ਵਿਧਾਇਕ ਡਾ: ਹਰਜੋਤ ਕਮਲ ਨੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕੀਤਾ ਸਵਾਗਤ ,ਆਖਿਆ ‘‘ਸਹਿਕਾਰਤਾ ਨੂੰ ਅਪਣਾ ਕੇ ਕਿਸਾਨ ਹੋ ਸਕਦੇ ਨੇ ਆਰਥਿਕ ਪੱਖੋਂ ਮਜਬੂਤ’’

ਮੋਗਾ,9 ਜੂਨ (ਜਸ਼ਨ) : ਮੋਗਾ ਦੀਆਂ ਵੱਖ ਵੱਖ ਸੁਸਾਇਟੀਆਂ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਪਹੰੁਚੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦਾ ਵਿਧਾਇਕ ਡਾ: ਹਰਜੋਤ ਕਮਲ ਨੇ ਪਿੰਡ ਖੋਸਾ ਪਾਂਡੋਂ ਵਿਖੇ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ । ਇਸ ਮੌਕੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ,ਚੇਅਰਮੈਨ ਇੰਪਰੂਵਮੈਂਟ ਟਰੱਸਟ ਵਿਨੋਦ ਬਾਂਸਲ, ਸੂਬਾ ਸਕੱਤਰ ਰਵੀ ਗਰੇਵਾਲ,ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ,ਚੇਅਰਮੈਨ ਰਾਮਪਾਲ ਧਵਨ, ਉਪਿੰਦਰ ਗਿੱਲ,ਇੰਦਰਜੀਤ ਸਿੰਘ ਬੀੜ ਚੜਿੱਕ ਚੇਅਰਮੈਨ,ਵਾਈਸ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਂਵਾਲਾ,ਡੀ ਆਰ ਕੁਲਦੀਪ ਕੁਮਾਰ ਆਦਿ ਵੀ ਹਾਜ਼ਰ ਸਨ। ਇਸ ਮੌਕੇ ਸ. ਰੰਧਾਵਾ ਨੇ ਕਿਸਾਨਾਂ ਨੂੰ ਸਹਿਕਾਰਤਾ ਵੱਲ ਪ੍ਰੇਰਿਤ ਕਰਨ ਦੇ ਮਕਸਦ ਤੋਂ ਜਾਣੂ ਕਰਵਾਇਆ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਮੁਤਾਬਕ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਮਜਬੂਤ ਕਰਨ ਅਤੇ ਖੇਤੀ ਖਰਚੇ ਘਟਾ ਕੇ ਕਿਸਾਨਾਂ ਦਾ ਮੁਨਾਫ਼ਾ ਦੁੱਗਣਾ ਕਰਨ ਦੇ ਮਕਸਦ ਨਾਲ ਰੰਧਾਵਾ ਸਾਹਿਬ ਵੱਲੋਂ ਸਹਿਕਾਰੀ ਸਭਾਵਾਂ ਨੂੰ ਸਮੇਂ ਦੇ ਹਾਣ ਦੀਆਂ ਬਣਾਉਣ ਦੇ ਉਪਰਾਲੇ ਵਿੱਢੇ ਗਏ ਹਨ । ਉਹਨਾਂ ਆਖਿਆ ਕਿ ਉਹ ਸਮਝਦੇ ਹਨ ਕਿ ਜੇ ਕਿਸਾਨ ਆਪਣੇ ਟਰੈਕਟਰ ਅਤੇ ਹੋਰ ਖੇਤੀ ਮਸ਼ੀਨਰੀ ਖਰੀਦਣ ਲਈ ਕਰਜ਼ੇ ਲੈਣ ਦੀ ਬਜਾਏ ਸਹਿਕਾਰੀ ਸਭਾਵਾਂ ਤੋਂ ਖੇਤੀ ਸੰਦ ਕਿਰਾਏ ’ਤੇ ਲੈਣ , ਸੁਸਾਇਟੀਆਂ ਦੇ ਮਿੰਨੀ ਸਟੋਰਾਂ ਤੋਂ ਮਾਰਕਫੈੱਡ ਦੇ ਪ੍ਰੋਡੈਕਟ, ਖਾਦ , ਕੈਟਲ ਫੀਡ ਅਤੇ ਜ਼ਰੂਰੀ ਵਸਤਾਂ ਖਰੀਦਣ ਤਾਂ ਜਿਹੜਾ ਮੁਨਾਫ਼ਾ ਵਪਾਰੀ ਵਰਗ ਨੇ ਲੈਣਾ ਹੁੰਦਾ ਹੈ ਜਾਂ ਕੰਪਨੀਆਂ ਦੀ ਜੇਬ ਵਿਚ ਜਾਣਾ ਹੁੰਦਾ ਹੈ ਉਹ ਮੁਨਾਫ਼ਾ ਸਾਲ ਦੇ ਅੰਤ ਵਿਚ ਸੁਸਾਇਟੀ ਦੇ ਮੈਂਬਰ ਭਾਵ ਕਿਸਾਨ ਆਪਸ ਵਿਚ ਡਿਵੀਡੈਂਡ ਦੇ ਰੂਪ ਵਿਚ ਵੰਡ ਸਕਦੇ ਹਨ। ਉਹਨਾਂ ਕਿਹਾ ਕਿ ਇੰਜ ਕਿਸਾਨ ਕਰਜ਼ੇ ਦੇ ਬੋਝ ਤੋਂ ਮੁਕਤ ਹੋ ਸਕੇਗਾ ਅਤੇ ਖੇਤੀ ਖਰਚੇ ਵੀ ਘਟਣਗੇ । ਉਹਨਾਂ ਆਖਿਆ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਮੰਤਰੀ ਸਾਹਿਬ ਨੇ ਇਹਨਾਂ ਸੁਸਾਇਟੀਆਂ ਨੂੰ ਮਿਲਕ ਬੂਥ ਦੇਣ ਦਾ ਭਰੋਸਾ ਵੀ ਦਿਵਾਇਆ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਸੁਸਾਇਟੀਆਂ ਸਿਰਫ਼ ਕਿਸਾਨਾਂ ਦੀ ਇਨਪੁਟਸ ਲਈ ਕੈਸ਼ ਹੀ ਮੁਹੱਈਆ ਨਹੀਂ ਕਰਵਾਉਣਗੀਆਂ ਸਗੋਂ ਮਲਟੀਪਰਪਸ ਪਲੈਟਫਾਰਮ ਵਜੋਂ ਕਿਸਾਨਾਂ ਲਈ ਆਧਾਰ ਵੀ ਬਣਨਗੀਆਂ । ਡਾ: ਹਰਜੋਤ ਨੇ ਆਖਿਆ ਕਿ ਬਾਬਾ ਗੁਰਮੀਤ ਸਿੰਘ ਵੱਲੋਂ ਕੀਤੀ ਜਾ ਰਹੀ ਆਰਗੈਨਿਕ ਖੇਤੀ ਤੋਂ ਆਮ ਕਿਸਾਨ ਸੇਧ ਲੈਣ ਤਾਂ ਕਿ ਲੋਕਾਂ ਨੂੰ ਜ਼ਹਿਰ ਮੁਕਤ ਸਬਜ਼ੀਆਂ ਮਿਲਣ ਅਤੇ ਕਿਸਾਨ ਵੀ ਖੁਸ਼ਹਾਲ ਹੋ ਸਕਣ। ਉਹਨਾਂ ਆਖਿਆ ਕਿ ਮੰਤਰੀ ਸਾਹਿਬ ਅਤੇ ਬਾਬਾ ਜੀ ਨੇ ਪਿੰਡਾਂ ਦੇ ਵਿਕਾਸ ਖਾਸਕਰ ਸੀਵਰੇਜ ਦੇ ਨਿਰਮਾਣ ਦਾ ਜ਼ਿੰਮਾ ਚੱਕਣ ਦੀ ਹਾਮੀ ਭਰੀ ਹੈ ਜੋ ਕਿ ਖੁਸ਼ੀ ਦੀ ਗੱਲ ਹੈ। ਇਸ ਮੌਕੇ ਪਿੰਡ ਦੀ ਪੰਚਾਇਤ ਵੱਲੋਂ ਮੰਤਰੀ ,ਵਿਧਾਇਕ ਅਤੇ ਪਤਵੰਤਿਆਂ ਨੂੰ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ