ਲੌਕਡਾਊਨ ਖਤਮ ਹੋਣ ’ਤੇ ਆਈਲਜ਼ ਸੰਸਥਾਵਾਂ ਨੂੰ ਖੋਲ੍ਹਣ ਦੀ ਇਜਾਜ਼ਤ ਨਾ ਮਿਲਣ ਕਾਰਨ ਉੱਦਮੀਆਂ ‘ਚ ਪਾਇਆ ਜਾ ਰਿਹੈ ਰੋਸ, 13 ਜੁਲਾਈ ਨੂੰ ਸਵੇਰੇ 10 ਵਜੇ ਕੀਤਾ ਜਾਵੇਗਾ ਵਿਰੋਧ ਪ੍ਰਦਰਸ਼ਨ: ਦੇਵਪ੍ਰਿਆ ਤਿਆਗੀ

Tags: 

ਮੋਗਾ,11 ਜੁਲਾਈ (ਜਸ਼ਨ): ਕਰੋਨਾ ਸੰਕਰਮਣ ਤੋਂ ਬਚਾਅ ਲਈ ਸਰਕਾਰਾਂ ਵੱਲੋਂ ਕੀਤੇ ਲੌਕਡਾਊਨ ਅਤੇ ਕਰਫਿਊ ਉਪਰੰਤ ਕੁਝ ਸੇਵਾਵਾਂ ਨੂੰ ਲੋਕਾਂ ਦੀ ਸਹੂਲਤ ਲਈ ਖੋਲ੍ਹ ਦਿੱਤਾ ਗਿਆ ਹੈ ਪਰ ਜ਼ਿਆਦਾ ਭੀੜ ਭੜੱਕੇ ਵਾਲੀਆਂ ਸੇਵਾਵਾਂ ਜਿਵੇਂ ਹੋਟਲ ,ਬੱਸਾਂ ਅਤੇ ਹੋਰ ਕਈ ਦਫਤਰਾਂ ਨੂੰ ਆਮ ਵਾਂਗ ਖੋਲ੍ਹਣ ਦੇ ਫੈਸਲੇ ਦੇ ਬਾਵਜੂਦ ਆਈਲਜ਼ ਸੰਸਥਾਵਾਂ ਨੂੰ ਖੋਲ੍ਹਣ ਦੀ ਇਜਾਜ਼ਤ ਨਾ ਮਿਲਣ ਕਾਰਨ ਇਸ ਖੇਤਰ ਨਾਲ ਸਬੰਧਤ ਉੱਦਮੀਆਂ ਅੰਦਰ ਰੋਸ ਪਾਇਆ ਜਾ ਰਿਹਾ ਹੈ ਅਤੇ ਸਰਕਾਰ ਦੇ ਇਸ ਦੋਗਲੇ ਫੈਸਲੇ ਦੇ ਵਿਰੋਧ ਵਿਚ 13 ਜੁਲਾਈ ਦਿਨ ਸੋਮਵਾਰ ਸੋਮਵਾਰ ਸਵੇਰੇ 10 ਵਜੇ ਮਿਟੀ ਸੰਸਥਾ,ਐਸੋਸੀਏਸ਼ਨ ਆਫ਼ ਕੰਸਟਟੈਂਟਸ ਫਾਰ ਓਵਰਸੀਜ਼ ਸਟੱਡੀਜ਼ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਤੋਂ ਆਈਲਜ਼ ਇੰਸਟੀਚਿਊਟਸ ਦੇ ਨੁਮਾਇੰਦਿਆਂ ਵੱਲੋਂ ਪ੍ਰਧਾਨ ਸ਼੍ਰੀ ਦੇਵਪ੍ਰਿਆ ਤਿਆਗੀ ਦੀ ਅਗਵਾਈ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਸਰਕਾਰ ਪ੍ਰਤੀ ਕੀਤਾ ਜਾ ਰਿਹਾ ਇਹ ਵਿਰੋਧ ਪ੍ਰਦਰਸ਼ਨ ਜੋਗਿੰਦਰ ਸਿੰਘ ਚੌਂਕ ਤੋਂ ਡੀ ਸੀ ਦਫਤਰ ਤੱਕ ਜਾਵੇਗਾ। ਰਾਈਟ ਵੇ ਏਅਰਲਿੰਕਸ ਦੇ ਮੈਨੇਜਿੰਗ  ਡਾਇਰੈਕਟਰ ਦੇਵਪ੍ਰਿਆ ਤਿਆਗੀ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ  ਕਿ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਪਬਲਿਕ ਟਰਾਂਸਪੋਰਟਾਂ ਵਿਚ 50 ਤੱਕ ਯਾਤਰੀ ਬਿਨਾਂ ਸਮਾਜਿਕ ਦੂਰੀ ਬਣਾਏ ਸਫ਼ਰ ਕਰ ਰਹੇ ਹਨ ਅਤੇ ਹੋਟਲਾਂ ਵਿਚ ਡਾਇਨਿੰਗ ਦੌਰਾਨ ਵੀ ਸਮਾਜਿਕ ਦੂਰੀ ਨਹੀਂ ਬਣੀ ਰਹਿੰਦੀ ਜਦਕਿ ਆਈਲਜ਼ ਇੰਸਟੀਚਿਊਟਸ ਵਿਚ ਹਰ ਇਕ ਕਲਾਸ ਵਿਚ ਲਿਮਟਿਡ ਸਿੱਖਿਆਰਥੀ ਬਿਠਾ ਕੇ ਟਰੇਨਿੰਗ ਦਿੱਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਸਰਕਾਰ ਸਿੱਖਿਆ ਸੰਸਥਾਵਾਂ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦੇ ਰਹੀ । ਉਹਨਾਂ ਤਰਕ ਦਿੰਦਿਆਂ ਆਖਿਆ ਕਿ ਜੇਕਰ ਕਰੋਨਾ ਬੱਸਾਂ ਅਤੇ ਹੋਟਲਾਂ ਵਿਚ ਨਹੀਂ ਫੈਲ ਸਕਦਾ ਤਾਂ ਸਿੱਖਿਆ ਸੰਸਥਾਨਾਂ ਵਿਚ ਕਰੋਨਾ ਦੀ ਸੰਭਾਵਨਾ ਨੂੰ ਕਿਉਂ ਦੇਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਵਿਚ ਜਾਗਰੂਕ ਅਤੇ ਪੜ੍ਹਿਆ ਲਿਖਿਆ ਵਰਗ ਆਉਂਦਾ ਹੈ ਅਤੇ ਉਹਨਾਂ ਨੂੰ ਇਕ ਇਕ ਕੁਰਸੀ ਛੱਡ ਕੇ ਬਿਠਾਇਆ ਜਾ ਸਕਦਾ ਹੈ ਜਦਕਿ ਪਬਲਿਕ ਟਰਾਂਸਪੋਰਟਾਂ ਵਿਚ ਸਾਰੇ ਵਰਗ ਦੇ ਲੋਕ ਬਿਨਾ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਸਫ਼ਰ ਕਰ ਰਹੇ ਹਨ। ਦੇਵ ਪਿ੍ਰਆ ਤਿਆਗੀ ਨੇ ਆਖਿਆ ਕਿ ਸਰਕਾਰ ਲੌਕਡਾਊਨ ਵਿਚ ਦਿੱਤੀ ਢਿੱਲ ’ਤੇ ਦੋਗਲੀ ਨੀਤੀ  ਨਾ ਅਪਣਾਵੇ ਅਤੇ ਸਿਧਾਂਤਕ ਸੋਚ ਅਪਣਾ ਕੇ ਇਸ ਤਰਾਂ ਦੀ ਛੋਟਾਂ ਦੇਵੇ ਤਾਂ ਕਿ ਕਰੋਨਾ ਸੰਕਰਮਣ ਤੋਂ ਵੀ ਬਚਾਅ ਹੋ ਸਕੇ ਅਤੇ ਸਮਾਜਿਕ ਦੂਰੀ ਆਦਿ ਮਾਪਦੰਡਾਂ ਨੂੰ ਅਪਣਾ ਕੇ ਜ਼ਿੰਦਗੀ ਨੂੰ ਦੁਬਾਰਾ ਲੀਹ ’ਤੇ ਲਿਆਉਂਦਿਆਂ ਹਜ਼ਾਰਾਂ ਨੌਜਵਾਨਾਂ ਨੂੰ ਬੇਰੋਜ਼ਗਾਰ ਹੋਣ ਤੋਂ ਬਚਾਇਆ ਜਾ ਸਕੇ। * ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -