ਅਣਪਛਾਤੇ ਵੱਲੋਂ ਫਾਇਰਿੰਗ ,ਇਕ ਦੀ ਮੌਤ,ਘਟਨਾ ਸੀ ਸੀ ਟੀ ਵੀ ‘ਚ ਕੈਦ,ਮੋਗਾ ਦੇ ਮਸ਼ਹੂਰ ਸ਼ੋਅਰੂਮ ਸੁਪਰਸ਼ਾਈਨ ‘ਚ ਵਾਪਰੀ ਘਟਨਾ,ਐੱਸ ਐੱਸ ਪੀ ਹਰਮਨਬੀਰ ਗਿੱਲ ਅਤੇ ਵਿਧਾਇਕ ਡਾ: ਹਰਜੋਤ ਕਮਲ ਪਹੰੁਚੇ ਮੌਕੇ ’ਤੇ

Tags: 

ਮੋਗਾ,14 ਜੁਲਾਈ (ਜਸ਼ਨ) : (ਵੀਡੀਓ ਦੇਖਣ ਲਈ ਖ਼ਬਰ ਦੇ ਆਖ਼ੀਰ ਵਿੱਚ ਦਿੱਤਾ ਲਿੰਕ ਕਲਿਕ  ਕਰੋ ਜੀ)  ਅੱਜ ਸ਼ਾਮ ਮੋਗਾ ਦੇ ਪੌਸ਼ ਏਰੀਏ ਨਿਊ ਟਾਊਨ ,ਗਲੀ ਨੰਬਰ 1 ਵਿਚ ਸਥਿਤ ਵੱਡੇ ਸ਼ੌਅਰੂਮ ਸੁਪਰਸ਼ਾਈਨ ਜੀਨਸ ਵਿਚ ਇਕ ਹਮਲਾਵਰ ਨੇ ਦਾਖਲ ਹੋ ਕੇ ਸ਼ੋਅਰੂਮ ਦੇ ਮਾਲਕ ਦੇ ਪੁੱਤਰ ’ਤੇ ਗੋਲੀਆਂ ਚਲਾ ਦਿੱਤੀਆਂ । ਇਸ ਘਟਨਾ ਨਾਲ ਸ਼ੋਅਰੂਮ ਵਿਚ ਹਫੜਾ ਦਫੜੀ ਮੱਚ ਗਈ ਅਤੇ ਇਸੇ ਦੌਰਾਨ ਹਮਲਾਵਰ ਸ਼ੋਅਰੂਮ ਦੇ ਬਾਹਰ ਖੜ੍ਹੇ ਆਪਣੇ ਦੂਜੇ ਸਾਥੀ ਨਾਲ ਮੋਟਰਸਾਈਕਲ ’ਤੇ ਬੈਠ ਕੇ ਫਰਾਰ ਹੋ ਗਿਆ। ਜ਼ਖਮੀ ਹੋਏ ਤੇਜਿੰਦਰ ਸਿੰਘ ਪਿੰਕਾ ਨੂੰ ਤੁਰੰਤ ਸਰਕਾਰੀ ਹਸਪਤਾਲ ਐਮਰਜੈਂਸੀ ਵਿਚ ਲਿਜਾਇਆ ਗਿਆ ਪਰ ਉਸ ਨੇ ਜ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ । ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਮਲਾਵਰ ਨੇ ਕੁੱਲ ਚਾਰ ਗੋਲੀਆਂ ਚਲਾਈਆਂ । ਮਿ੍ਰਤਕ ਦੀ ਪਹਿਚਾਣ ਤੇਜਿੰਦਰ ਸਿੰਘ ਪਿੰਕਾ ਉਮਰ 42 ਸਾਲ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ। ਇਹ ਘਟਨਾ ਸ਼ਾਮ ਦੇ 7 ਵਜੇ ਦੇ ਕਰੀਬ ਹੋਈ ਅਤੇ ਮਿ੍ਰਤਕ ਦੇ ਕਰੀਬ ਚਾਰ ਪੰਜ ਗੋਲੀਆਂ ਲੱਗੀਆਂ । ਘਟਨਾ ਉਪਰੰਤ ਐੱਸ ਐੱਸ ਪੀ ਮੋਗਾ ਹਰਮਨਬੀਰ ਸਿੰਘ ਗਿੱਲ ਮੌਕੇ ’ਤੇ ਪਹੰੁਚੇ ਅਤੇ ਘਟਨਾ ਦਾ ਜਾਇਜ਼ਾ ਲੈਂਦਿਆਂ ਸਾਰੇ ਜ਼ਿਲ੍ਹੇ ਦੇ ਨਾਕਿਆਂ ’ਤੇ ਅਲਰਟ ਜਾਰੀ ਕਰਵਾਇਆ । ਮੋਗਾ ‘ਚ ਹੋਈ ਫਾਇੰਰਿੰਗ ਦੌਰਾਨ ਮਾਰੇ ਗਏ ਤੇਜਿੰਦਰ ਪਿੰਕਾ ਦੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਲਈ ਵਿਧਾਇਕ ਡਾ: ਹਰਜੋਤ ਕਮਲ ਮੌਕੇ ’ਤੇ ਪਹੰੁਚੇ । ਉਹਨਾਂ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਆਖਿਆ ਕਿ ਤਰਾਸਦੀ ਹੈ ਕਿ ਕਰੋਨਾ ਕਾਰਨ ਮਾਸਕ ਜ਼ਰੂਰੀ ਹਨ ਪਰ ਇਸੇ ਆੜ ਵਿਚ ਦੋਸ਼ੀਆਂ ਨੇ ਇਕ ਕੀਮਤੀ ਜਾਨ ਲੈ ਲਈ । ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਫੜ੍ਹਨ ਲਈ ਕਿਹਾ । ਉਹਨਾਂ ਆਖਿਆ ਕਿ ਸ਼ਹਿਰ ਵਿਚ ਲੱਗੇ ਨਾਕਿਆਂ ’ਤੇ ਮਾਸਕ ਨਾ ਪਹਿਨਣ ਵਾਲਿਆਂ ’ਤੇ  ਸਖਤੀ ਠੀਕ ਹੈ ਪਰ ਨਾਲ ਦੀ ਨਾਲ ਪੁਲਿਸ ਨੂੰ ਗੁਨਾਹਗਾਰਾਂ ’ਤੇ ਵੀ ਬਾਜ਼ ਅੱਖ ਰੱਖਣੀ ਚਾਹੀਦੀ ਹੈ। *********** ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -