ਓਪਨ ਬੋਰਡ (ਪੀਐਸਈਬੀ) ਦੇ ਹਜਾਰਾਂ ਵਿਦਿਆਰਥੀ ਅਤੇ ਮਾਪੇ ਨਤੀਜੇ ਨੂੰ ਲੈ ਕੇ ਦਰ ਦਰ ਦੀਆਂ ਖਾ ਰਹੇ ਨੇ ਠੋਕਰਾਂ, ਰੈਗੂਲਰ ਵਿਦਿਆਰਥੀਆਂ ਵਾਂਗ ਕੀਤਾ ਜਾਵੇ ਪਾਸ --ਵਿਧਾਇਕ ਸਿਮਰਜੀਤ ਸਿੰਘ ਬੈਂਸ

Tags: 

ਲੁਧਿਆਣਾ, 6 ਜੁਲਾਈ (ਜਸ਼ਨ) :  ਕਰੋਨਾ ਮਹਾਮਾਰੀ ਫੈਲਣ ਨਾਲ ਜਿੱਥੇ ਇੱਕ ਪਾਸੇ ਦੁਨੀਆਂ ਭਰ ਦਾ ਚੱਕਾ ਜਾਮ ਹੋ ਕੇ ਰਹਿ ਗਿਆ ਹੈ ਉੱਥੇ ਅਨੇਕਾਂ ਬੋਰਡਾਂ ਅਤੇ ਯੂਨਵਰਸਿਟੀਆਂ ਵਲੋਂ ਇਸ ਵਰ•ੇ ਵਿਦਿਆਰਥੀਆਂ ਦੇ ਨਤੀਜੇ ਬਿਨਾਂ ਇਮਤਿਹਾਨਾਂ ਦੇ ਹੀ ਐਲਾਨ ਦਿੱਤੇ ਗਏ ਹਨ ਅਤੇ ਹਾਲ ਹੀ ਵਿੱਚ ਯੂਨੀਵਰਸਿਟੀਆਂ ਵਿੱਚ ਪੜਦੇ ਬੱਚਿਆਂ ਨੂੰ ਪਾਸ ਕਰਨ ਦਾ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰ ਦਿੱਤਾ ਹੈ। ਪੰਜਾਬ ਸਰਕਾਰ ਵਲੋਂ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ (ਪੀਐਸਈਬੀ) ਦੇ ਸਹਿਯੋਗ ਨਾਲ ਦਸਵੀਂ ਦੇ ਰੈਗੂਲਰ ਵਿਦਿਆਰਥੀਆਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਪਰ ਓਪਨ ਬੋਰਡ ਰਾਹੀਂ 10ਵੀਂ ਜਮਾਤ ਕਰਨ ਵਾਲੇ ਵਿਦਿਆਰਥੀਆਂ ਦਾ ਨਤੀਜਾ ਅਜੇ ਤੱਕ ਐਲਾਨ ਨਹੀਂ ਕੀਤਾ ਗਿਆ। ਇਸ ਸਬੰਧੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਰੈਗੂਲਰ ਵਿਦਿਆਰਥੀਆਂ ਵਾਂਗ ਹੀ ਇਨ•ਾਂ ਓਪਨ ਬੋਰਡ ਰਾਹੀਂ 10ਵੀਂ ਕਰਨ ਵਾਲਿਆਂ ਦਾ ਨਤੀਜਾ ਘੋਸ਼ਿਤ ਕੀਤਾ ਜਾਵੇ।
ਵਿਧਾਇਕ ਬੈਂਸ ਕੋਟ ਮੰਗਲ ਸਿੰਘ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ•ਾਂ ਕਿਹਾ ਕਿ ਦਸਵੀਂ ਰੈਗੂਲਰ ਵਿਦਿਆਰਥੀਆਂ ਦੇ ਨਤੀਜੇ ਦਾ ਐਲਾਨ ਹੋਣ ਤੋਂ ਬਾਅਦ 10ਵੀਂ ਦੇ ਹੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਰਾਹੀਂ ਓਪਨ ਬੋਰਡ ਦੇ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ ਕਿ ਉਨ•ਾਂ ਦੇ ਬੱਚਿਆਂ ਦੇ ਭਵਿੱਖ ਨਾਲ ਸਰਕਾਰ ਅਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅਧਿਕਾਰੀ ਖਿਲਵਾੜ ਕਰ ਰਹੇ ਹਨ, ਕਿਉਂਕਿ ਓਪਨ ਬੋਰਡ ਦੇ ਵਿਦਿਆਰਥੀ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅਧੀਨ ਬੋਰਡ ਵਲੋਂ ਜਾਰੀ ਸ਼ਰਤਾਂ ਅਤੇ ਹਿਦਾਇਤਾਂ ਮੁਤਾਬਿਕ ਹੀ ਜਿੱਥੇ ਦਾਖਲਾ ਭਰਦੇ ਹਨ ਉੱਥੇ ਰੈਗੂਲਰ ਵਿਦਿਆਰਥੀਆਂ ਵਾਂਗ ਹੀ ਇਮਤਿਹਾਨ ਵੀ ਇਕੱਠੇ ਹੀ ਦਿੰਦੇ ਹਨ ਅਤੇ ਸਾਰੇ ਵਿਦਿਆਰਥੀਆਂ ਦੇ ਇਮਤਿਹਾਨ ਵੀ ਸਰਕਾਰ ਵਲੋਂ ਬਣਾਏ ਗਏ ਨਿਯਮਾਂ ਮੁਤਾਬਿਕ ਅਤੇ ਪ੍ਰਿਖਿਆ ਕੇਂਦਰਾਂ ਵਿੱਚ ਹੀ ਹੁੰਦੇ ਹਨ ਅਤੇ ਇਨ•ਾਂ ਵਿਦਿਆਰਥੀਆਂ ਦੀ ਡੇਟਸ਼ੀਟ ਵੀ ਰੈਗੂਲਰ ਵਿਦਿਆਰਥੀਆਂ ਨਾਲ ਹੀ ਜਾਰੀ ਕੀਤੀ ਜਾਂਦੀ ਹੈ, ਬੋਰਡ ਨੂੰ ਫੀਸਾਂ ਵੀ ਰੈਗੂਲਰ ਵਾਂਗ ਹੀ ਭਰੀਆਂ ਗਈਆਂ ਹਨ। ਉਨ•ਾਂ ਦੱਸਿਆ ਕਿ ਇਸ ਵਾਰ ਵੀ ਬੋਰਡ ਵਲੋ2 ਲਈ ਗਈ ਪ੍ਰੀਖਿਆ ਦੌਰਾਨ ਪੰਜਾਬੀ ਏ ਦਾ ਪੇਪਰ ਵੀ ਓਪਨ ਦੇ ਵਿਦਿਆਰਥੀਆਂ ਵਲੋਂ ਰੈਗੂਲਰ ਦੇ ਵਿਦਿਆਰਥੀਆਂ ਦੇ ਨਾਲ ਹੀ ਬੈਠ ਕੇ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਕਰੋਨਾ ਦੀ ਮਹਾਮਾਰੀ ਫੈਲਣ ਨਾਲ ਹੀ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਵਿਧਾਇਕ ਬੈਂਸ ਨੇ ਕਿਹਾ ਕਿ ਰੈਗੂਲਰ ਵਿਦਿਆਰਧੀਆਂ ਦੇ ਨਤੀਜੇ ਬੇਸ਼ੱਕ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਲੋਂ ਐਲਾਨ ਦਿੱਤੇ ਗਏ ਪਰ ਤਕਰੀਬ ਇੱਕ ਮਹੀਨੇ ਹੋਰ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਅਤੇ ਪੀਐਸਈਬੀ ਵਲੋਂ ਅਜੇ ਤੱਕ ਓਪਨ ਬੋਰਡ ਦੇ ਵਿਦਿਆਰਥੀਆਂ ਦਾ ਨਤੀਜਾ ਅਜੇ ਤੱਕ ਐਲਾਨਿਆਂ ਨਹੀਂ ਗਿਆ, ਜਿਸ ਸਬੰਧੀ ਅਨੇਕਾਂ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਚਿੰਤਾ ਪਾਈ ਜਾ ਰਹੀ ਹੈ ਅਤੇ ਵਿਦਿਆਰਥੀ ਅਤੇ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਹਨ। ਵਿਧਾਇਕ ਬੈਂਸ ਨੇ ਕਿਹਾ ਕਿ  ਬੋਰਡ ਵਲੋਂ ਓਪਨ ਬੋਰਡ ਦੇ ਵਿਦਿਆਰਥੀਆਂ ਦਾ ਵੀ ਨਤੀਜਾ ਐਲਾਨਿਆਂ ਜਾਵੇ। ਉਨ•ਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਸੂਬੇ ਭਰ ਵਿੱਚ ਓਪਨ ਬੋਰਡ ਦੇ 10ਵੀਂ ਅਤੇ 12ਵੀਂ ਦੇ ਕਰੀਬ 50 ਹਜਾਰ ਤੋਂ ਉੱਪਰ ਵਿਦਿਆਰਥੀ ਹਨ ਅਤੇ ਇਨ•ਾਂ ਵਿਦਿਆਰਥੀਆਂ ਦਾ ਨਤੀਜਾ ਵੀ ਰੈਗੂਲਰ ਵਿਦਿਆਰਥੀਆਂ ਵਾਂਗ ਹੀ ਐਲਾਨਿਆ ਜਾਵੇ।