RAJWANT SINGH MAHLA

Image: 
Designation: 
SENIOR YOUTH LEADER SAD
Phone: 
99147 00802
Email: 
rajwantmahla@gmail.com
ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ ਰਾਜਵੰਤ ਸਿੰਘ ਮਾਹਲਾ ਮੋਗਾ ਨੇ ਆਪਣੇ ਪਿੰਡ ਦੁੱਨੇਕੇ ਤੋਂ ਲੋਕ ਸੇਵਾ ਦਾ ਸਫਰ ਆਰੰਭਿਆ ਅਤੇ 1999 ਵਿਚ ਯੂਥ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਸੀਨੀਅਰ ਮੀਤ ਪ੍ਰਧਾਨ ਬਣੇ । ਉਹ 2000 ਵਿਚ ਜਨਰਲ ਸਕੱਤਰ ਫੈਡਰੇਸ਼ਨ ਆਫ ਐੱਨ ਜੀ ਓ ਮੋਗਾ ਸ਼ਹਿਰੀ ਰਹੇ। ਸ: ਮਾਹਲਾ ਪ੍ਰਧਾਨ ਸ਼ਰਨਜੀਤ ਸਿੰਘ ਢਿੱਲੋਂ ਨਾਲ ਦੋਵੇਂ ਵਾਰ ਕੌਮੀਂ ਜਥੇਬੰਦਕ ਸਕੱਤਰ ਯੂਥ ਅਕਾਲੀ ਦਲ ਵਜੋਂ ਸੇਵਾ ਨਿਭਾਉਂਦੇ ਰਹੇ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਮੌਕੇ ਉਨ੍ਹਾਂ ਨੂੰ ਫਿਰੋਜ਼ਪੁਰ ’ਚ ਜੇਲ ਯਾਤਰਾ ਵੀ ਕਰਨੀ ਪਈ। ਉਹ ਸ਼ੋਸਲ ਵੈੱਲਫੇਅਰ ਐਂਡ ਕਲਚਰਲ ਕਲੱਬ ਦੇ ਮੋਗਾ ਦੇ ਪ੍ਰਧਾਨ ਵੀ ਰਹੇ। 2006 ਤੋਂ 2010 ਤੱਕ ਵੋਟਾਂ ਨਾਲ ਚੁਣ ਕੇ ਨੈਸਲੇ ਇੰਪਲਾਈਜ਼ ਯੂਨੀਅਨ ਮੋਗਾ ਦੇ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਰਹੇ। ਰਾਜਵੰਤ ਸਿੰਘ ਮਾਹਲਾ 2009 ਤੋਂ ਪੰਜਾਬ ਸਟੇਟ ਫੂਡ ਵਰਕਰਜ਼ ਯੂਨੀਅਨ ਪੰਜਾਬ ਅਤੇ ਸੰਬਧਿਤ ਯੂਨੀਅਨਾਂ ਗਲੈਸਕੋ ਨਾਭਾ, ਹਿੰਦੋਸਤਾਨ ਲੀਵਰ ਰਾਜਪੁਰਾ, ਪੈਪਸੀਕੋ ਚੰਨੋਂ ਸੰਗਰੂਰ , ਨੈਸਲੇ ਮੋਗਾ ਅਤੇ ਵੇਰਕਾ ਆਲ ਪੰਜਾਬ ਦੇ ਕਨਵੀਨਰ ਵਜੋਂ ਕੰਮ ਕਰ ਰਹੇ ਹਨ। ਸ: ਤੀਰਥ ਸਿੰਘ ਮਾਹਲਾ ਅਤੇ ਸ: ਤਰਸੇਮ ਸਿੰਘ ਰੱਤੀਆਂ ਦੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤੋਂ ਇਲਾਵਾ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਤੋਂ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੀ ਚੋਣ ਅਤੇ 2013 ਵਿਚ ਉਨ੍ਹਾਂ ਵਿਧਾਨ ਸਭਾ ਹਲਕਾ ਮੋਗਾ ਦੀ ਉੱਪ ਚੋਣ ਮੌਕੇ ਸ਼੍ਰੀ ਜੁਗਿੰਦਰਪਾਲ ਜੈਨ ਦੇ ਦਫਤਰ ਇੰਚਾਰਜ ਰਹੇ । ਰਾਜਵੰਤ ਸਿੰਘ ਮਾਹਲਾ 2008 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਫਤਰ ਇੰਚਾਰਜ ਵਜੋਂ ਸੇਵਾਵਾਂ ਨਿਭਾ ਰਹੇ ਹਨ । ਸ਼ੋ੍ਰਮਣੀ ਅਕਾਲੀ ਦਲ ਪ੍ਰਤੀ ਸਮਰਪਿਤ ਹੋ ਕੇ ਕੰਮ ਕਰਨ ਵਾਲੇ ਮਿੱਠਬੋਲੜੇ ਸੁਭਾਅ ਵਾਲੇ ਸ: ਮਾਹਲਾ ਬਾਦਲ ਪਰਿਵਾਰ ਦੇ ਚਹੇਤੇ ਅਤੇ ਅਤਿ ਭਰੋਸੇਮੰਦ ਵਰਕਰ ਵਜੋਂ ਜਾਣੇ ਜਾਂਦੇ ਹਨ ।