ਰਵੀਇੰਦਰ ਸਿੰਘ ਮੱਕੜ ਦੇ ਪਦਉਨਤ ਹੋ ਕੇ ਪੀ ਆਰ ਓ ਬਣਨ ਤੇ ਪੱਤਰਕਾਰ ਭਾਈਚਾਰੇ ਨੇ ਦਿਤੀ ਵਧਾਈ

 ਮੋਗਾ, 28 ਜੂਨ (ਜਸ਼ਨ) : ਪੰਜਾਬ ਸਰਕਾਰ ਵਲੋਂ ਨਵਾਂਸ਼ਹਿਰ ਵਿਖੇ ਏ ਪੀ ਆਰ ਓ ਵਜੋਂ ਸੇਵਾ ਨਿਭਾ ਰਹੇ ਰਵੀਇੰਦਰ ਸਿੰਘ ਮੱਕੜ ਨੂੰ ਤਰੱਕੀ ਦੇ ਕੇ ਲੋਕ ਸੰਪਰਕ ਅਤੇ ਸੂਚਨਾ ਅਫਸਰ ਬਣਾਇਆ ਗਿਆ ਹੈ | ਇਸ ਤਰੱਕੀ ਤੇ ਪੱਤਰਕਾਰ ਭਾਈਚਾਰੇ ਨੇ ਉਨ੍ਹਾਂ ਨੂੰ ਵਧਾਈ ਦਿਤੀ ਹੈ l ਵਰਨਣਯੋਗ ਹੈ ਕਿ ਸ਼੍ਰੀ ਮੱਕੜ ਦਸੰਬਰ 2011 ਤੋਂ ਨਵਾਂਸ਼ਹਿਰ ਵਿਖੇ ਸਹਾਇਕ ਲੋਕ ਸੰਪਰਕ ਅਤੇ ਸੂਚਨਾ ਅਫਸਰ ਵਜੋਂ ਤਾਇਨਾਤ ਹਨ ਅਤੇ ਇਸ ਤੋਂ ਪਹਿਲਾ ਉਹ ਪੰਜਾਬੀ ਟ੍ਰਿਬਿਊਨ ਵਿੱਚ ਸਟਾਫ ਕੋਰਸਪੌਂਡੈਂਟ ਵਜੋਂ ਵੀ ਸੇਵਾ ਨਿਭਾ ਚੁਕੇ ਹਨ |ਉਨ੍ਹਾਂ ਦੇ ਪਿਤਾ ਸਵਰਗੀ ਜਗਮੋਹਨ ਸਿੰਘ ਮੱਕੜ ਮਾਛੀਵਾੜਾ ਤੋਂ ਪੱਤਰਕਾਰ ਸਨ l
 ਮੱਕੜ ਨੂੰ ਵਧਾਈ ਦਿਤੀ ਗਈ |