ਭਾਜਪਾ ਦੀ ਆਨਲਾਈਨ ਵਰਚੂਅਲ ਰੈਲੀ ਬਣੀ ਇਕ ਮਿਸਾਲ:ਦੇਵਪ੍ਰਿਆ ਤਿਆਗੀ

ਮੋਗਾ,28 ਜੂਨ (ਜਸ਼ਨ): ਉੱਘੇ ਸਮਾਜਸੇਵੀ  ਅਤੇ ਸਵੈ ਸੇਵਕ ਦੇਵਪ੍ਰਿਆ ਤਿਆਗੀ ਨੇ ਦੱਸਿਆ ਇਸ ਕਰੋਨਾ ਵਾਇਰਸ ਮਹਾਂਮਾਰੀ ‘ਚ ਜਨਸੰਪਰਕ ਇਕ ਬਹੁਤ ਵੱਡੀ ਚੁਣੌਤੀ ਹੈ ਜਿੱਥੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਪੈਂਦਾ ਹੈ। ਇਸ ਚੁਣੌਤੀ ਦਾ ਹੱਲ ਕਰਦੇ ਹੋਏ ਮੋਗਾ ਜ਼ਿਲ੍ਹਾ ਭਾਜਪਾ ਪ੍ਰਧਾਨ ਵਿਨੇ ਸ਼ਰਮਾ ਅਤੇ ਮੋਗਾ ਮੰਡਲ ਪ੍ਰਧਾਨ ਵਰੁਣ ਭੱਲਾ ਦੀ ਅਗਵਾਈ ਵਿਚ ਇਕ ਆਨਲਾਈਨ ਵਰਚੂਅਲ ਰੈਲੀ ਮੋਗਾ ਜ਼ਿਲ੍ਹੇ ‘ਚ ਸਫ਼ਲਤਾ ਪੂਰਵਕ ਕੀਤੀ ਗਈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਲਗਾਤਾਰ ਦੂਜੀ ਵਾਰ ਬਣੀ ਕੇਂਦਰ ਸਰਕਾਰ ਦੀ ਇਕ ਸਾਲ ਦੀਆਂ ਉਪਲੱਬਦੀਆਂ ਅਤੇ ਕਰੋਨਾ ਨਾਲ ਨਿਪਟਣ ਲਈ ਕੇਂਦਰ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਜਨਤਾ ਤੱਕ ਪਹੰੁਚਾਉਣ ਲਈ ਸ਼ਨੀਵਾਰ ਨੂੰ ਪੰਜਾਬ ਬੀ ਜੇ ਪੀ ਦੀ ਇਕ ਵਰਚੂਅਲ ਰੈਲੀ ਆਯੋਜਿਤ ਕੀਤੀ ਗਈ। ਕੇਂਦਰੀ ਮੰਤਰੀ ਨਰਿੰਦਰ ਤੋਮਰ ਅਤੇ ਪੰਜਾਬ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਰੈਲੀ ਨੂੰ ਸੰਬੋਧਿਤ ਕੀਤਾ ਜਿਸ ਦਾ ਲਾਈਵ ਪ੍ਰਸਾਸਰਣ ਇੰਟਰਨੈੱਟ ਦੇ ਮਾਧਿਅਮ ਨਾਲ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ’ਤੇ ਵੀ ਕੀਤਾ ਗਿਆ। ਮੋਗਾ ਮੰਡਲ ਪ੍ਰਧਾਨ ਵਰੁਣ ਭੱਲਾ ਨੇ ਦੱਸਿਆ ਕਿ ਬੀ ਜੇ ਪੀ ਦੇ ਤਮਾਮ ਨੇਤਾ ,ਕਾਰਜਕਰਤਾ ਅਤੇ ਪਦਾਧਿਕਾਰੀ  ਸ਼ੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਪੰਜਾਬ ਦੀ ਵੱਖ ਵੱਖ ਜਗਹ ’ਤੇ ਇਕੱਠਾ ਹੋ ਕੇ ਲਾਈਵ ਪ੍ਰਸਾਸਰਣ ਦੇ ਮਾਧਿਅਮ ‘ਚ ਇਸ ਰੈਲੀ ‘ਚ ਸ਼ਾਮਲ ਹੋਏ। ਮੋਗਾ ਜ਼ਿਲ੍ਹੇ ਦੇ ਭਾਜਪਾ ਕਾਰਜਕਰਤਾਵਾਂ ਦਾ ਜੋਸ਼ ਦੇਖਦੇ ਹੀ ਬਣਦਾ ਸੀ । ਇਸ ਵਰਚੂਅਲ ਆਨਲਾਈਨ ਮੀਟਿੰਗ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਵਿਨੇ ਸ਼ਰਮਾ ,ਮੰਡਲ ਪ੍ਰਧਾਨ ਵਰੁਣ ਭੱਲਾ,ਦੇਵਪਿੰਆ ਤਿਆਗੀ,ਰਾਜੇਸ਼ ਵਰਮਾ ,ਮੋਹਿਤ ਸੂਦ ,ਨਵੀਨ ਬਾਂਸਲ ,ਰਮੇਸ਼ ਗੁਲਾਟੀ ,ਵਿਸ਼ਾਲ ਅਗਰਵਾਲ ,ਰਜਨੀਸ਼ ਸਿੰਗਲਾ,ਸੰੰਚਿਤ ਅਗਰਵਾਲ ਅਤੇ ਹੋਰ ਭਾਜਪਾ ਆਗੂ ਹਾਜ਼ਰ ਸਨ।