ਵਾਰਡ ਨੰਬਰ 38 ਅਤੇ 39 ‘ਚ ਵਿਧਾਇਕ ਡਾ: ਹਰਜੋਤ ਕਮਲ ਨੇ ਵੰਡਿਆ ਲੋੜਵੰਦਾਂ ਨੂੰ ਰਾਸ਼ਨ

ਮੋਗਾ,1 ਜੂਨ (ਜਸ਼ਨ): ਕਰੋਨਾ ਕਹਿਰ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਮੁਹਿੰਮ ਤਹਿਤ ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਵਾਰਡ ਨੰਬਰ 38 ਅਤੇ 39 ‘ਚ ਲੋੜਵੰਦਾਂ ਨੂੰ ਰਾਸ਼ਨ ਵੰਡਿਆ । ਇਸ ਮੌਕੇ ਵਾਰਡ ਇੰਚਾਰਜ ਜਸਪ੍ਰੀਤ ਸਿੰਘ ਗੱਗੀ ,ਵਾਰਡ ਨੰਬਰ 26 ਰਣਜੀਤ ਸਿੰਘ ,ਗੈਰੀ ਖੁਰਾਣਾ,ਪਵਨ ਕੁਮਾਰ ,ਜਗਚਾਨਣ ਸਿੰਘ ਜੱਗੀ ,ਕਾਲਾ ਚੱਕੀ ਵਾਲਾ ਅਤੇ ਜਗਤਾਰ ਸਿੰਘ ਛੋਟਾ ਨੇ ਵੀ ਰਾਸ਼ਨ ਵੰਡਣ ਦੀ ਪਰਿਕਿਰਿਆ ਦੌਰਾਨ ਭਰਵਾਂ ਯੋਗਦਾਨ ਪਾਇਆ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੋਕਾਂ ਨੂੰ ਹਰ ਸਹੂਲਤ ਦੇਣ ਲਈ ਵਚਨਬੱਧਤਾ ਪ੍ਰਗਟਾਈ ਗਈ ਹੈ ਅਤੇ ਸੂਬੇ ਦੇ ਹਰ ਲੋੜਵੰਦ ਪਰਿਵਾਰ ਨੂੰ ਤਿੰਨ ਕਿਲੋ ਦਾਲ ਅਤੇ ਪ੍ਰਤੀ ਜੀਅ 15 ਕਿਲੋ ਕਣਕ ਦਿੱਤੀ ਜਾ ਰਹੀ ਹੈ । ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਜਿਹਨਾਂ ਸੂਬੇ ਦੇ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਲਈ ਸਖਤ ਕਦਮ ਉਠਾਏ ਹਨ।