ਰਵਨੀਤ ਬਿੱਟੂ ਪੰਜਾਬ ਦੀ ਸ਼ਾਂਤ ਫਿਜਾ ਨੂੰ ਅੱਗ ਲਾਉਣ ਤੋਂ ਬਾਜ ਆਵੇ: ਭਾਈ ਰਣਜੀਤ ਸਿੰਘ ਲੰਗੇਆਣਾ

ਬਾਘਾਪੁਰਾਣਾ 27 ਜੂਨ (ਰਾਜਿੰਦਰ ਸਿੰਘ ਕੋਟਲਾ): ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਕਾਂਗਰਸ ਦੇ ਯੂਥ ਵਿੰਗ ਨੂੰ ਪਿਛਲੇ ਦਿਨੀ ਸਿੱਖ ਹੱਕਾਂ ਅਤੇ ਅਧਿਕਾਰਾਂ ਦੀ ਗੱਲ ਕਰਨ ਵਾਲੇ ਨੌਜਵਾਨਾਂ ਅਤੇ ਸਿੱਖਾਂ ਦੇ ਖਾਲਸਾ ਰਾਜ ਪ੍ਰਤੀ ਗੱਲ ਕਰਨ ਵਾਲੇ ਕਲਾਕਾਰਾਂ ਤੇਂ ਪਰਚੇ ਦਰਜ ਕਰਵਾਉਣ ਬਾਰੇ ਦਿੱਤੇ ਬਿਆਨ ਉਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਭਾਈ ਰਣਜੀਤ ਸਿੰਘ ਲੰਗੇਆਣਾ ਜਿਲਾ ਮੀਤ ਪ੍ਰਧਾਨ ਮੋਗਾ ਨੇ ਤਿੱਖਾ ਪ੍ਰਤੀਕਰਮ ਦਿੰਦਿਆ ਕਿਹਾ ਕਿ ਫੈਡਰੇਸ਼ਨ ਇਸ ਲੜਾਈ ਲਈ ਤਿਆਰ ਹੈ । ਉਹਨਾਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੂੰ ਸੰਬੋਧਨ ਹੰੁਦਿਆਂ ਕਿਹਾ ਕਿ ਉਹਨਾ ਦੀ ਸੰਵਿਧਾਨਕ ਅਤੇ ਲੋਕਤੰਤਰਿਕ ਹੱਕਾਂ ਦੀ ਅਗਿਆਨਤਾ ਨੇ ਸਾਨੂੰ ਜਾਣੂ ਕਰਵਾ ਦਿੱਤਾ ਕਿ ਸੂਬੇ ਦੇ ਲੋਕਾਂ ਨੂੰ ਕਦੇ ਤੁਹਾਡੇ ਤੋਂ ਇਨਸਾਫ ਦੀ ਆਸ ਨਹੀਂ ਰੱਖਣੀ ਚਾਹੀਦੀ । ਉਹਨਾਂ ਆਖਿਆ ਕਿ ਇਤਿਹਾਸਿਕ ਤੱਥ ਹੈ ਕਿ ਲੋਕਾਂ ਦੀ ਆਵਾਜ ਨੂੰ ਦਬਾਉਣਾ ਲੋਕ ਵਿਦਰੋਹ ਨੂੰ ਜਨਮ ਦਿੰਦਾ ਹੈ । ਫੈਡਰੇਸ਼ਨ ਆਗੂਆਂ ਨੇ ਯੂਥ ਕਾਂਗਰਸ ਪ੍ਰਧਾਨ ਭਾਈ ਬਰਿੰਦਰ ਸਿੰਘ ਢਿੱਲੋਂ ਵੱਲੋਂ ਐਮ . ਪੀ ਰਵਨੀਤ ਬਿੱਟੂ ਦੇ ਬਿਆਨ ਵਿਰੁਧ ਪਰਚਿਆਂ ਦੀ ਰਾਜਨੀਤੀ ਤੋਂ ਉਪਰ ਉਠਣ ਦੀ ਗੱਲ ਦਾ ਸਵਾਗਤ ਕਰਦਿਆਂ ਅਤੇ ਬਿਆਨ ਨੂੰ ਦੂਰ ਅੰਦੇਸ਼ੀ ਭਰਪੂਰ ਕਰਾਰ ਦਿੰਦਿਆਂ ਕਿਹਾ ਕਿ ਕਿਸੇ ਵਰਗ ਜਾਂ ਕਿਸੇ ਉਠਦੀ ਆਵਾਜ ਨੂੰ ਪਰਚਿਆਂ ਦਾ ਸਹਾਰਾ ਲੈ ਕੇ ਦਬਾਉਣ ਦੀ ਕੋਸ਼ਿਸ਼ ਹਮੇਸਾ ਬਗਾਵਤ ਨੂੰ ਜਨਮ ਦਿੰਦੀ ਹੈ ਅਤੇ ਰਵਨੀਤ ਬਿੱਟੂ ਵੱਲੋਂ ਦਿੱਤੇ ਇਸ ਤਰਾਂ ਦੇ ਬਿਆਨ ਬਲਦੀ ਤੇ ਤੇਲ ਪਾਉਣ ਦਾ ਕੰਮ ਕਰਦੇ ਹਨ ਜੋ ਕਿ ਪੰਜਾਬ ਦੀ ਅਮਨ ਸਾਂਤੀ ਲਈ ਬਿਲਕੁਲ ਵੀ ਠੀਕ ਨਹੀਂ ਹਨ । ਸਿਆਣਪ ਇਸ ਵਿਚ ਹੀ ਕਿ ਲੋਕਾਂ ਦੇ ਵਿਚ ਆਪਣੀ ਗੱਲ ਰੱਖੋ ਅਤੇ ਫੈਸਲਾ ਲੋਕਾਂ ਤੇ ਛੱਡੋ ਕਿ ਉਹ ਕੀ ਚਾਹੁੰਦੇ ਹਨ । ਅਖੀਰ ਫੈਡਰੇਸ਼ਨ ਆਗੂਆਂ ਨੇ ਕੇਂਦਰ ਦੀ ਲੀਡਰਸ਼ਿਪ ਅਤੇ ਸੂਬਾ ਸਰਕਾਰ ਹੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਰਵਨੀਤ ਬਿੱਟੂ ਦੀ ਫਿਰਕੂ ਅਤੇ ਭੜਕਾਊ ਪੰਜਾਬ ਦੀ ਅਮਨ ਸਾਂਤੀ ਨੂੰ ਭੰਗ ਕਰਨ ਵਾਲੀ ਬਿਆਨ ਬਾਜ਼ੀ ਤੋਂ ਰੋਕਣ ਨਹੀਂ ਤਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਆਉਣ ਵਾਲੇ ਸਮੇਂ ਵਿੱਚ ਇਸ ਦੇ ਵਿਰੁੱਧ ਸਖਤ ਸਟੈਂਡ ਲਵੇਗੀ ।