ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਅਕਾਲੀ ਆਗੂਆਂ ਨੇ ਪੈਟਰੋਲ ਡੀਜ਼ਲ ਦੇ ਵਧੇ ਰੇਟਾਂ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਬਾਘਾ ਪੁਰਾਣਾ 7 ਜੁਲਾਈ (ਰਾਜਿੰਦਰ ਸਿੰਘ ਕੋਟਲਾ)ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਅਤੇ ਕੈਪਟਨ ਸਵਾਰ ਖਿਲਾਫ ਡੀਜ਼ਲ ਪੈਟਰੋਲ ਦੇ ਰੇਟ ਵਾਧੇ ਤਾਲਾਬੰਦੀ ਦੌਰਾਨ ਰਾਸ਼ਨ ਸਮੱਗਰੀ ਦੀ ਵੰਡ ਪ੍ਰਣਾਲੀ ਵਿੱਚ ਘਪਲੇਬਾਜ਼ੀ ਨੀਲੇ ਕਾਰਡਾਂ ਵਿਚ ਪੱਖਪਾਤ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਤੋਂ ਇਲਾਵਾ ਪਿੰਡਾਂ ਵਿੱਚ ਵੀ ਹੱਲਾ ਬੋਲ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ ਧਰਨੇ ਨੂੰ ਪ੍ਰਮੁੱਖ ਅਕਾਲੀ ਆਗੂਆਂ ਬਾਲ ਕ੍ਰਿਸ਼ਨ ਬਾਲੀ, ਅਮਰਜੀਤ ਸਿੰਘ ਮਾਣੂੰਕੇ ,ਪਵਨ ਢੰਡ, ਜਗਸੀਰ ਸਿੰਘ ਲੰਗੇਆਣਾ, ਨੰਦ ਸਿੰਘ ਬਰਾੜ, ਸੰਤ ਰਾਮ ਭੰਡਾਰੀ ,ਬਲਜੀਤ ਗੂੰਗਾ ਨੇ ਸੰਬੋਧਨ ਕੀਤਾ ,ਜਥੇਦਾਰ ਮਾਹਲਾ ਨੇ ਕਿਹਾ ਕਿ ਪੈਟਰੋਲ ਪਦਾਰਥਾਂ ਦੇ ਰੇਟ ਵਧਣ ਨਾਲ ਕਿਸਾਨੀ ਉਦਯੋਗ ਵਪਾਰੀ ਸਮੇਤ ਆਮ ਜਨਤਾ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਲੇਕਿਨ ਦੋਨੋਂ ਸਰਕਾਰਾਂ ਵੱਲੋਂ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਤਾਲਾਬੰਦੀ ਦੀ ਮਾਰ ਝੱਲ ਰਹੇ ਲੋਕਾਂ ਦਾ ਕਚੂੰਬਰ ਨਿਕਲ ਗਿਆ ਹੈ ਇੱਥੋਂ ਤੱਕ ਕਿ ਰਾਸ਼ਨ ਵੰਡ ਪ੍ਰਣਾਲੀ ਵਿੱਚ ਜਿੱਥੇ ਵੱਡੀ ਘਪਲੇਬਾਜ਼ੀ ਹੋਈ ਹੈ ਉੱਥੇ ਰੋਜ਼ ਦੇ ਪੁਲਿਸ ਰਾਹੀਂ ਸਰਕਾਰ ਵੱਲੋਂ ਕਟਵਾਏ ਜਾਂਦੇ ਚਲਾਨਾਂ ਕਾਰਨ ਲੋਕਾਂ ਨੂੰ ਘਰਾਂ ਦਾ ਰਾਸ਼ਨ ਲਿਜਾਣਾ ਔਖਾ ਹੋ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਤਾਲਾਬੰਦੀ ਦੌਰਾਨ ਭਾਰੀ ਮੁਸ਼ਕਲ ਦਾ ਸਾਹਮਣਾ ਕਰਨ ਵਾਲੇ ਕਿਸੇ ਵੀ ਵਰਗ ਨੂੰ ਬਿੱਲਾਂ ਅਤੇ ਟੈਕਸਾਂ ਵਿੱਚ ਕੋਈ ਛੋਟ ਨਹੀਂ ਦਿੱਤੀ ਗਈ ਅਤੇ ਜੁਰਮਾਨਿਆਂ ਸਮੇਤ ਵਸੂਲੇ ਜਾ ਰਹੇ ਹਨ ਜੋ ਬਰਦਾਸ਼ਤ ਤੋਂ ਬਾਹਰ ਹੈ ਇਸ ਮੌਕੇ ਰਾਕੇਸ਼ ਤੋਤਾ ਬਲਵਿੰਦਰ ਗਰਗ ਪਵਨ ਗੋਇਲ ਰਣਜੀਤ ਝੀਤੇ ਸੁਰਿੰਦਰ ਬਾਂਸਲ ਡੀ ਐੱਮ ਬਿੱਟੂ ਸੋਬਤ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਸਨ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ