ਸ਼੍ਰੋ: ਅਕਾਲੀ ਦਲ ਦੇ ਸੂੂਬਾ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦਾ ਪੁਤਲਾ ਸਾੜਿਆ ਜਾਵੇਗਾ 29 ਜੂਨ ਨੂੰ : ਨਸੀਬ ਬਾਵਾ ਪ੍ਰਧਾਨ ਆਪ ਜ਼ਿਲ੍ਹਾ ਮੋਗਾ

ਮੋਗਾ,27 ਜੂਨ (ਜਸ਼ਨ): ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਭਗਵੰਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਪੰਜਾਬ ਵਿੱਚ ਸਾਰੇ ਹਲਕਾ ਇੰਚਾਰਜਾਂ ਦੀ ਦੇਖ ਰੇਖ ਹੇਠ ਹਲਕਾ ਲੈਵਲ ਤੇ ਅਕਾਲੀ ਪਾਰਟੀ ਦੇ ਸੂਬਾ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ ਜਾ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਕਿਸਾਨਾਂ ਦੇ ਵਿਰੋਧ ਵਿੱਚ ਆਰਡੀਨੈਸ ਜਾਰੀ ਕਰ ਰਹੀ ਹੈ ਜੋ ਕਿਸਾਨੀ ਲਈ ਅਤਿ ਘਾਤਕ ਅਤੇ ਖੇਤੀ ਮਜਦੂਰਾਂ ਲਈ ਮਾਰੂ ਸਾਬਤ ਹੋਵੇਗਾ। ਸ਼੍ਰੀ ਬਾਵਾ ਨੇ ਆਪਣੇ ਪ੍ਰੱੈਸ ਨੋਟ ਰਾਹੀਂ ਦੱਸਿਆ ਕਿ ਕੇਂਦਰ ਸਰਕਾਰ ਨੇ ਬਿਨ੍ਹਾਂ ਕੋਈ ਬਿੱਲ ਦੀ ਪਾਰਲੀਮੈਂਟ ਵਿੱਚ ਬਹਿਸ ਤੇ ਆਰਡੀਨੈਸ ਜਾਰੀ ਕਰਨ ਦਾ ਮਤਲਬ ਹੈ ਕਿ ਸਰਕਾਰ ਕਿਸਾਨ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮੰਡੀ ਸਿਸਟਮ ਖਤਮ ਕਰਕੇ ਆੜਤੀਆਂ, ਪੱਲੇਦਾਰਾਂ ਨੂੰ ਤਾਂ ਉਨ੍ਹਾਂ ਦੀ ਆਮਦਨ ਤੋਂ ਵਾਂਝਾ ਕਰੇਗੀ ਸਗੋਂ ਮੰਡੀ ਫੀਸ ਦਾ ਖਾਤਮਾ ਵੀ ਕਰਨ ਜਾ ਰਹੀ ਹੈ। ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਜੋ ਆਰਡੀਨੈਸ ਲਿਆਉਣ ਦਾ ਫੈਸਲਾ ਕੀਤਾ ਹੈ ਪੰਜਾਬ ਵਿੱਚ ਕਿਸਾਨੀ ਲਈ ਆਪਣੇ ਆਪ ਨੂੰ ਵੱਡੀ ਹਿਤੈਸ਼ੀ ਪਾਰਟੀ ਕਹਾਉਣ ਵਾਲੀ ਅਕਾਲੀ ਪਾਰਟੀ ਦੇ ਸੂਬਾ ਪ੍ਰਧਾਨ ਇਸ ਕਿਸਾਨ ਮਾਰੂ ਆਰਡੀਨੈਸ ਦਾ ਸਮਰਥਨ ਕਰਦੇ ਹਨ ਜੇਕਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਇਸ ਆਰਡੀਨੈਸ ਦਾ ਵਿਰੋਧ ਨਾ ਕੀਤਾ ਤਾਂ ਸੰਭਵ ਹੈ ਕਿ ਪੰਜਾਬ ਦੀ ਕਿਸਾਨੀ ਫਿਰ ਮੁਜਾਰਿਆਂ ਦੀ ਮਾਰ ਹੇਠ ਆ ਜਾਵੇ। ਸ਼੍ਰੀ ਬਾਵਾ ਨੇ ਦੱਸਿਆ ਕਿ ਮੋਗਾ ਜ਼ਿਲ੍ਹਾ ਵਿੱਚ ਨਿਹਾਲ ਸਿੰਘ ਵਾਲਾ, ਧਰਮਕੋਟ, ਬਾਘਾਪੁਰਾਣਾ ਅਤੇ ਮੋਗਾ ਵਿਖੇ ਸ: ਸੁਖਬੀਰ ਸਿੰਘ ਬਾਦਲ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਅਹੁਦੇਦਾਰਾਂ ਵੱਲੋਂ ਪੁਤਲੇ ਫੂਕੇ ਜਾਣਗੇ।