ਅਮੀਰ ਚੰਦ ਬਠਲਾ ਦੀ ਯਾਦ ‘ਚ ਸਿਵਲ ਹਸਪਤਾਲ ‘ਚ 42 ਪੌਦੇ ਲਗਾਏ,ਮੋਗਾ ਯੂਥ ਵੈਲਫੇਅਰ ਕਲੱਬ ਵੱਲੋਂ ਮਨਾਇਆ ਜਾ ਰਿਹਾ ਹੈ ਸਮਾਜ ਸੇਵੀ ਹਫਤਾ

ਮੋਗਾ,15 ਜੁਲਾਈ (ਜਸ਼ਨ) : ਮੋਗਾ ਯੂਥ ਵੈਲਫੇਅਰ ਕਲੱਬ ਵੱਲੋਂ ਆਪਣੇ ਸੰਸਥਾਪਕ ਅਮੀਰ ਚੰਦ ਬਠਲਾ ਦੀ 42ਵੀਂ ਬਰਸੀ ਮੌਕੇ ਉਹਨਾਂ ਦੀ ਯਾਦ ਵਿੱਚ 12 ਤੋਂ 19 ਜੁਲਾਈ ਤੱਕ ਮਨਾਏ ਜਾ ਰਹੇ ਸਮਾਜ ਸੇਵੀ ਕੰਮਾਂ ਦੇ ਹਫਤੇ ਦੀ ਕੜੀ ਵਜੋਂ ਅੱਜ ਤੀਸਰੇ ਦਿਨ ਸਿਵਲ ਹਸਪਤਾਲ ਮੋਗਾ ਵਿੱਚ 42 ਪੌਦੇ ਲਗਾਏ ਗਏ । ਪ੍ਧਾਨ ਸ਼੍ੀ ਨੀਰਜ਼ ਬਠਲਾ ਦੀ ਅਗਵਾਈ ਵਿੱਚ ਅੱਜ ਕਲੱਬ ਦੀ ਸਮੁੱਚੀ ਟੀਮ ਸਿਵਲ ਹਸਪਤਾਲ ਮੋਗਾ ਪਹੁੰਚੀ, ਜਿਸ ਵੱਲੋਂ ਸਿਵਲ ਹਸਪਤਾਲ ਮੋਗਾ ਵਿੱਚ ਅਲੱਗ ਅਲੱਗ ਥਾਵਾਂ ਤੇ 42 ਪੌਦੇ ਲਗਾਏ ਗਏ । ਇਸ ਮੌਕੇ ਉਚੇਚੇ ਤੌਰ ਤੇ ਹਾਜਰ ਸਹਾਇਕ ਸਿਵਲ ਸਰਜਨ ਮੋਗਾ ਡਾ. ਜਸਵੰਤ ਸਿੰਘ ਨੇ ਕਲੱਬ ਦੇ ਇਸ ਉਦਮ ਦੀ ਪ੍ਸ਼ੰਸ਼ਾ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਪਿਛਲੇ ਸਾਲ ਵੀ ਸਿਵਲ ਹਸਪਤਾਲ ਮੋਗਾ ਅਤੇ ਸਿਵਲ ਸਰਜਨ ਦਫਤਰ ਵਿੱਚ 41 ਪੌਦੇ ਲਗਾਏ ਗਏ ਸਨ, ਜਿਨ੍ਹਾਂ ਨੂੰ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਵੱਲੋਂ ਲਗਾਤਾਰ ਪਾਣੀ, ਖਾਦ ਵਗੈਰਾ ਦੇ ਕੇ ਦਰੱਖਤ ਬਣਾ ਦਿੱਤਾ ਗਿਆ ਹੈ ਤੇ ਇਹਨਾਂ ਪੌਦਿਆਂ ਦੀ ਵੀ ਪੂਰੀ ਸਾਂਭ ਸੰਭਾਲ ਕੀਤੀ ਜਾਵੇਗੀ । ਇਸ ਮੌਕੇ ਸਿਵਲ ਹਸਪਤਾਲ ਮੋਗਾ ਦੇ ਐਕਟਿੰਗ ਐਸ.ਐਮ.ਓ. ਡਾ. ਰਾਜੇਸ਼ ਮਿੱਤਲ ਨੇ ਵੀ ਕਲੱਬ ਵੱਲੋਂ ਪੌਦੇ ਲਗਾਏ ਜਾਣ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਅਤੇ ਆਮ ਲੋਕਾਂ ਦੀ ਸਿਹਤ ਨੂੰ ਠੀਕ ਰੱਖਣ ਲਈ ਕਲੱਬ ਵੱਲੋਂ ਬਿਹਤਰੀਨ ਕੰਮ ਕੀਤਾ ਜਾ ਰਿਹਾ ਹੈ, ਜਿਸ ਨੂੰ ਕਾਮਯਾਬ ਕਰਨਾ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਹੈ । ਜਿਲ੍ਹਾ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਮੋਗਾ ਸ਼ਹਿਰ ਵਿੱਚ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਹਨ, ਜੋ ਸਮਾਜ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੀਆਂ ਹਨ । ਉਹਨਾਂ ਮੋਗਾ ਯੂਥ ਵੈਲਫੇਅਰ ਕਲੱਬ ਦੇ ਸਮੂਹ ਮੈਂਬਰਾਂ ਨੂੰ ਕਲੱਬ ਦੀ 9ਵੀਂ ਸਥਾਪਨਾ ਵਰੇਗੰਢ ਦੀਆਂ ਮੁਬਾਰਕਾਂ ਵੀ ਦਿੱਤੀਆਂ ਅਤੇ ਇਹ ਭਰੋਸਾ ਵੀ ਦਿਵਾਇਆ ਕਿ ਇਹਨਾਂ ਪੌਦਿਆਂ ਨੂੰ ਪੁੱਤਾਂ ਵਾਂਗ ਪਾਲ ਕੇ ਵੱਡਾ ਕੀਤਾ ਜਾਵੇਗਾ । ਇਸ ਮੌਕੇ ਪ੍ਧਾਨ ਨੀਰਜ਼ ਬਠਲਾ ਨੇ ਸਿਵਲ ਸਰਜਨ ਦਫਤਰ ਅਤੇ ਸਿਵਲ ਹਸਪਤਾਲ ਮੋਗਾ ਦੇ ਸਮੂਹ ਸਟਾਫ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਅੱਠ ਦਿਨ ਦੇ ਸਮਾਜ ਸੇਵੀ ਕੰਮਾਂ ਵਿੱਚ ਦੋ ਦਿਨ ਸਿਵਲ ਹਸਪਤਾਲ ਮੋਗਾ ਲਈ ਰੱਖੇ ਹਨ ਤੇ ਕੱਲ੍ਹ ਨੂੰ ਸਿਵਲ ਹਸਪਤਾਲ ਮੋਗਾ ਦੇ ਗੇਟ ਅੱਗੇ ਅਤੇ ਮੋਗਾ ਸ਼ਹਿਰ ਵਿੱਚ ਮਹੱਤਵਪੂਰਨ ਸਥਾਨਾਂ ਤੇ ਡੇਂਗੂ ਜਾਗਰੂਕਤਾ ਫਲੈਕਸਾਂ ਲਗਵਾਈਆ ਜਾਣਗੀਆਂ । ਇਸ ਮੌਕੇ ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਸ ਅਰੋੜਾ ਨੇ ਵੀ ਡੇਂਗੂ ਪ੍ਤੀ ਜਾਗਰੂਕਤਾ ਫੈਲਾਉਣ ਲਈ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਮੋਗਾ ਸ਼ਹਿਰ ਵਿੱਚ ਡੇਂਗੂ ਦੀ ਰੋਕਥਾਮ ਲਈ ਅਗਲੇ ਚਾਰ ਮਹੀਨੇ ਕਲੱਬ ਮੈਂਬਰਾਂ ਤੋਂ ਸਹਿਯੋਗ ਦੀ ਮੰਗ ਕੀਤੀ । ਇਸ ਮੌਕੇ ਕਲੱਬ ਪ੍ਧਾਨ ਨੀਰਜ਼ ਬਠਲਾ ਤੋਂ ਇਲਾਵਾ ਕਲੱਬ ਦੇ ਸਰਪ੍ਸਤ ਸ਼੍ੀ ਅਸ਼ੋਕ ਧਮੀਜਾ, ਪ੍ਭਜੋਤ ਸਿੰਘ ਗਿੱਲ, ਦੀਪਕ ਮਿਗਲਾਨੀ, ਸੰਦੀਪ ਗਰਗ, ਡਿੰਪਲ ਰਾਜਦੇਵ, ਬਿੱਲਾ ਧਮੀਜਾ, ਸੋਨੂੰ ਰਾਜਦੇਵ ਅਤੇ ਵਿਪਨ ਮਿਗਲਾਨੀ, ਜਸਵੀਰ ਸਿੰਘ, ਬਲਵੀਰ ਚੰਦ ਆਦਿ ਹਾਜਰ ਸਨ ।