TEERATH SINGH MAHLA

Image: 
Designation: 
CHAIRMAN DISTRICT PLANNING BOARD AND DISTT PRESIDENT (RURAL) SHIROMANI AKALI DAL
Phone: 
98151 35738
ਜ਼ਿਲ੍ਹਾ ਯੋਜਨਾ ਬੋਰਡ ਮੋਗਾ ਦੇ ਚੇਅਰਮੈਨ ਜਥੇਦਾਰ ਤੀਰਥ ਸਿੰਘ ਮਾਹਲਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਅਤੇ ਪਿਛਲੇ 8 ਸਾਲ ਤੋਂ ਜ਼ਿਲ੍ਹਾ ਪ੍ਰਧਾਨ ਵਜੋਂ ਸ਼ੋ੍ਰਮਣੀ ਅਕਾਲੀ ਦਲ ਦੀ ਅਗਵਾਈ ਕਰਨ ਵਾਲੀ ਦੂਰਅੰਦੇਸ਼ੀ ਸ਼ਖਸੀਅਤ ਵਜੋਂ ਜਾਣੇ ਜਾਂਦੇ ਹਨ । ਸ: ਤੀਰਥ ਸਿੰਘ ਮਾਹਲਾ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਕਾਰਨ ਜ਼ਿਲ੍ਹੇ ਭਰ ਵਿਚ ਅਕਾਲੀਆਂ ਦੇ ਰੋਲ ਮਾਡਲ ਵਜੋਂ ਪਛਾਣੇ ਜਾਂਦੇ ਹਨ । ਜਥੇਦਾਰ ਤੀਰਥ ਸਿੰਘ ਮਾਹਲਾ ਨੇ ਆਪਣਾ ਸਿਆਸੀ ਸਫਰ ਸ਼ੋ੍ਰਮਣੀ ਅਕਾਲੀ ਦਲ ਦੇ ਸਧਾਰਨ ਵਰਕਰ ਵਜੋਂ ਆਰੰਭਿਆ ਅਤੇ ਬਿਨਾਂ ਕਿਸੇ ਸਿਆਸੀ ਪਿੱਠ ਭੂਮੀਂ ਦੇ ਪਾਰਟੀ ਵਿਚ ਸਿਕੱਢ ਆਗੂ ਵਜੋਂ ਪਹਿਚਾਣ ਬਣਾਈ । ਉਨ੍ਹਾਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਲੜੀ ਜਿੱਤੀ ਤੇ ਨੌਜਵਾਨਾਂ ਨੂੰ ਗੁਰਗਾਡੀ ਰਾਹ ’ਤੇ ਚਲਣ ਦਾ ਵਲ ਸਿਖਾਇਆ। ਪਾਰਟੀ ਪ੍ਰਮੁਖ ਵੱਲੋਂ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮਵਾਰੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਜ਼ਿਲ੍ਹੇ ਦੇ ਸਮੂਹ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਇਕ ਟੀਮ ਦੇ ਤੌਰ ’ਤੇ ਨਾਲ ਤੋਰਦਿਆਂ ਜਿਲ੍ਹੇ ਅੰਦਰ ਸ਼ੋ੍ਰਮਣੀ ਅਕਾਲੀ ਦਲ ਦੀ ਹਰ ਮੁਹਿੰਮ ਨੂੰ ਸਫਲ ਬਣਾਇਆ ਅਤੇ ਹਰ ਚੋਣ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਫਤਿਹ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਇਕ ਕਰੀ ਰੱਖਿਆ ।