ਵਿਧਾਇਕ ਡਾਕਟਰ ਹਰਜੋਤ ਕਮਲ ਨੇ ਲੋਕਂ ਮਸਲਿਆਂ ਦੇ ਹੱਲ ਲਈ ਗਠਿਤ ਕੀਤੀ ਟੀਮ ,ਫੋਨ ਕੀਤਾ ਜਨਤਕ

ਮੋਗਾ, 11 ਜੁਲਾਈ  (ਜਸ਼ਨ):  ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਲੋਕਂ ਮਸਲਿਆਂ ਦੇ ਹੱਲ ਲਈ ਅੱਜ  ਟੀਮ ਗਠਿਤ ਕਰਨ ਦਾ ਐਲਾਨ ਕਰਦਿਆਂ  ਇਕ ਫੋਨ ਨੰਬਰ 8146310001 ਵੀ  ਜਨਤਕ ਕੀਤਾ ।  ਮੋਗਾ ਵਾਸੀਆਂ ਦੇ ਰੂਬਰੂ ਹੁੰਦਿਆਂ ਓਹਨਾ ਆਖਿਆ ਕਿ  ਓਹਨਾ ਨੇ ਆਪਣੇ ਦਫਤਰ ਵਿਚ ਇਕ ਟੀਮ ਗਠਿਤ ਕੀਤੀ   ਹੈ ਜੋ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਓਹਨਾ ਦੇ ਧਿਆਨ ਵਿਚ ਲਿਆਉਂਦਿਆਂ ਓਹਨਾ ਦਾ ਹੱਲ ਕੱਢੇਗੀ । ਡਾਕਟਰ ਹਰਜੋਤ ਕਮਲ ਆਖਿਆ ਕਿ ਰੁਝੇਵਿਆਂ ਕਾਰਨ ਅਕਸਰ ਕਈ  ਵਿਅਕਤੀਆਂ ਦਾ  ਉਹਨਾਂ ਨਾਲ ਰਾਬਤਾ ਨਹੀਂ ਹੋ ਪਾਉਂਦਾ ਅਤੇ ਉਹਨਾਂ ਦੇ ਨਿਜੀ ਕੰਮ ਜਾਂ ਕਿਸੇ  ਹੋਰ ਮੁਸ਼ਕਿਲ ਦਾ ਹੱਲ ਨਹੀਂ ਨਿਕਲਦਾ । ਡਾਕਟਰ ਹਰਜੋਤ ਨੇ ਆਖਿਆ ਕੇ ਮੋਗਾ ਹਲਕੇ ਦੇ ਲੋਕ ਓਹਨਾ ਦੇ ਆਪਣੇ ਪਰਿਵਾਰ ਦੇ ਮੇਂਬਰ ਹਨ  ਇਸ ਕਰਕੇ ਉਹ ਇਹ ਫੋਨ ਜਨਤਕ ਕਰ ਰਹੇ ਹਨ ਤਾ ਕਿ ਮੋਗਾ ਹਲਕੇ ਦਾ ਕੋਈ ਵੀ ਬਸ਼ਿੰਦਾ ਫੋਨ ਕਰਕੇ ਟੀਮ ਮੈਂਬਰਾਂ  ਨੂੰ ਆਪਣੀ ਮੁਸ਼ਕਿਲ ਤੋਂ ਜਾਣੂ ਕਰਵਾ ਸਕੇ ਅਤੇ ਇੰਜ ਵਿਧਾਇਕ ਅਤੇ ਲੋਕਾਂ ਦਰਮਿਆਨ ਨੇੜਤਾ ਅਤੇ ਰਾਬਤਾ ਬਣਿਆ ਰਹੇਗਾ ਅਤੇ ਮੁਸ਼ਕਿਲਾਂ ਦਾ ਹਲ ਵੀ ਨਿਕਲ ਸਕੇਗਾ ।ਓਹਨਾ ਕਿਹਾ ਕਿ ਕੋਈ ਵੀ ਵਿਅਕਤੀ  ਆਪਣੇ ਨਿੱਜੀ   ਕੰਮ ਲਈ ਵੀ ਇਸੇ ਫੋਨ ਤੇ ਟੀਮ ਮੈਂਬਰਾਂ ਨੂੰ  ਨੋਟ ਕਰਵਾ ਸਕਦਾ ਹੈ