ਸਰਬੱਤ ਦਾ ਭਲਾ ਨੇ 250 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਮੋਗਾ 14 ਜੁਲਾਈ (ਜਸ਼ਨ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਜੀ ਦੇ ਆਦੇਸ਼ਾਂ ਅਨੁਸਾਰ ਲਾਕਡਾਊਨ ਦੌਰਾਨ ਜਿਨ੍ਹਾਂ ਲੋਕਾਂ ਦੇ ਕਾਰੋਬਾਰ ਬੁਰੀ ਤਰ੍ਹਾਂ ਪ੍ਭਾਵਿਤ ਹੋਏ ਹਨ, ਉਹਨਾਂ ਨੂੰ ਇਸ ਮਹੀਨੇ ਰਾਸ਼ਨ ਕਿੱਟਾਂ ਦੇਣ ਦਾ ਕੰਮ ਚੱਲ ਰਿਹਾ ਹੈ। ਇਸ ਸਬੰਧੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵਿਖੇ ਅੱਜ ਸਾਦਾ ਸਮਾਗਮ ਦੌਰਾਨ 250 ਦੇ ਕਰੀਬ ਰਾਗੀ, ਢਾਡੀ, ਕਵੀਸ਼ਰ ਅਤੇ ਗ੍ੰਥਂ ਸਿੰਘਾਂ, ਵਿਧਵਾ ਔਰਤਾਂ, ਕਲਾਕਾਰਾਂ, ਹਲਵਾਈਆਂ ਆਦਿ ਦੀਆਂ ਬਣਾਈਆਂ ਗਈਆਂ ਲਿਸਟਾਂ ਅਨੁਸਾਰ ਰਾਸ਼ਨ ਵਿਤਰਿਤ ਕੀਤਾ ਗਿਆ। ਇਸ ਮੌਕੇ ਸਰਬੱਤ ਦਾ ਭਲਾ ਮੋਗਾ ਇਕਾਈ ਦੇ ਐਕਟਿੰਗ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਟਰੱਸਟ ਵੱਲੋਂ ਅਪ੍ੈਲ ਮਹੀਨੇ ਵਿੱਚ 25 ਹਜਾਰ, ਮਈ ਮਹੀਨੇ ਵਿੱਚ 40 ਹਜਾਰ, ਜੂਨ ਮਹੀਨੇ ਵਿੱਚ 60 ਹਜਾਰ ਅਤੇ ਇਸ ਮਹੀਨੇ ਇੱਕ ਲੱਖ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਡਾ. ਐਸ.ਪੀ. ਸਿੰਘ ਉਬਰਾਏ ਜੀ ਦੇ ਹੁਕਮਾਂ ਅਨੁਸਾਰ ਜੂਨ ਮਹੀਨੇ ਵਿੱਚ ਰਾਗੀਆਂ, ਢਾਡੀਆਂ, ਕਵੀਸ਼ਰਾਂ ਅਤੇ ਗ੍ੰਥੀ ਸਿੰਘਾਂ, ਵਿਧਵਾ ਔਰਤਾਂ, ਕਲਾਕਾਰਾਂ, ਡੀ.ਜੇ. ਮਾਲਕਾਂ, ਹਲਵਾਈਆਂ ਅਤੇ ਟੈਕਸ਼ੀ ਡ੍ਾਈਵਰਾਂ ਆਦਿ ਦੀਆਂ ਲਿਸਟਾਂ ਬਣਾ ਕੇ ਭੇਜੀਆਂ ਗਈਆਂ ਸਨ, ਜਿਸ ਅਨੁਸਾਰ ਮੋਗਾ ਜਿਲ੍ਹੇ ਵਿੱਚ 1200 ਰਾਸ਼ਨ ਕਿੱਟਾਂ ਉਹਨਾਂ ਵੱਲੋਂ ਭੇਜੀਆਂ ਗਈਆਂ ਸਨ, ਜਿਨ੍ਹਾਂ ਨੂੰ ਵੰਡਣ ਦਾ ਕੰਮ ਜਾਰੀ ਹੈ ਤੇ ਅੱਜ 250 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾ ਦਿੱਤੀਆ ਗਈਆਂ ਹਨ। ਇਸ ਮੌਕੇ ਟਰੱਸਟ ਦੇ ਜਨਰਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਸਰਕਾਰ ਅਤੇ ਸਮਾਜ ਪ੍ਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਮਹਾਨ ਹਨ। ਉਹਨਾਂ ਵੱਲੋਂ ਜਿੱਥੇ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਨੂੰ 20 ਵੈਂਟੀਲੇਟਰ, ਤਿੰਨ ਲੱਖ ਟਿ੍ਪਲ ਲੇਅਰ ਮਾਸਕ, 20 ਹਜਾਰ ਐਨ 95 ਮਾਸਕ, 13 ਹਜਾਰ ਪੀ.ਪੀ.ਈ. ਕਿੱਟਾਂ, ਥਰਮਲ ਥਰਮਾਮੀਟਰ ਅਤੇ ਸੈਨੇਟਾਈਜ਼ਰ ਮੁਹੱਈਆ ਕਰਵਾਏ ਗਏ ਹਨ, ਉਥੇ ਆਮ ਲੋਕਾਂ ਨੂੰ ਅਪ੍ੈਲ ਮਹੀਨੇ ਤੋਂ ਲੈ ਕੇ ਹਰ ਮਹੀਨੇ ਲੱਖਾਂ ਲੋਕਾਂ ਨੂੰ ਰਾਸ਼ਨ ਮੁਹਈਆ ਕਰਵਾ ਕੇ ਸਮਾਜ ਸੇਵੀ ਦੀ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ। ਇਸ ਮੌਕੇ ਟਰੱਸਟ ਦੇ ਚੇਅਰਮੈਨ ਗੁਰਬਚਨ ਸਿੰਘ ਗਗੜਾ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਇਹ ਰਾਸ਼ਨ ਸਿਰਫ ਲੋੜਵੰਦ ਪਰਿਵਾਰਾਂ ਨੂੰ ਹੀ ਮਿਲੇ ਤਾਂ ਜੋ ਡਾ. ਉਬਰਾਏ ਜੀ ਦੀ ਆਪਣੀ ਮਿਹਨਤ ਦੀ ਕਮਾਈ ਦੀ ਸਹੀ ਵਰਤੋਂ ਹੋ ਸਕੇ । ਇਸ ਮੌਕੇ ਰਾਗੀ ਅਤੇ ਢਾਡੀ ਸਭਾ ਮੋਗਾ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਬੱਡੂਵਾਲ ਨੇ ਡਾ. ਐਸ.ਪੀ. ਸਿੰਘ ੳਬਰਾਏ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆ ਕਿਹਾ ਕਿ ਡਾ. ਉਬਰਾਏ ਨੇ ਸਾਡੀ ਮੁਸ਼ਕਿਲ ਨੂੰ ਸਮਝਦਿਆਂ ਸਾਡੀ ਜੋ ਮੱਦਦ ਕੀਤੀ ਹੈ, ਉਹ ਸ਼੍ੋਮਣੀ ਕਮੇਟੀ ਜਾ ਸਰਕਾਰ ਵੀ ਨਹੀਂ ਕਰ ਸਕੀ, ਇਸ ਲਈ ਸਾਡਾ ਸਮੁੱਚਾ ਸਮਾਜ ਉਹਨਾ ਦਾ ਸਦਾ ਲਈ ਰਿਣੀ ਰਹੇਗਾ । ਇਸ ਮੌਕੇ ਟਰੱਸਟੀ ਗੁਰਬਚਨ ਸਿੰਘ ਗਗੜਾ, ਦਵਿੰਦਰਜੀਤ ਸਿੰਘ ਗਿੱਲ, ਮਹਿੰਦਰ ਪਾਲ ਲੂੰਬਾ, ਗੁਰਸੇਵਕ ਸਿੰਘ ਸੰਨਿਆਸੀ, ਸੁਖਦੇਵ ਸਿੰਘ ਬਰਾੜ, ਇਕਬਾਲ ਸਿੰਘ ਖੋਸਾ, ਹਰਭਿੰਦਰ ਸਿੰਘ ਜਾਨੀਆਂ,  ਭਵਨਦੀਪ ਸਿੰਘ ਪੁਰਬਾ, ਰਾਮ ਸਿੰਘ ਜਾਨੀਆਂ, ਪਾਰਸ ਅਰੋੜਾ, ਮਨਮੋਹਨ ਸਿੰਘ ਚੀਮਾ, ਬਾਬਾ ਗੁਰਦੀਪ ਸਿੰਘ ਖੋਸਾ, ਢਾਡੀ ਸਾਧੂ ਸਿੰਘ ਧੰਮੂ, ਬਾਬਾ ਇੰਦਰਜੀਤ ਸਿੰਘ ਬੱਡੂਵਾਲ, ਹਰਜੀਤ ਸਿੰਘ ਮੋਗਾ ਅਤੇ ਜਸਵੰਤ ਸਿੰਘ ਪੁਰਾਣੇਵਾਲਾ ਆਦਿ ਹਾਜਰ ਸਨ ।