ਰੈਡੀਮੇਡ ਸ਼ੌਪਕੀਪਰਜ਼ ਐਸੋਸੀਏਸ਼ਨ ਮੋਗਾ ਨੇ ਵਿਧਾਇਕ ਡਾ: ਹਰਜੋਤ ਕਮਲ ਨੂੰ ਕੀਤਾ ਸਨਮਾਨਿਤ

ਮੋਗਾ,2 ਜੂਨ (ਜਸ਼ਨ):   ਸ਼ਹਿਰ ਵਿਚ ਵਪਾਰਕ ਅਦਾਰਿਆਂ ਨੂੰ ਮੁੜ ਆਮ ਵਾਂਗ ਕੰਮਕਾਜੀ ਲੀਹ ਤੇ ਪਾਉਣ ਲਈ ਵਿਧਾਇਕ ਡਾ: ਹਰਜੋਤ ਕਮਲ ਨੂੰ ਰੈਡੀਮੇਡ ਸ਼ੌਪਕੀਪਰਜ਼ ਐਸੋਸੀਏਸਨ ਮੋਗਾ ਵੱਲੋਂ ਸਨਮਾਨਤ ਕੀਤਾ ਗਿਆ । ਜ਼ਿਕਰਯੋਗ ਹੈ ਕਿ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਾਂਗਰਸ ਦੇ ਸੀਨੀਅਰ ਆਗੂ ਸਾਹਿਲ ਅਰੋੜਾ ਦੇ ਧਿਆਨ ਵਿਚ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਲਿਆਂਦੀਆਂ ਸਨ ਜਿਸ ’ਦੇ ਸਾਹਿਲ ਅਰੋੜਾ ਨੇ ਐਸੋਸੀਏਸ਼ਨ ਨਾਲ ਜੁੜੇ ਵੱਖ-ਵੱਖ ਦੁਕਾਨਦਾਰਾਂ ਅਤੇ ਵਪਾਰੀਆ ਦੀ ਮੀਟਿੰਗ ਡਾ: ਹਰਜੋਤ ਕਮਲ ਨਾਲ ਕਰਵਾਈ ਸੀ ਜਿਸ ਦੌਰਾਨ ਇਨ੍ਹਾਂ ਦੁਕਾਨਦਾਰਾਂ ਨੇ ਡਾਕਟਰ ਹਰਜੋਤ ਕਮਲ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਕਿ ਉਨ੍ਹਾਂ ਦੀਆਂ ਦੁਕਾਨਾਂ ਹਫਤੇ ਦੇ ਪਹਿਲੇ ਤਿੰਨ ਦਿਨ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਹੀ ਖੁਲ੍ਹਦੀਆਂ ਹਨ  । ਉਨ੍ਹਾਂ ਦਾ ਆਖਣਾ ਸੀ ਕਿ ਦੁਕਾਨਾਂ ਖੁਲ੍ਹਣ ਦਾ ਸਮਾਂ ਸਵੇਰੇ 7 ਤੋਂ ਸਾਮ  6 ਵਜੇ ਤੱਕ ਹੈ ਜਿਸ ਕਾਰਨ ਨਾ ਤਾਂ ਇਨੇ ਸਾਜਰੇ ਗ੍ਰਾਹਕ ਦੁਕਾਨਾਂ ’ਤੇ ਆਉਂਦੇ ਨੇ ਤੇ ਨਾ ਹੀ ਗਰਮੀ ਕਾਰਨ ਸ਼ਾਮ 6 ਵਜੇ ਤੋਂ ਪਹਿਲਾਂ ਆਮ ਗ੍ਰਾਹਕ ਦੁਕਾਨਾਂ ’ਤੇ ਆਉਂਦਾ ਸੀ। ਉਹਨਾਂ ਵਿਧਾਇਕ ਦੇ ਧਿਆਨ ਵਿਚ ਇਹ ਵੀ ਲਿਆਂਦਾ ਕਿ ਉਨ੍ਹਾਂ ਦੀਆਂ ਦੁਕਾਨਾਂ ਲੌਕਡਾੳੂਨ ਕਰਕੇ ਲੰਬਾ ਸਮਾਂ ਬੰਦ ਰਹੀਆਂ ਜਿਸ ਦਾ ਸਿੱਧਾ  ਅਸਰ ਉਹਨਾਂ ਦੇ ਵਪਾਰ ’ਤੇ ਪਿਆ ਅਤੇ ਹੁਣ ਦੁਕਾਨਾਂ ਖੁਲ੍ਹਣ ਦੀ ਸਮਾਂਸਾਰਣੀ ਕਾਰਨ ਗ੍ਰਾਹਕਾਂ ਦਾ ਅਜਿਹੇ ਸਮੇਂ ਦੁਕਾਨਾਂ ’ਤੇ ਨਾ ਆਉਣ  ਕਾਰਨ ਉਨ੍ਹਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਸਨ । ਐਸੋਸੀਏਸ਼ਨ ਦੇ ਮੈਂਬਰਾਂ ਨੇ ਆਪਣੀਆਂ ਸਮੱਸਿਆਵਾਂ ਜਦੋਂ ਵਿਧਾਇਕ ਡਾ: ਹਰਜੋਤ ਕਮਲ ਨਾਲ ਸਾਂਝੀਆਂ ਕੀਤੀਆਂ ਤਾਂ ਵਿਧਾਇਕ ਨੇ ਤੁਰੰਤ ਪ੍ਰਸ਼ਾਸਨ ਨਾਲ ਰਾਬਤਾ ਬਣਾ ਕੇ ਦੁਕਾਨਾਂ ਦਾ ਸਮਾਂ  ਸਵੇਰੇ 9 ਵਜੇ ਤੋਂ ਸ਼ਾਮ 7 ਵਜੇ  ਤੱਕ ਕਰਵਾ ਦਿੱਤਾ । ਇਸ ਤਰ੍ਹਾਂ ਡਾ: ਹਰਜੋਤ ਕਮਲ ਨੇ ਇਨਾਂ ਹੀ ਨਹੀਂ ਕੀਤਾ ਸਗੋਂ ਤਿੰਨ ਦਿਨ ਦੀ ਬਜਾਇ ਸਾਰਾ ਹਫਤਾ ਹੀ ਦੁਕਾਨਾਂ ਖੋਲਣ ਲਈ ਵੀ ਆਪਣਾ ਯੋਗਦਾਨ ਪਾਇਆ । ਇਸ ਮੌਕੇ ਰੈਡੀਮੇਡ ਐਸੋਸੀਏਸਨ ਮੋਗਾ ਨੇ ਡਾਕਟਰ ਹਰਜੋਤ ਕਮਲ ਦੇ ਕੀਤੇ ਇਨ੍ਹਾਂ ਯਤਨਾਂ ਲਈ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਤ ਕੀਤਾ । ਇਸ ਮੌਕੇ ਨਿਰੰਜਨ ਸੱਚਦੇਵਾ, ਪ੍ਰਵੀਨ ਜਿੰਦਲ,ਪੌਲ ਅਰੋੜਾ ,ਦੀਪਕ ਅਰੋੜਾ, ਗਗਨਦੀਪ ਮਦਾਨ ,ਰਾਜਾ, ਚਿੰਕੀ ਬਹਿਲ ,ਦੀਪਕ ਕਾਲੜਾ, ਬੌਬੀ ਗਰੋਵਰ ,ਵਿੱਕੀ ,ਬਿੱਲਾ, ਮਿੰਟੂ ਸਚਦੇਵਾ ਆਦਿ ਹਾਜਰ ਸਨ।  ਇਸ ਮੌਕੇ ਐਸੋਸੀਏਸਨ ਵੱਲੋਂ  ਬੇਨਤੀ ਵੀ ਕੀਤੀ ਗਈ ਕਿ ਸਹਿਰ ਦੇ ਵੱਖ ਵੱਖ ਮੇਨ ਪੁਆਇੰਟਾਂ ਤੇ ਰੱਖੇ ਗਏ ਬੈਰੀਗੇਡ ਵੀ ਹਟਾਏ ਜਾਣ ਜਿਵੇਂ ਕਿ ਪ੍ਰਤਾਪ ਰੋਡ ਦੀ ਮੇਨ ਸੜਕ ਪ੍ਰਸਾਸਨ ਵੱਲੋਂ ਬੰਦ ਕੀਤੀ ਹੋਈ ਹੈ ਜਦਕਿ ਛੋਟੀਆਂ ਸੜਕਾਂ ਖੁੱਲ੍ਹੀਆਂ ਹਨ ਜਿੱਥੇ ਕਿ ਟਰੈਫਿਕ ਜਾਮ ਹੋ ਜਾਂਦਾ ਹੈ ਅਤੇ ਸਮਾਜਕ ਦੂਰੀ ਵੀ ਨਹੀਂ ਰਹਿੰਦੀ । ਡਾ: ਹਰਜੋਤ ਕਮਲ  ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਆਖਿਆ ਕਿ ਬੇਸ਼ੱਕ ਐਸੋਸੀਏਸ਼ਨ ਨੇ ਉਨ੍ਹਾਂ ਦਾ ਸਨਮਾਨ ਕੀਤਾ ਹੈ ਅਤੇ ਉਹ ਇਸ ਸਤਿਕਾਰ ਲਈ ਹਮੇਸ਼ਾ ਰਿਣੀ ਰਹਿਣਗੇ ਪਰ ਉਹ ਖੁਦ ਮਹਿਸੂਸ ਕਰਦੇ ਹਨ ਕਿ ਉਹ ਸ਼ਹਿਰ ਦੇ ਸੇਵਾਦਾਰ ਹੀ ਹਨ ਅਤੇ ਉਹ ਸੇਵਾਦਾਰ ਵਜੋਂ ਹਮੇਸ਼ਾ ਹਰ ਵਰਗ ਦੀ ਸੇਵਾ ਲਈ ਤਤਪਰ ਰਹਿਣਗੇ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ