ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹੈਲਥ ਵਰਕਰ ਹੋ ਰਹੇ ਹਨ ਕਰੋਨਾ ਦੇ ਸ਼ਿਕਾਰ-ਲੂੰਬਾ,ਇੱਕ ਹੋਰ ਸਿਹਤ ਕਾਮਾ ਹੋਇਆ ਕਰੋਨਾ ਦਾ ਸ਼ਿਕਾਰ

Tags: 

ਮੋਗਾ 5 ਜੁਲਾਈ (ਜਸ਼ਨ) :  10300 ਦੇ ਮੁਢਲੇ ਗ੍ੇਡ ਤੇ ਪਿਛਲੇ ਲਗਭਗ ਡੇਢ ਸਾਲ ਤੋਂ ਸਿਹਤ ਵਿਭਾਗ ਵਿੱਚ ਰੈਗੂਲਰ ਤੌਰ ਤੇ ਸੇਵਾਵਾਂ ਨਿਭਾ ਰਹੇ ਮਲਟੀਪਰਪਜ਼ ਹੈਲਥ ਵਰਕਰ ਮੇਲ ਇਸ ਵਕਤ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਦੇ ਜਾਂਬਾਜ ਯੋਧੇ ਹੋਣ ਦੇ ਬਾਵਜੂਦ ਵੀ ਜਿੱਥੇ ਕਰੋਨਾ ਵਰਗੀ ਮਹਾਂਮਾਰੀ ਦਾ ਸ਼ਿਕਾਰ ਹੋ ਰਹੇ ਹਨ, ਉਸਤੋਂ ਜਿਆਦਾ ਸਰਕਾਰੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਹਨ । ਤਾਜਾ ਮਾਮਲਾ ਪਟਿਆਲਾ ਜਿਲ੍ਹੇ ਦੀ ਪੀ.ਐਚ.ਸੀ. ਸ਼ੁਤਰਾਣਾ ਨਾਲ ਸਬੰਧਿਤ ਹੈ, ਜਿੱਥੇ ਸਬ ਸੈਂਟਰ ਅਰਨੈਟੂ ਦਾ ਇੱਕ ਮੁਢਲੀ ਤਨਖਾਹ ਤੇ ਕੰਮ ਕਰ ਰਿਹਾ ਵਰਕਰ ਹਰਸਿਮਰਨਜੀਤ ਸਿੰਘ ਕਰੋਨਾ ਪਾਜਿਟਿਵ ਹੋ ਚੁੱਕਿਆ ਹੈ ਤੇ ਇਸ ਵੇਲੇ ਆਪਣੇ ਘਰ ਵਿੱਚ ਇਕਾਂਤਵਾਸ ਤੇ ਚੱਲ ਰਿਹਾ ਹੈ।  ਇਹ ਵਰਕਰ ਸਰਕਾਰ ਤੋਂ ਸਿਰਫ ਇਹੀ ਮੰਗ ਕਰ ਰਹੇ ਹਨ ਕਿ ਫਰੰਟਲਾਈਨ ਤੇ ਕੰਮ ਕਰਨ ਦੇ ਬਦਲੇ ਵਿੱਚ ਸਰਕਾਰ ਸਾਡਾ ਪ੍ੋਬੇਸ਼ਨ ਪੀਰੀਅਡ ਦੋ ਸਾਲ ਕਰਕੇ ਪੂਰਾ ਸਕੇਲ ਦੇਵੇ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਨਿਯਮ ਨੂੰ ਲਾਗੂ ਕਰਦੇ ਹੋਏ ਪਿਛਲੇ ਸਮੇਂ ਦੀ ਵੀ ਪੂਰੀ ਤਨਖਾਹ ਦਿੱਤੀ ਜਾਵੇ।   ਸਿਹਤ ਵਿਭਾਗ ਨਾਲ ਸਬੰਧਿਤ ਵੱਖ ਵੱਖ ਜੱਥੇਬੰਦੀਆਂ ਸਮੇਤ ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਫੀਮੇਲ ਯੂਨੀਅਨ 12 ਸਾਲ ਤੋਂ ਐਨ.ਐਚ.ਐਮ. ਅਤੇ 2211 ਹੈਡ ਅਧੀਨ ਠੇਕੇ ਤੇ ਕੰਮ ਕਰ ਰਹੀਆਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਪੱਕਾ ਕਰਨ ਅਤੇ ਇਹਨਾਂ 1263 ਕਾਮਿਆਂ ਦੀ ਮੰਗ ਨੂੰ ਵਾਰ ਵਾਰ ਸਰਕਾਰ ਅੱਗੇ ਉਠਾ ਰਹੇ ਹਨ ਪਰ ਸਰਕਾਰ ਅਤੇ ਸਿਹਤ ਮੰਤਰੀ ਇਸ ਸਬੰਧੀ ਹਾਲੇ ਤੱਕ ਕੋਈ ਵੀ ਢੁਕਵਾਂ ਕਦਮ ਚੁੱਕਣ ਵਿੱਚ ਅਸਮਰੱਥ ਰਹੇ ਹਨ, ਉਲਟਾ ਸਰਕਾਰ ਇਹਨਾਂ ਕੰਟ੍ੈਕਟ ਵਰਕਰਾਂ ਦੀ ਅਣਦੇਖੀ ਕਰਕੇ 600 ਪੋਸਟਾਂ ਤੇ ਰੈਗੂਲਰ ਭਰਤੀ ਕਰਨ ਜਾ ਰਹੀ ਹੈ । ਇਸ ਸਬੰਧੀ ਪ੍ੈਸ ਨੂੰ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੀਨੀਅਰ ਆਗੂ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਸਰਕਾਰ ਇਹਨਾਂ 1263 ਵਰਕਰਾਂ ਦੀ ਮੰਗ ਨੂੰ ਗੰਭੀਰਤਾ ਨਾਲ ਲਵੇ ਤੇ ਪ੍ੋਬੇਸ਼ਨ ਪੀਰੀਅਡ ਦੀ ਸ਼ਰਤ ਨੂੰ ਖਤਮ ਕਰਕੇ ਤੁਰੰਤ ਪੂਰਾ ਸਕੇਲ ਦੇਣ ਦਾ ਐਲਾਨ ਕਰੇ । ਉਹਨਾਂ ਕਿਹਾ ਕਿ ਸਰਕਾਰ ਫੀਮੇਲ ਵਰਕਰ ਦੀਆਂ 600 ਪੋਸਟਾਂ ਕੱਢ ਕੇ ਇਹ ਮੰਨ ਚੁੱਕੀ ਹੈ ਕਿ ਉਸ ਨੂੰ ਸਿਹਤ ਵਿਭਾਗ ਵਿੱਚ 600 ਰੈਗੂਲਰ ਕਾਮਿਆਂ ਦੀ ਜਰੂਰਤ ਹੈ ਫਿਰ ਸਰਕਾਰ ਦੀ ਅਜਿਹੀ ਕਿਹੜੀ ਮਜਬੂਰੀ ਹੈ ਕਿ ਉਹ 12-13 ਸਾਲ ਤੋਂ ਠੇਕੇ ਤੇ ਸਿਹਤ ਵਿਭਾਗ ਵਿੱਚ ਤਨਦੇਹੀ ਨਾਲ ਸੇਵਾ ਨਿਭਾ ਰਹੀਆਂ ਅਤੇ ਕਰੋਨਾ ਦੌਰਾਨ ਫਰੰਟਲਾਈਨ ਤੇ ਕੰਮ ਕਰ ਰਹੀਆਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਇਹਨਾਂ ਪੋਸਟਾਂ ਤੇ ਅਡਜਸਟ ਕਰਨ ਤੋਂ ਕੰਨੀ ਕਤਰਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਇਹਨਾਂ ਬੇਤੁਕੇ ਫੈਸਲਿਆਂ ਕਾਰਨ ਸਿਹਤ ਵਿਭਾਗ ਦੇ ਰੈਗੂਲਰ, ਕੰਟ੍ੈਕਟ ਅਤੇ ਵੱਖ ਵੱਖ ਸਕੀਮਾਂ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਵਿੱਚ ਵਿਆਪਕ ਗੁੱਸੇ ਦੀ ਲਹਿਰ ਪੈਦਾ ਹੋ ਰਹੀ ਹੈ, ਜੋ ਕਿਸੇ ਵੀ ਵੇਲੇ ਜਵਾਲਾਮੁਖੀ ਬਣ ਕੇ ਫੁੱਟ ਸਕਦੀ ਹੈ। ਇਸ ਲਈ ਸਿਹਤ ਮੰਤਰੀ ਪੰਜਾਬ ਨੂੰ ਅਪੀਲ ਹੈ ਕਿ ਉਹ ਹੋਰ ਵਿਭਾਗਾਂ ਦੀ ਟੈਨਸ਼ਨ ਛੱਡ ਕੇ ਆਪਣੇ ਵਿਭਾਗ ਦੀ ਸਾਰ ਲੈਣ ਤੇ ਕਰਮਚਾਰੀਆਂ ਵਿੱਚ ਪਾਈ ਜਾ ਰਹੀ ਨਾਰਾਜਗੀ ਨੂੰ ਸਮਾਂ ਰਹਿੰਦਿਆਂ ਦੂਰ ਕਰਨ ਦੀ ਕੋਸ਼ਿਸ਼ ਕਰਨ, ਨਹੀਂ ਤਾਂ ਸਿੱਟੇ ਭਿਆਨਕ ਹੋ ਸਕਦੇ ਹਨ, ਜਿਸ ਦੀ ਨਿਰੋਲ ਜਿੰਮੇਵਾਰੀ ਸਿਹਤ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਦੀ ਹੋਵੇਗੀ । ਉਹਨਾਂ ਹਰਸਿਮਰਨਜੀਤ ਸਿੰਘ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦਿਆਂ ਕਿਹਾ ਕਿ ਸਾਨੂੰ ਅਜਿਹੇ ਯੋਧਿਆਂ ਤੇ ਮਾਣ ਹੈ । ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ  ਮਿਤੀ 6 ਜੁਲਾਈ ਨੂੰ ਦੁਪਹਿਰ 1 ਵਜੇ ਇਹਨਾਂ ਕਾਮਿਆਂ ਦੇ ਹੱਕ ਵਿੱਚ ਸਿਵਲ ਸਰਜਨ ਮੋਗਾ ਦੇ ਰਾਹੀਂ ਸਿਹਤ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਜਾ ਰਹੇ ਹਨ, ਜਿਸ ਵਿੱਚ ਮੋਗਾ ਜਿਲ੍ਹੇ ਨਾਲ ਸਬੰਧਿਤ ਸਿਹਤ ਕਾਮੇ ਭਰਵੀਂ ਸ਼ਮੂਲੀਅਤ ਕਰਨਗੇ। ਇਸ ਮੌਕੇ ਜੱਥੇਬੰਦੀ ਦੇ ਸੀਨੀਅਰ ਆਗੂ ਰੇਸ਼ਮ ਸਿੰਘ ਮਠਾੜੂ, ਚਮਕੌਰ ਸਿੰਘ, ਰਣਜੀਤ ਸਿੰਘ ਸਿੱਧੂ, ਕਰਮਜੀਤ ਸਿੰਘ, ਦਲਜੀਤ ਸਿੰਘ, ਜਸਮੀਤ ਸਿੰਘ, ਦਵਿੰਦਰਪਾਲ ਸਿੰਘ, ਮਨਜਿੰਦਰ ਕੌਰ, ਕਮਲਜੀਤ ਕੌਰ ਅਤੇ ਅਮਨ ਖੋਸਾ ਆਦਿ ਹਾਜਰ ਸਨ।