ਸਮੁੱਚੇ ਪੰਜਾਬ ਲਈ ਵਰਦਾਨ ਸਿੱਧ ਹੋਵੇਗਾ ਮੋਗਾ ਵਿਚ ਉਸਾਰਿਆ ਜਾ ਰਿਹਾ ਆਯੂਸ਼ ਹਸਪਤਾਲ -- ਵਿਧਾਇਕ ਡਾ. ਹਰਜੋਤ ਕਮਲ

ਮੋਗਾ, 7 ਜੁਲਾਈ (ਜਸ਼ਨ) : ਮੋਗਾ ਵਿਚ ਉਸਾਰਿਆ ਜਾ ਰਿਹਾ  ਆਯੂਸ਼ ਹਸਪਤਾਲ ਸਿਰਫ ਮੋਗਾ ਲਈ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਲਈ ਵਰਦਾਨ ਸਿੱਧ ਹੋਵੇਗਾ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਆਯੂਰਵੈਦਿਕ, ਯੋਗਾ, ਨੈਚਿਉਰੋਪੈਥੀ, ਯੂਨਾਨੀ, ਸਿੱਧਾ ਅਤੇ ਹੋਮਿਉਪੈਥੀ ਇਲਾਜ਼ ਪੱਧਤੀਆਂ ਵਾਲੇ ਉਸਾਰੇ ਜਾ ਰਹੇ ਹਸਪਤਾਲ ਦਾ ਜਾਇਜ਼ਾ ਲੈਂਦੇ ਹੋਏ ਡਾਕਟਰ ਹਰਜੋਤ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਬਚਨਬੱਧ ਹੈ। ਡਾਕਟਰ ਹਰਜੋਤ ਨੇ ਕਿਹਾ ਕਿ  ਇਸੇ  ਮੰਤਵ ਨੂੰ ਪੂਰਾ ਕਰਨ ਅਤੇ  ਰਿਵਾਇਤੀ ਦਵਾਈ ਦੀ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਮੋਗਾ ਜ਼ਿਲ੍ਹੇ ਦੇ ਪਿੰਡ ਦੁਨੇਕੇ ਵਿਖੇ ਪੰਜ ਕਨਾਲਾਂ ਜਮੀਨ ਤੇ ਬਣਨ ਵਾਲੇ 50 ਬਿਸਤਰਿਆਂ ਵਾਲੇ ਆਯੂਸ਼ ਹਸਪਤਾਲ ਦੇ ਪ੍ਰੋਜੈਕਟ ਲਈ  9 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। । ਇਸ ਮੌਕੇ ਵਿਧਾਇਕ ਮੋਗਾ ਡਾ. ਹਰਜੋਤ ਕਮਲ ਨੇ ਕਿਹਾ ਕਿ ਇਸ ਹਸਪਤਾਲ ਵਿੱਚ 3 ਕਰੋੜ ਫਰਨੀਚਰ ਅਤੇ ਹੋਰ ਸਮਾਨ ਲਈ ਰੱਖਿਆ ਜਾਣਾ ਹੈ ਜਦਕਿ 6 ਕਰੋੜ ਰੁਪਏ ਦੀ ਲਾਗਤ ਨਾਲ ਇਸਦੀ ਇਮਾਰਤ ਦੀ ਉਸਾਰੀ ਹੋਵੇਗੀ। ਉਹਨਾਂ  ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਤੋਂ ਬਾਅਦ, ਮੋਗਾ, ਪੰਜਾਬ ਦਾ ਦੂਜਾ ਜ਼ਿਲ੍ਹਾ ਹੋਵੇਗਾ ਜਿੱਥੇ ਕਿ ਰਾਸ਼ਟਰੀ ਆਯੂਸ਼ ਮਿਸ਼ਨ ਦੀ ਆਯੂਸ਼ ਸੇਵਾ ਤਹਿਤ ਇਸ ਆਯੂਸ਼ ਹਸਪਤਾਲ ਦੀ ਉਸਾਰੀ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾਕਟਰ ਹਰਜੋਤ ਨੇ ਦੱਸਿਆ ਕਿ  ਮੋਗਾ ਵਾਸੀਆਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਦੀ ਇੱਛਾ ਕਾਰਣ ਹੀ ਉਹਨਾਂ ਨਿਰੰਤਰ ਯਤਨ ਕੀਤੇ ਅਤੇ ਆਯੂਸ਼ ਹਸਪਤਾਲ ਮੋਗਾ ਵਿੱਚ ਉਸਾਰਿਆ ਜਾ ਰਿਹਾ ।  ਉਨ੍ਹਾਂ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਗਵਾਹੀ ਵਾਲੀ ਸਰਕਾਰ ਦੀਆਂ ਚੰਗੀਆਂ ਪਾਲਿਸੀਆਂ ਕਰਕੇ ਹੀ ਮੋਗਾ ਵਾਸੀ ਆਯੂਸ਼ ਹਸਪਤਾਲ ਦੀਆਂ ਸੇਵਾਵਾਂ ਦਾ ਲਾਭ ਪ੍ਰਾਪਤ ਕਰਨਗੇ।  ਉਨ੍ਹਾਂ ਕਿਹਾ ਕਿ ਮੋਗਾ ਵਾਸੀਆਂ ਨੂੰ ਇੱਕ ਛੱਤ ਥੱਲੇ ਸਾਰੀਆਂ ਪੈਥੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਹਨਾਂ ਆਖਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਹੁਣ ਸਾਰੀ ਦੁਨੀਆ ਮੰਨ ਚੁੱਕੀ ਹੈ ਕਿ ਕੁਦਰਤੀ ਇਲਾਜ਼ ਪ੍ਰਣਾਲੀ ਹੀ ਕੋਰੋਨਾ ਨੂੰ ਹਰਾ ਸਕਦੀ ਹੈ ਤਾਂ ਅਜਿਹੇ ਵਿਚ ਮੋਗਾ ਦੇ ਇਸ ਆਯੂਸ਼ ਹਸਪਤਾਲ ਦੇ ਅਹਿਮੀਅਤ ਹੋਰ ਵੀ ਵੱਧ ਗਈ ਹੈ । ਉਹਨਾਂ   'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ  ਕਿ ਉਹ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮੋਹਿੰਦਰਾ ਅਤੇ  ਕੈਬਨਿਟ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਮੇਰੇ ਸੁਪਨਿਆਂ ਦੇ ਪ੍ਰੋਜੈਕਟ ਦੀ ਤਾਮੀਰ ਲਈ ਪੂਰਨ ਸਹਿਯੋਗ ਦਿੱਤਾ  । ਵਿਧਾਇਕ ਡਾਕਟਰ ਹਰਜੋਤ ਕਮਲ ਨੇ ਕਿਹਾ ਕੇ ਬੇਸ਼ੱਕ ਇਹ ਹਸਪਤਾਲ ਮਈ 2021 ਤੱਕ ਮੁਕੰਮਲ ਹੋ ਜਾਵੇਗਾ ਪਰ ਉਹਨਾਂ ਦੀ ਕੋਸ਼ਿਸ਼ ਹੈ ਕਿ ਇਸ ਤੋਂ ਪਹਿਲਾਂ ਹੀ ਉਸਾਰੀ ਮੁਕੰਮਲ ਕਰਕੇ ਲੋਕਾਂ ਦੇ ਸੇਵਾ ਆਰੰਭ ਦਿੱਤੀ ਜਾਵੇ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ