ਮੋਗਾ ਦੇ ਕਰੋਨਾ ਪਾਜੀਟਿਵ ਮਰੀਜ਼ ਦੀ ਮੌਤ, ਸਰਕਾਰੀ ਹਸਪਤਾਲ ਮੋਗਾ ‘ਚ ਕਰੋਨਾ ਦੇ ਨੋਡਲ ਅਫਸਰ ਡਾ: ਨਰੇਸ਼ ਵੀ ਹੋਏ ਕਰੋਨਾ ਦੇ ਸ਼ਿਕਾਰ,ਮਹਿੰਦਰਪਾਲ ਲੂੰਬਾ ਸਮੇਤ ਰੈਪਿਡ ਰਿਸਪੌਂਸ ਟੀਮ ਦੇ ਮੈਂਬਰ ਕੀਤੇ ਕੁਆਰਨਟੀਨ

Tags: 
ਮੋਗਾ 25 ਜੂਨ:(ਜਸ਼ਨ/ ਨਵਦੀਪ ਮਹੇਸ਼ਰੀ): ਜ਼ਿਲ੍ਹਾ ਮੋਗਾ ਦੇ 70 ਸਾਲਾ  ਕਰੋਨਾ ਪਾਜੀਟਿਵ ਮਰੀਜ਼ ਦੀ ਬਠਿੰਡਾ ਵਿੱਚ 24 ਜੂਨ ਦੀ ਰਾਤ ਨੂੰ ਮੌਤ ਹੋ ਗਈ। ਨਾਲ ਹੀ ਜ਼ਿਲ੍ਹੇ ਵਿੱਚ 6 ਨਵੇਂ ਕੇਸ ਪਾਜੀਟਿਵ ਆਏ ਹਨ। ਕੋਵਿਡ 19 ਦੇ ਜ਼ਿਲ੍ਹਾ ਨੋਡਲ ਅਫਸਰ ਡਾ: ਨਰੇਸ਼ ਕੁਮਾਰ  ਦੀ ਰਿਪੋਰਟ ਵੀ ਕਰੋਨਾ ਪਾਜ਼ਿਟਿਵ ਆਈ ਹੈ ਜਿਸ ਕਰਕੇ ਉਹਨਾਂ ਨੂੰ ਬਾਘਾਪੁਰਾਣਾ ਦੇ ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਡਾ: ਨਰੇਸ਼ ਨਾਲ ਕੰਮ ਕਰ ਰਹੀ ਰੈਪਿਡ ਰਿਸਪੌਂਸ ਟੀਮ ਦੇ ਮੈਂਬਰ ਮਹਿੰਦਰਪਲ ਲੂੰਬਾ ਹੈਲਥ ਸੁਪਰਵਾਈਜ਼ਰ,ਕਰਮਜੀਤ ਸਿੰਘ ਅਤੇ ਗਗਨਪ੍ਰੀਤ ਸਿੰਘ ਮਲਟੀਪਰਪਸ ਹੈਲਥ ਵਰਕਰ ਨੂੰ ਵੀ ਕੁਆਰਨਟਾਈਨ ਕੀਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਦੇ ਡਾ: ਮੁਨੀਸ਼ ਕੁਮਾਰ ,ਫੂਡ ਇੰਸਪੈਕਟਰ ਜਤਿੰਦਰ ਸਿੰਘ ਵਿਰਕ,ਵੁਪਿੰਦਰ ਸਿੰਘ,ਹਰਜੀਤ ਸਿੰਘ,ਰਾਕੇਸ਼ ਕੁਮਾਰ,ਵੀਰਪਾਲ ਕੌਰ, ਡਾ: ਨਰੇਸ਼ ਦੀ ਪਤਨੀ ਅਤੇ ਉਹਨਾਂ ਦੀ ਬੱਚੀ ਸਮੇਤ 11 ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਗਏ ਹਨ। ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਲੋਹਾਰਾ ਦਾ ਮਰੀਜ਼ 19 ਜੂਨ ਨੂੰ ਮਿਲਟਰੀ ਹਸਪਤਾਲ ਮੋਗਾ ਵਿਖੇ ਦਾਖਲ ਹੋਇਆ ਸੀ, ਜਿੱਥੋ ਉਸ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਇਸ ਮਰੀਜ਼ ਦੀ ਮੌਤ 24 ਜੂਨ ਦੀ ਰਾਤ ਨੂੰ ਬਠਿੰਡਾ ਵਿਖੇ ਹੋਈ ਹੈ। ਮਰਨ ਵਾਲਾ ਵਿਅਕਤੀ ਦਿਲ ਦੀ ਬਿਮਾਰੀ ਦਾ ਮਰੀਜ ਸੀ ਅਤੇ ਨਾਲ ਹੀ ਉਸ ਨੂੰ ਕਾਲਾ ਪੀਲੀਆ ਅਤੇ ਹੋਰ ਬਿਮਾਰੀਆਂ ਦੀ ਸਨ। ਇਸ ਵਿਅਕਤੀ ਦਾ ਅੰਤਿਮ ਸੰਸਕਾਰ ਸਿਹਤ ਵਿਭਾਗ ਦੀ ਟੀਮ ਵੱਲੋ ਸਰਕਾਰੀ ਨਿਰਦੇਸ਼ਾਂ ਅਨੁਸਾਰ ਸਾਰੀਆਂ ਸਾਵਧਾਨੀਆਂ ਨੂੰ ਅਪਣਾ ਕੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਨ੍ਰੇ ਵਿੱਚ 6 ਨਵੇਂ ਕੇਸ ਪਾਜੀਟਿਵ ਆਏ ਹਨ ਮਾਹਲਾ ਕਲਾਂ ਦੇ 2 ਵਿਅਕਤੀ, ਬੋਹਨਾ ਚੌਕ ਦਾ ਵਿਅਕਤੀ, ਪੱਤੀ ਵਾਲੀ ਗਲੀ ਦਾ ਵਾਸੀ, ਪਿੰਡ ਦੁੱਨੇਕੇ ਵਾਸੀ ਅਤੇ ਸਿਵਲ ਹਸਪਤਾਲ ਮੋਗਾ ਦੇ ਇੱਕਕਰਮਚਾਰੀ(ਡਾ: ਨਰੇਸ਼) ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸਾਰੇ ਕਰੋਨਾ ਪਾਜੀਟਿਵ ਮਰੀਜਾਂ ਨੂੰ ਸਿਵਲ ਹਸਪਤਾਲ ਬਾਘਾਪੁਰਾਣਾ ਵਿਖੇ ਦਾਖਲ ਕੀਤਾ ਜਾ ਰਿਹਾ ਹੈ। 
 
ਮੋਗਾ ‘ਚ ਆਏ ਕਰੋਨਾ ਪਾਜ਼ਿਟਿਵ ਮਰੀਜ਼ਾਂ ਵਿਸ਼ੇਸ਼ਕਰ ਡਾ: ਨਰੇਸ਼ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ’ਤੇ ਵਿਧਾਇਕ ਡਾ: ਹਰਜੋਤ ਕਮਲ ਨੇ ਚਿੰਤਾ ਜ਼ਾਹਰ ਕਰਦਿਆਂ ਆਖਿਆ ਕਿ ਫਰੰਟ ਲਾਈਨ ’ਤੇ ਲੜ ਰਹੇ ਯੋਧਿਆਂ ਦਾ ਕਰੋਨਾ ਦੀ ਜ਼ਦ ਵਿਚ ਆਉਣਾ ਫਿਕਰ ਵਾਲੀ ਗੱਲ ਹੈ ਪਰ ਸਾਰਾ ਮੋਗਾ ਡਾ: ਨਰੇਸ਼ ਨਾਲ ਖੜ੍ਹਾ ਹੈ । ਉਹਨਾਂ ਆਖਿਆ ਕਿ ਡਾ: ਨਰੇਸ਼ ਕਰਫਿਊ ਤੋਂ ਲੈ ਕੇ ਹੁਣ ਤੱਕ ਦਿ੍ਰੜਤਾ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਨੇ ਅਤੇ ਪ੍ਰਮਾਤਮਾ ਕਿਰਪਾ ਕਰੇਗਾ ਉਹ ਛੇਤੀ ਸਿਹਤਯਾਬ ਹੋ ਕੇ ਮੁੜ ਆਪਣੀ ਡਿੳੂਟੀ ’ਤੇ ਹਾਜ਼ਰ ਹੁੰਦਿਆਂ ਲੋਕਾਂ ਦੀ ਸੇਵਾ ਵਿਚ ਜੁਟ ਜਾਣਗੇ।