਟੇ ਬਾਅਦ ਮਰੀਜ਼ ਪੂਰੀ ਤਰਾਂ ਨਾਲ ਤੰਦਰੁਸਤ ਹੋ ਕੇ ਘਰ ਜਾ ਸਕਦਾ ਹੈ ਤੇ ਕੰਮ ਵੀ ਕਰ ਸਕਦਾ ਹੈ।