ਅਣਮਿੱਥੇ ਸਮੇਂ ਲਈ ਕੀਤਾ ਗਿਆ ਸੀਲ ਡੇਰਾ ਬਾਬਾ ਨਾਨਕ ਨੂੰ,ਲੋਕਾਂ ਨੇ ਕੀਤੀ ਅਣਗਹਿਲੀ , ਵੀਹ ਕੇਸ ਆਏ ਪੌਜ਼ਟਿਵ

Tags: 

 ਮੋਗਾ, 3 ਜੁਲਾਈ (ਜਸ਼ਨ) :  ਪੰਜਾਬ ਦੇ ਵਿੱਚ ਕਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ , ਜੇਕਰ ਗੱਲ ਕਰੀਏ ਡੇਰਾ ਬਾਬਾ ਨਾਨਕ ਦੀ ਤਾਂ ਡੇਰਾ ਬਾਬਾ ਨਾਨਕ ਦੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਕਰੋਨਾ ਦੇ ਕੇਸ ਪਾਜ਼ੇਟਿਵ ਰਹੇ ਹਨ।ਜਿਸ ਦੇ ਚੱਲਦਿਆਂ ਅੱਜ ਡੇਰਾ ਬਾਬਾ ਨਾਨਕ ਦੇ ਬਾਜ਼ਾਰ ਪੁਲੀਸ ਅਤੇ ਪ੍ਰਸ਼ਾਸਨ ਦੇ ਵੱਲੋਂ ਬੰਦ ਕਰਵਾਏ ਗਏ ਅਤੇ ਡੇਰਾ ਬਾਬਾ ਨਾਨਕ ਨੂੰ ਅਣਮਿੱਥੇ ਸਮੇਂ ਲਈ ਸੀਲ ਕਰ ਦਿੱਤਾ ਗਿਆ ਹੈ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੇਰਾ ਬਾਬਾ ਨਾਨਕ ਦੇ ਡੀ ਐਸ ਪੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਵਾਰ ਵਾਰ ਅਪੀਲ ਕੀਤੀ ਜਾ ਰਹੀ ਸੀ ਪਰ ਲੋਕ ਧਿਆਨ ਨਹੀਂ ਸੀ ਦੇ ਰਹੇ ,ਅਤੇ ਹੁਣ ਡੇਰਾ ਬਾਬਾ ਨਾਨਕ ਦੇ ਵਿੱਚ ਕੁੱਲ ਵੀਹ ਮਰੀਜ਼ ਹੋ ਗਏ ਨੇ ਜਿਸ ਦੇ ਚੱਲਦਿਆਂ ਡੇਰਾ ਬਾਬਾ ਨਾਨਕ ਨੂੰ ਅਣਮਿਥੇ ਸਮੇਂ ਦੇ ਲਈ ਸੀਲ ਕਰ ਦਿੱਤਾ ਗਿਆ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਘਰਾਂ ਦੇ ਵਿੱਚ ਹੀ ਰਹੋ ਤਾਂ ਕਿ ਇਸ ਕਰੋਨਾ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇ ।