ਵਿਧਾਇਕ ਡਾ: ਹਰਜੋਤ ਕਮਲ ਨੇ ਵੱਖ ਵੱਖ ਵਾਰਡਾਂ ‘ਚ ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਮੋਗਾ,4ਜੂਨ: (ਜਸ਼ਨ):   ਕਰਫਿਊ ਦੌਰਾਨ ਲੋਕਾਂ ਦੇ ਬੰਦ ਪਏ ਕੰਮਾਂਕਾਰਾਂ ਕਾਰਨ ਰਾਸ਼ਨ ਦੀ ਘਾਟ ਨੂੰ ਦੇਖਦੇ ਹੋਏ ਵਿਧਾਇਕ ਡਾ: ਹਰਜੋਤ ਕਮਲ ਨੇ ਵੱਖ ਵੱਖ ਪਿੰਡਾਂ ਅਤੇ ਮੋਗਾ ਦੇ ਵਾਰਡਾਂ ‘ਚ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਪਰਿਕਿਰਿਆ ਨੂੰ ਹੋਰ ਤੇਜ਼ ਕਰਦਿਆਂ ਅੱਜ ਵਾਰਡ ਨੰਬਰ 8,ਵਾਰਡ ਨੰਬਰ 47 ਅਤੇ ਵਾਰਡ ਨੰਬਰ 1 ਆਦਿ ਵਿਚ ਰਾਸ਼ਨ ਵੰਡਣ ਦੌਰਾਨ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਗਰੀਬ ਪਰਿਵਾਰਾਂ ਲਈ ਲਗਾਤਾਰ ਰਾਸ਼ਨ ਮੁਹੱਈਆ ਕਰਵਾ ਕੇ ਮਦਦ ਕੀਤੀ ਜਾ ਰਹੀ ਹੈ ਤਾਂ ਕਿ ਕਰਫਿਊ ਦੀ ਸਥਿਤੀ ਵਿਚ ਇਹ ਪਰਿਵਾਰ ਭੁੱਖੇ ਪੇਟ ਨਾ ਸੌਣ। ਵਿਧਾਇਕ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਲੱਗਣ ਉਪਰੰਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਸਨ ਅਤੇ ਹੁਣ ਨੀਲੇ ਕਾਰਡ ਧਾਰਕ ਹਰ ਪਰਿਵਾਰ ਦੇ ਹਰ ਜੀਅ ਨੂੰ 15 ਕਿੱਲੋ ਕਣਕ ਪ੍ਰਤੀ ਮਹੀਨਾ ਅਤੇ ਪਰਿਵਾਰ ਲਈ 3 ਕਿੱਲੋ ਦਾਲ ਭੇਜੀ ਗਈ ਹੈ ਤਾਂ ਕਿ ਰੋਜ਼ਮਰਰਾ ਦੀ ਕਮਾਈ ’ਤੇ ਨਿਰਭਰ ਇਹਨਾਂ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਉਹਨਾਂ ਕਿਹਾ ਕਿ ਇਹ ਰਾਸ਼ਨ ਤਿੰਨ ਮਹੀਨੇ ਲਈ ਦਿੱਤਾ ਜਾ ਰਿਹਾ ਹੈ । ਉਹਨਾਂ ਕਿਹਾ ਜਿਹਨਾਂ ਲੋਕਾਂ ਦੇ ਨੀਲੇ ਕਾਰਡ ਨਹੀਂ ਬਣੇ ਹਨ ਉਹ ਤੁਰੰਤ ਉਹਨਾਂ ਦੇ ਦਫਤਰ ਪਹੁੰਚ ਕੇ ਆਪਣੇ ਕਾਰਡ ਬਣਾ ਸਕਦੇ ਹਨ ਤਾਂ ਕਿ ਉਹਨਾਂ ਨੂੰ ਸਰਕਾਰ ਵੱਲੋਂ ਭੇਜਿਆ ਜਾ ਰਿਹਾ ਰਾਸ਼ਨ ਪ੍ਰਾਪਤ ਕਰਨ ਵਿਚ ਦਿੱਕਤ ਨਾ ਆਵੇ। ਉਹਨਾਂ ਕਿਹਾ ਕਿ ਜਿਹਨਾਂ ਦੇ ਨੀਲੇ ਕਾਰਡ ਨਹੀਂ ਬਣੇ ਹਨ ਉਹਨਾਂ ਨੂੰ ਉਹ ਖੁਦ ਨਿੱਜੀ ਤੌਰ ’ਤੇ ਜਾਂ ਵੱਖ ਵੱਖ ਵਾਰਡਾਂ ਦੇ ਵਸਨੀਕ ਕਾਂਗਰਸ ਦੇ ਆਗੂਆਂ ਦੀ ਸਹਾਇਤਾ ਨਾਲ ਰਾਸ਼ਨ ਦਾ ਪ੍ਰਬੰਧ ਕਰਵਾ ਰਹੇ ਹਨ। ਇਸ ਮੌਕੇ ਉਹਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਚਕਰ,ਸੁਮਨ ਕੌਸ਼ਿਕ ਸੋਸ਼ਲ ਮੀਡੀਆ ਕੋਆਡੀਨੇਟਰ ਪੰਜਾਬ ,ਚੇਅਰਮੈਨ ਰਾਮਪਾਲ ਧਵਨ,ਵਾਈਸ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਂਵਾਲਾ ,ਗੁਰਸੇਵਕ ਸਿੰਘ ਸਮਰਾਟ ,ਸੁਖਵਿੰਦਰ ਸਿੰਘ ਅਜ਼ਾਦ ਤੋਂ ਇਲਾਵਾ ਵਾਰਡਾਂ ਦੇ ਪਤਵੰਤੇ ਹਾਜ਼ਰ ਸਨ।