ਪੰਜਾਬ ਦੇ ਬੇਕਸੂਰ ਸਿੱਖ ਤੇ ਦਲਿਤ ਥਾਣਿਆ ਵਿਚ ਫਸਾਏ ਅਤੇ ਸੂਰੀ ਵਰਗੇ ਗੰਗੂਆਂ ਨੂੰ ਕਾਂਗਰਸ ਸਰਕਾਰ ਨੇ ਸੁਰੱਖਿਆ ਦਿੱਤੀ: ਗੜੵੀ, ਸੁਲਹਾਣੀ

ਬਾਘਾਪੁਰਾਣਾ ਪੁਰਾਣਾ 15 ਜੁਲਾਈ (ਰਾਜਿੰਦਰ ਸਿੰਘ ਕੋਟਲਾ) ਬਸਪਾ ਪੰਜਾਬ ਨੇ ਕੈਪਟਨ ਸਰਕਾਰ ਵਲੋਂ ਖਾਲਿਸਤਾਨ ਦੇ ਨਾਮ 'ਤੇ ਕਾਲੇ ਕਾਨੂੰਨਾਂ ਤਹਿਤ ਝੂਠੇ ਕੇਸ ਦਰਜ ਕਰਕੇ ਬੇਕਸੂਰ ਸਿੱਖ ਨੌਜਵਾਨਾਂ ਦੀ ਗ੍ਰਿਫ਼ਤਾਰੀ ਦੀ ਸਖ਼ਤ ਨਿਖੇਧੀ ਕੀਤੀ ਹੈ। ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਪੰਜਾਬ ਕਾਂਗਰਸ ਦੇ ਡੀ ਜੀ ਪੀ ਦੀਆ ਬੇਕਸੂਰ ਸਿੱਖਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦੀਆ ਪ੍ਰੈਸ ਕਾਨਫਰੰਸਾਂ ਦੀਆ ਧੱਜੀਆ ਉੱਡ ਰਹੀਆਂ ਹਨ, ਜਦੋਂ ਫੜੇ ਗਏ ਸਿੱਖ ਨੋਜਵਾਨ ਬੇਦੋਸ਼ੇ ਸਿੱਧ ਹੋ ਰਹੇ ਹਨ। ਕਾਂਗਰਸ ਭਾਜਪਾ ਰਾਜ ਦੌਰਾਨ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਟਾਡਾ ਮੀਸ਼ਾ, ਪੋਟਾ ਵਰਗੇ ਕਾਲੇ ਕਾਨੂੰਨ ਮਨੂਵਾਦੀ ਸੋਚ ਤਹਿਤ ਵਰਤੇ ਗਏ ਸਨ, ਹੁਣ ਯੂਏਪੀਏ ਵਰਗੇ ਕਾਨੂੰਨ ਕਾਂਗਰਸ ਭਾਜਪਾ ਨੇ ਲਿਆਂਦੇ ਹਨ। ਜਿਸ ਨਾਲ 1980 ਤੋਂ ਬਾਦ ਪੰਜਾਬ ਨੂੰ 15 ਸਾਲ ਸਿੱਖ ਵਰਗ ਦੀ ਅਸੰਤੁਸਟੀ ਦਾ ਸੰਤਾਪ ਭੋਗਣਾ ਪਿਆ ਜਦੋਂ ਕਿ ਇਹ ਮੱਸਲੇ ਟੇਬਲ 'ਤੇ ਬੈਠ ਕੇ ਭਾਰਤੀ ਸੰਵਿਧਾਨ ਅਧੀਨ ਹੱਲ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਦੇ ਨਿਰਮਾਤਾ ਸ੍ਰੀ ਕਾਂਸ਼ੀ ਰਾਮ ਸਾਹਿਬ ਇਹੋ ਜਿਹੇ ਸੰਵਿਧਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ਼ ਸਨ। ਅਕਾਲੀ ਦਲ ਸਮੇਂ ਸਮੇਂ ਉਪਰ ਇਹਨਾਂ ਕਾਲੇ ਕਾਨੂੰਨਾਂ ਦੀ ਹੋਂਦ ਲਈ ਜਿੰਮੇਵਾਰ ਰਿਹਾ ਹੈ।  ਹੁਣ ਕੈਪਟਨ ਸਰਕਾਰ ਇਹੋ ਜਿਹੇ ਕਾਨੂੰਨ ਪੰਜਾਬ ਵਿਚ ਵਰਤ ਕੇ ਫਿਰਕੂ ਮਾਹੌਲ ਸਥਾਪਤ ਕਰ ਰਹੀ ਹੈ, ਜਿਸ ਨਾਲ ਦਲਿਤ ਅਤੇ ਸਿੱਖ ਭਾਈਚਾਰੇ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਕਾਂਗਰਸ ਦੇ ਹੱਥਠੋਕੇ ਗੰਗੂਵਾਦੀ ਫਿਰਕੂ ਨੇਤਾ ਸੁਧੀਰ ਸੂਰੀ ਨੇ ਸੋਸ਼ਲ ਮੀਡੀਏ ਉੱਤੇ ਪਾਈ ਆਪਣੀ ਇਕ ਵੀਡੀਓ ਵਿੱਚ ਸਿੱਖ ਭਾਈਚਾਰੇ, ਪੰਜਾਬੀ ਔਰਤਾਂ ਬਾਰੇ ਅਜਿਹੀਆਂ ਘਟੀਆਂ ਗੱਲਾਂ ਕੀਤੀਆਂ ਹਨ, ਜਿਸ ਨੂੰ ਕੋਈ ਵੀ ਸਭਿਅਕ ਵਿਅਕਤੀ ਨਾ ਸੁਣ ਸਕਦਾ ਹੈ ਅਤੇ ਨਾ ਸਹਿਣ ਕਰ ਸਕਦਾ ਹੈ।  ਗੜ੍ਹੀ ਨੇ ਕਿਹਾ ਕਿ ਕੈਪਟਨ ਦੀ ਕਾਂਗਰਸ ਸਰਕਾਰ ਨੇ ਸੂਬੇ ਵਿੱਚ ਨਿਸ਼ਾਂਤ ਸ਼ਰਮਾ ਅਤੇ ਸੁਧੀਰ ਸੂਰੀ ਵਰਗੇ ਸੈਂਕੜੇ ਫਿਰਕੂ ਆਗੂਆਂ ਨੂੰ ਪੁਲਿਸ ਸੁਰੱਖਿਆ ਦਿੱਤੀ ਹੋਈ ਹੈ  ਅਤੇ ਪੰਜਾਬ ਨੂੰ 1984 ਵਰਗੇ ਕਾਲੇ ਸਮੇਂ ਵਿੱਚ ਧੱਕਣ ਲਈ ਕਾਂਗਰਸ ਸਾਜਿਸ਼ਾ ਕਰ ਰਹੀ ਹੈ।ਪੰਜਾਬ ਵਿੱਚ ਕਾਂਗਰਸ ਰਾਜ ਵਿਚ ਨਸ਼ਿਆ ਨੂੰ ਖਤਮ ਕਰਨ ਦੀ ਝੂਠੀ ਸਹੁੰ ਦਾ ਪਾਜ ਖੁੱਲ੍ਹ ਗਿਆ ਹੈ ਜਦੋਂ ਪਿੰਡ ਨੰਦਾਚੌਰ ਦੇ ਦਲਿਤ ਸਰਪੰਚ ਉਪਰ ਜਿਸਨੇ ਆਪਣੇ ਪਿੰਡ ਵਿੱਚ ਨਸਿਆ ਖਿਲਾਫ ਮੁਹਿੰਮ ਛੇੜੀ ਸੀ, ਉਪਰ ਐਕਸਾਇਜ ਇੰਸਪੈਕਟਰ ਦੇ ਬਿਆਨਾਂ ਉਪਰ ਝੂਠਾ ਪਰਚਾ ਦਰਜ ਕੀਤਾ, ਸਰਪੰਚ ਨੂੰ ਠੇਕੇਦਾਰ ਦੀ ਅਗਵਾਈ ਵਿੱਚ ਅਗਵਾ ਕੀਤਾ, ਸਰਪੰਚ ਨਾਲ ਕੁੱਟਮਾਰ ਕੋਈ।ਜਿਲਾਹੁਸ਼ਿਆਰਪੁਰ ਦੇ ਪਿੰਡ ਮਸ਼ਲੀਵਾਲ, ਤਾਰਾਗੜ੍ਹ, ਖਨੌੜਾ ਵਿਖੇ ਕਾਂਗਰਸੀਆਂ ਵਲੋਂ ਪੁਲਿਸ ਰਾਹੀਂ ਕੀਤੀ ਜਾ ਰਹੀ ਧੱਕੇਸਾਹੀ ਖਿਲਾਫ ਕਾਂਗਰਸ ਦੀ ਗੁੰਡਾਗਰਦੀ ਖਿਲਾਫ ਬਸਪਾ ਪੰਜਾਬ ਨੇ ਕਲ 15 ਜੁਲਾਈ ਨੂੰ ਸੂਬਾ ਪੱਧਰੀ ਵੀਡੀਉ ਕਾਨਫਰੰਸ ਮੀਟਿੰਗ ਬੁਲਾਈ ਜਿਸ ਵਿਚ ਸੂਬਾ ਬਸਪਾ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਜੀ ਸ਼ਾਮਿਲ ਹੋਏ। ਬਸਪਾ ਪੰਜਾਬ ਨੇ ਲਗਾਤਾਰ ਸਾਰੇ ਪੱਧਰਾਂ ਦੀ ਲੀਡਰਸ਼ਿਪ ਨਾਲ ਵੀਡੀਉ ਕਾਨਫਰੰਸਾਂ ਦਾ ਮੁਲਾਕਾਤਾਂ ਮੀਟਿੰਗਾਂ ਦਾ ਪ੍ਰੋਗਰਾਮ ਉਲੀਕਿਆ ਹੈ, ਜਿਸ ਵਿਚ ਕਾਂਗਰਸ ਸਰਕਾਰ ਦੀ ਗੁੰਡਾਗਰਦੀ ਖਿਲਾਫ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ। ਮੀਟਿੰਗ ਵਿੱਚ ਸੂਬਾ ਉਪ ਪ੍ਰਧਾਨ ਸ਼੍ਰੀ ਹਰਜੀਤ ਸਿੰਘ ਲੌਂਗੀਆ, ਡਾਕਟਰ ਨਛੱਤਰ ਪਾਲ, ਰਾਜਾ ਰਾਜਿੰਦਰ ਸਿੰਘ ਨਨਹੇਰੀਆਂ, ਸ਼੍ਰੀ ਕੁਲਦੀਪ ਸਿੰਘ ਸਰਦੂਲਗੜ੍ਹ, ਸ਼੍ਰੀ ਰਮੇਸ਼ ਕੋਲ, ਸ਼੍ਰੀ ਚਮਕੌਰ ਸਿੰਘ ਵੀਰ, ਸਵਿੰਦਰ ਸਿੰਘ ਛੱਜਲਵੱਡੀ, ਸ਼੍ਰੀ ਪਰਮਜੀਤ ਮੱਲ, ਲਾਲ ਸਿੰਘ ਸੁਲਹਾਣੀ, ਸ਼੍ਰੀ  ਬਲਵਿੰਦਰ ਕੁਮਾਰ, ਡਾ ਸੁਖਬੀਰ ਸਿੰਘ ਸਲਾਰਪੁਰ, ਸ਼੍ਰੀ ਦਲਜੀਤ ਰਾਇ, ਕੁਲਦੀਪ ਸਿੰਘ ਅਟਵਾਲ, ਸ਼੍ਰੀ ਰੋਹਿਤ ਖੋਖਰ, ਸ਼੍ਰੀ ਜੋਗਾ ਸਿੰਘ ਪਨੋਂਦੀਆਂ, ਸ਼੍ਰੀ ਰਾਮ ਸਿੰਘ ਗੋਗੀ, ਡਾ ਜਸਪ੍ਰੀਤ ਖੰਨਾ,  ਸ਼੍ਰੀ ਬਲਜੀਤ ਸਿੰਘ ਭਾਰਾਪੁਰ, ਸ਼੍ਰੀ ਦਰਸ਼ਨ ਝਲੂਰ ਆਦਿ ਹਾਜ਼ਿਰ ਸਨ।