ਵਿਧਾਇਕ ਡਾ. ਹਰਜੋਤ ਕਮਲ ਦੇ ਨਿਰਦੇਸ਼ ਅਨੁਸਾਰ ਜਤਿੰਦਰ ਅਰੋੜਾ ਦੀ ਅਗਵਾਈ ਚ ਰਾਸ਼ਨ ਕਾਰਡ ਬਣਾਉਣ ,ਪੈਨਸ਼ਨ ਫਾਰਮ ਭਰਨ ਅਤੇ ਰਾਸ਼ਨ ਵੰਡਣ ਵਾਸਤੇ ਵਾਰਡ ਨੰਬਰ 2 ਚ ਲਾਇਆ ਕੈਂਪ

Tags: 

ਮੋਗਾ, 5 ਜੁਲਾਈ (ਜਸ਼ਨ) :  ਵਿਧਾਇਕ ਡਾ. ਹਰਜੋਤ ਕਮਲ ਦੇ ਨਿਰਦੇਸ਼ ਅਨੁਸਾਰ ਸੀਨੀਅਰ ਕਾਂਗਰਸੀ ਆਗੂ  ਜਤਿੰਦਰ ਅਰੋੜਾ ਦੀ ਅਗਵਾਈ ਵਿੱਚ ਲੋਕਾਂ ਦੀ ਸਹੂਲਤ ਲਈ ਰਾਸ਼ਨ ਕਾਰਡ  ਬਣਾਉਣ  ,ਪੈਨਸ਼ਨ ਫਾਰਮ ਭਰਨ ਅਤੇ ਰਾਸ਼ਨ  ਵੰਡਣ  ਵਾਸਤੇ ਵਾਰਡ ਨੰਬਰ 2 ਚ ਕੈਂਪ ਲਾਇਆ ਗਿਆ  ।  ਕਰੋਨਾ ਮਹਾਂਮਾਰੀ ਦੇ ਦੌਰਾਨ  ਲੋਕਾਂ ਦੇ ਨੀਲੇ ਕਾਰਡ, ਬੁਢਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ਦੇ ਫਾਰਮ ਭਰੇ ਗਏ ਅਤੇ ਜਿਨਾਂ ਲੋਕਾਂ ਦੇ ਨਾਮ ਨੀਲੇ ਕਾਰਡ ਤੋਂ ਕੱਟੇ ਗਏ ਸੀ ਉਹਨਾਂ ਨੂੰ  ਰਾਸ਼ਨ ਦਿੱਤਾ ਗਿਆ । ਇਸ ਮੌਕੇ ਵਾਰਡ ਨੰਬਰ ਦੋ ਦੇ ਇੰਚਾਰਜ ਜਤਿੰਦਰ ਅਰੋੜਾ  ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਮੋਗਾ ਦੇ ਵਿਧਾਇਕ ਡਾਕਟਰ  ਹਰਜੋਤ ਕਮਲ ਦੇ ਦਿੱਸ਼ਾ ਨਿਰਦੇਸ਼ਾਂ ਤੇ ਲੋਕਾਂ ਨੂੰ ਘਰ ਘਰ ਸਹੂਲਤਾਂ ਮੁਹਈਆ ਕਰਵਾਉਣ ਲਈ  ਅੱਜ ਦਾ ਕੈਂਪ ਲਗਾਇਆ ਗਿਆ ਹੈ ।  ਉਹਨਾਂ  ਕਿਹਾ ਕਿ  ਹਰ ਤਰਾਹ ਦੇ ਪੈਨਸ਼ਨ ਅਤੇ ਰਾਸ਼ਨ ਕਾਰਡ ਬਣਵਾ ਕੇ ਦੇਣ ਲਈ ਓਹਨਾ ਵਲੋਂ ਨਿਰੰਤਰ ਯਤਨ ਜਾਰੀ ਰਹਿਣਗੇ ।  ਓਹਨਾ ਕਿਹਾ ਕਿ ਵਿਧਾਇਕ ਡਾਕਟਰ  ਹਰਜੋਤ ਕਮਲ ਵਲੋਂ ਓਹਨਾ ਨੂੰ ਦਿਸ਼ਾ  ਨਿਰਦੇਸ਼ ਦਿਤੇ ਗਏ ਹਨ ਕਿ  ਕੋਈ ਵੀ ਵਿਅਕਤੀ ਕੋਰੋਨਾ ਮਹਾਮਾਰੀ ਦੌਰਾਨ ਭੁੱਖਾ ਨਹੀਂ ਸੌਣਾ ਚਾਹੀਦਾ ,ਇਸ ਕਰਕੇ ਜਿਨ੍ਹਾਂ ਪਰਿਵਾਰਾਂ ਦੇ ਨੀਲੇ  ਕਾਰਡ ਨਹੀਂ  ਵੀ ਬਣੇ ਓਹਨਾ ਨੂੰ ਵੀ ਰਾਸ਼ਨ ਮੁਹਈਆ ਕਰਵਾਇਆ ਗਿਆ ਹੈ ਅਤੇ ਇਹ ਯਤਨ ਕਰਫਿਊ ਆਰੰਭ ਹੋਣ ਤੋਂ ਲੈ ਕੇ ਅੱਜ ਤਕ ਜਾਰੀ ਹਨ ਅਤੇ ਭਵਿੱਖ ਵਿਚ ਵੀ ਜਾਰੀ ਰਹਿਣਗੇ । ਅੱਜ ਦੇ ਕੈੰਪ ਦੌਰਾਨ ਸੰਨੀ ਤੁਲੀ,ਅਨਮੋਲ ਅਰੋੜਾ,ਪ੍ਰਦੀਪ ਪੁਰੀ ,ਸੁਰਜੀਤ ਸਿੰਘ ,ਬੂਟਾ ਸਿੰਘ ,ਜਸਪ੍ਰੀਤ ਵਿੱਕੀ,ਸੰਜੀਵ ਅਰੋੜਾ,ਰਾਜੇਸ਼ ਗੌਡ  ਆਦਿ ਨੇ ਲੋੜਵੰਦਾਂ ਦੇ ਫਾਰਮ ਭਰਨ ਵਿਚ ਸਹਾਇਤਾ ਕੀਤੀ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ